01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਤਪ-ਅਸਥਾਨ ਗੁਰਦੁਆਰਾ ਅਕਾਲ ਜੋਤ ਸਾਹਿਬ ਸਿੰਘ ਸ਼ਹੀਦਾਂ ਪਿੰਡ ਮੱਲੀਆਂ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਪਿੰਡ ਮੱਲੀਆਂ ਤਪ ਅਸਥਾਨ ਗੁਰਦੁਆਰਾ ਅਕਾਲ ਜੋਤ ਸਾਹਿਬ ਸਿੰਘ ਸ਼ਹੀਦਾਂ ਵਿਖੇ ਕਰਵਾਏ ਸਮਾਗਮ ਦਾ ਦਿ੍ਸ਼ | ਤਸਵੀਰ : ਸੋਨੀ ਚੀਮਾ <br/> 31-12-2025
ਟੱਲੇਵਾਲ, 30 ਦਸੰਬਰ (ਸੋਨੀ ਚੀਮਾ)-ਪਿੰਡ ਮੱਲੀਆਂ ਤਪ ਅਸਥਾਨ ਗੁਰਦੁਆਰਾ ਅਕਾਲ ਜੋਤ ਸਾਹਿਬ ਸਿੰਘ ਸ਼ਹੀਦਾਂ ਬਖਤਗੜ੍ਹ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਹਿੰਦ ਵਿਖੇ ਸ਼ਹੀਦੀ ਪਾਉਣ ਵਾਲੇ ਛੋਟੇ ਸਾਹਿਬਜ਼ਾਦੇ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਤਪ ਅਸਥਾਨ ਗੁਰਦੁਆਰਾ ਅਕਾਲ ਜੋਤ ਸਾਹਿਬ ਸਿੰਘ ਸ਼ਹੀਦਾਂ ਵਿਖੇ ਮਹਾਨ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਬਾਬਾ ਬਸੰਤ ਸਿੰਘ ਖਾਲਸਾ ਦੀ ਅਗਵਾਈ ਵਿਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿਚ ਰਾਗੀ ਭਾਈ ਭਗਵਾਨ ਸਿੰਘ ਚਕਰ ਵਾਲਿਆਂ ਨੇ ਸ਼ਬਦ ਕੀਰਤਨ ਨਾਲ ਸਟੇਜ ਦੀ ਸ਼ੁਰੂਆਤ ਕੀਤੀ ਭਾਈ ਕੁਲਦੀਪ ਸਿੰਘ ਅਤੇ ਬਲਕਾਰ ਸਿੰਘ ਹਰਮਨ ਸਿੰਘ ਨੇ ਧਾਰਮਿਕ ਕਵਿਤਾ ਸੰਗਤਾਂ ਨੂੰ ਸਰਵਣ ਕਰਾਈ ਉਪਰੰਤ, ਕਵੀਸ਼ਰੀ ਜਥੇ ਭਾਈ ਰਾਜਵਿੰਦਰ ਸਿੰਘ ਜੀ ਮੱਲ੍ਹੀ ਅਤੇ ਸ੍ਰੀਮਾਨ ਸੰਤ ਬਾਬਾ ਰਾਜ ਵਰਿੰਦਰ ਸਿੰਘ ਟਿੱਬੇ ਵਾਲਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕੀਤਾ | ਇਸ ਸਮਾਗਮ ਮੌਕੇ ਪਿੰਡ ਮੱਲੀਆਂ, ਬਖਤਗੜ੍ਹ ਅਤੇ ਹੋਰ ਨਗਰਾਂ ਤੋਂ ਆਈਆਂ ਸੰਗਤਾਂ ਨੇ ਭਾਰੀ ਗਿਣਤੀ ਵਿਚ ਹਾਜ਼ਰੀਆਂ ਭਰੀਆਂ ਤਪ ਅਸਥਾਨ ਗੁਰਦੁਆਰਾ ਅਕਾਲ ਜੋਤ ਸਾਹਿਬ ਸਿੰਘ ਸ਼ਹੀਦਾਂ ਦੇ ਮੁੱਖ ਸੇਵਾਦਾਰ ਬਾਬਾ ਬਸੰਤ ਸਿੰਘ ਖਾਲਸਾ ਚਕਰ ਵਾਲਿਆਂ ਨੇ ਆਏ ਹੋਏ ਜਥਿਆਂ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ | ਇਸ ਸਮੇਂ ਦੋਵਾਂ ਨਗਰਾਂ ਦੇ ਸਰਪੰਚ ਅਤੇ ਗ੍ਰਾਮ ਪੰਚਾਇਤ ਤਾਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਾਲਵਾ ਸਾਹਿਤ ਸਭਾ ਵਲੋਂ ਜੰਗੀਰ ਸਿੰਘ ਦਿਲਬਰ ਦੀ ਪੁਸਤਕ ਲੋਕ ਅਰਪਣ <br/> ਅਗਲੀ ਖ਼ਬਰ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਮਜ਼ਦੂਰ ਆਗੂ ਪ੍ਰਕਾਸ਼ ਸਿੰਘ ਦੀ 10 ਹਜ਼ਾਰ ਰੁਪਏ ਦੀ ਕੀਤੀ ਆਰਥਿਕ ਮੱਦਦ <br/>
Ad Position 24