01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮਾਲਵਾ ਸਾਹਿਤ ਸਭਾ ਵਲੋਂ ਜੰਗੀਰ ਸਿੰਘ ਦਿਲਬਰ ਦੀ ਪੁਸਤਕ ਲੋਕ ਅਰਪਣ <br/>

Ad Position 21
No active advertisement
ਸਾਹਿਤਕ ਸਮਾਗਮ ਦੌਰਾਨ ਜੰਗੀਰ ਸਿੰਘ ਦਿਲਬਰ ਦੀ ਵਾਰਤਕ ਪੁਸਤਕ 'ਮੇਰੀ ਸੋਚ ਦੇ ਸੁਨੇਹੇ' ਦਾ ਲੋਕ ਅਰਪਣ ਕਰਨ ਮੌਕੇ ਸਮੱੁਚਾ ਪ੍ਰਧਾਨਗੀ ਮੰਡਲ | ਅਜੀਤ ਤਸਵੀਰ <br/> 31-12-2025
ਬਰਨਾਲਾ, 30 ਦਸੰਬਰ (ਅਸ਼ੋਕ ਭਾਰਤੀ)-ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਬਹੁਪੱਖੀ ਲੇਖਕ ਜੰਗੀਰ ਸਿੰਘ ਦਿਲਬਰ ਦੀ ਵਾਰਤਕ ਪੁਸਤਕ 'ਮੇਰੀ ਸੋਚ ਦੇ ਸੁਨੇਹੇ' ਦਾ ਲੋਕ ਅਰਪਣ ਕੀਤਾ ਗਿਆ | ਪੁਸਤਕ ਬਾਰੇ ਬੋਲਦਿਆਂ ਪ੍ਰਸਿੱਧ ਆਲੋਚਕ ਡਾ: ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਇਹ ਪੁਸਤਕ ਇਕ ਆਦਰਸ਼ ਸਿਰਜਦੀ ਹੈ | ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ: ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਜੰਗੀਰ ਸਿੰਘ ਦਿਲਬਰ ਦੇ ਸਾਰੇ ਲੇਖ ਪੜ੍ਹਨ ਯੋਗ ਹਨ ਜਿਸ ਵਿਚ ਇਨ੍ਹਾਂ ਨੇ ਆਪਣੀ ਫ਼ਿਲਾਸਫ਼ੀ ਪੇਸ਼ ਕੀਤੀ ਹੈ | ਪ੍ਰਸਿੱਧ ਗੀਤਕਾਰ ਹਾਕਮ ਸਿੰਘ ਰੂੜੇਕੇ ਨੇ ਕਿਹਾ ਕਿ ਇਹ ਪੁਸਤਕ ਭਾਰਤ ਦੀਆਂ ਦੂਸਰੀਆਂ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਣੀ ਚਾਹੀਦੀ ਹੈ | ਇਸ ਮੌਕੇ ਲੇਖਕ ਪਾਠਕ ਸਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਿੰਦਰ ਸਿੰਘ ਚੰਡਿਹੋਕ, ਡਾ: ਅਮਨਦੀਪ ਸਿੰਘ ਟੱਲੇਵਾਲੀਆ, ਲਖਵਿੰਦਰ ਕੁਮਾਰ ਸ਼ਰਮਾ, ਮਨਜੀਤ ਕੌਰ, ਜੁਗਰਾਜ ਕੌਰ, ਡਾ: ਹਰਪ੍ਰੀਤ ਕੌਰ ਟੱਲੇਵਾਲੀਆ, ਸਿਮਰਤ ਕੌਰ ਅਤੇ ਖ਼ੁਸ਼ਦੀਪ ਸਿੰਘ ਪਾਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਰੇਗਾ ਲਈ ਹੋ ਰਹੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਮੁਕੇਸ਼ ਮਲੌਦ ਦੀ ਗਿ੍ਫ਼ਤਾਰੀ ਦੀ ਨਿੰਦਾ ਅਗਲੀ ਖ਼ਬਰ ਤਪ-ਅਸਥਾਨ ਗੁਰਦੁਆਰਾ ਅਕਾਲ ਜੋਤ ਸਾਹਿਬ ਸਿੰਘ ਸ਼ਹੀਦਾਂ ਪਿੰਡ ਮੱਲੀਆਂ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>
Ad Position 24