ਸ਼ਹਿਣਾ, 29 ਦਸੰਬਰ (ਸੁਰੇਸ਼ ਗੋਗੀ)-ਤਪ ਅਸਥਾਨ ਗੁਰਦੁਆਰਾ ਭਿੜਾਂ ਸਾਹਿਬ ਸ਼ਹਿਣਾ ਵਿਖੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਸੁਖਪਾਲ ਸਿੰਘ ਦੀ ਅਗਵਾਈ ਵਿਚ ਲਗਾਤਾਰ ਮੂਲ ਮੰਤਰ ਦੇ ਜਾਪ ਹੁੰਦੇ ਰਹੇ | ਅੱਜ ਸ੍ਰੀ ਸਹਿਜ ਪਾਠ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੀ ਭੋਗ ਵੀ ਪਾਏ ਗਏ | ਇਸ ਮੌਕੇ ਬਾਬਾ ਸੁਖਪਾਲ ਸਿੰਘ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਚਾਨਣਾ ਪਾਇਆ | ਲੋਕਾਂ ਨੂੰ ਸਿੱਖੀ, ਗੁਰਬਾਣੀ ਨਾਲ ਜੁੜਨ ਦਾ ਸੱਦਾ ਦਿੱਤਾ | ਰਾਗੀ ਢਾਡੀ ਜਥਿਆਂ ਨੇ ਸ਼ਹੀਦੀ ਨਾਲ ਸਬੰਧਿਤ ਕਵਿਤਾਵਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਮੁਹਾਲੀ ਤੋਂ ਆਏ ਪੰਜ ਪਿਆਰਿਆਂ ਦੀ ਅਗਵਾਈ ਵਿਚ 20 ਪ੍ਰਾਣੀਆਂ ਨੂੰ ਅੰਮਿ੍ਤ ਛਕਾਇਆ ਗਿਆ | ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਜਰਨੈਲ ਸਿੰਘ, ਬਲੌਰ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ, ਰਾਮ ਸਿੰਘ, ਰਾਜ ਸਿੰਘ ਸਮੇਤ ਸੰਗਤ ਹਾਜ਼ਰ ਸੀ | ਅੰਮਿ੍ਤ ਛਕਣ ਵਾਲੇ ਪ੍ਰਾਣੀਆਂ ਨੂੰ ਪੰਜ ਕਕਾਰ ਵੀ ਭੇਟ ਕੀਤੇ ਗਏ |