01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸ਼ੁਰੂ

Ad Position 21
repet_subhas-goyals [Copy P29]
ਅਜੀਤ ਡੈਸਕ 31-12-2025
ਸ਼ਹਿਣਾ, 30 ਦਸੰਬਰ (ਸੁਰੇਸ਼ ਗੋਗੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਤਿ੍ਵੇਣੀ ਸਾਹਿਬ ਸ਼ਹਿਣਾ ਤੋਂ ਪ੍ਰਭਾਤ ਫੇਰੀਆਂ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ੁਰੂ ਕੀਤੀਆਂ ਗਈਆਂ ਹਨ | ਰਾਗੀ ਭਾਈ ਬਲਵੀਰ ਸਿੰਘ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦੇ ਕੀਰਤਨ ਨਾਲ ਪ੍ਰਭਾਤ ਫੇਰੀ ਸਮੇਂ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ | ਪ੍ਰਭਾਤ ਫੇਰੀਆਂ ਦਾ ਵੱਖ-ਵੱਖ ਥਾਵਾਂ 'ਤੇ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ ਅਤੇ ਦੱੁਧ, ਚਾਹ ਤੇ ਹੋਰ ਖਾਣ-ਪੀਣ ਦੇ ਲੰਗਰ ਲਗਾਏ ਗਏ | ਬਾਬਾ ਜੀਵਨ ਸਿੰਘ ਪ੍ਰਬੰਧਕੀ ਕਮੇਟੀ ਵਲੋਂ ਜਥੇਦਾਰ ਬੰਤ ਸਿੰਘ ਖ਼ਾਲਸਾ, ਤਰਸੇਮ ਸਿੰਘ, ਜਗਰੂਪ ਸਿੰਘ, ਬੂਟਾ ਸਿੰਘ, ਰਾਣੀ ਕੌਰ, ਮਨੀ ਪੰਧੇਰ, ਦੇਵ ਖ਼ਾਲਸਾ ਆਦਿ ਵਲੋਂ ਦੱੁਧ ਦਾ ਲੰਗਰ ਲਗਾਇਆ ਗਿਆ | ਗੁਰਦੁਆਰਾ ਤਿ੍ਵੇਣੀ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਦੱਸਿਆ ਕਿ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਪ੍ਰਭਾਤ ਫੇਰੀਆਂ ਦਾ ਦੌਰ ਜਾਰੀ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਮਨਰੇਗਾ ਸਕੀਮ ਨੂੰ ਕਮਜ਼ੋਰ ਕਰ ਕੇ ਖ਼ਤਮ ਕਰਨ ਦੀਆਂ ਨੀਤੀਆਂ ਸਫਲ ਨਹੀਂ ਹੋਣ ਦਿਆਂਗੇ-ਜਸਮੇਲ ਸਿੰਘ ਡੇਅਰੀ ਵ... ਅਗਲੀ ਖ਼ਬਰ ਧੁੰਦ 'ਚ ਅਵਾਰਾ ਪਸ਼ੂ ਦੇ ਟਕਰਾਉਣ ਕਾਰਨ ਵਿਅਕਤੀ ਦੀ ਮੌਤ
Ad Position 24