ਟੱਲੇਵਾਲ, 30 ਦਸੰਬਰ (ਸੋਨੀ ਚੀਮਾ)-ਪਿਛਲੇ ਲੰਮੇ ਸਮੇਂ ਤੋਂ ਮਜ਼ਦੂਰਾਂ ਦੀ ਲੜਾਈ ਲੜਦੇ ਆ ਰਹੇ ਕਾਮਰੇਡ ਪ੍ਰਕਾਸ਼ ਸਿੰਘ ਸੱਦੋਵਾਲ ਬੀਤੇ ਦਿਨੀਂ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਸਨ | ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਸੱਜੀ ਲੱਤ ਨੂੰ ਗੋਡਿਆਂ ਕੋਲੋਂ ਪੂਰੀ ਤਰ੍ਹਾਂ ਕੱਟ ਦਿੱਤਾ ਸੀ | ਸਾਥੀ ਪ੍ਰਕਾਸ਼ ਸਿੰਘ ਹੁਣ ਆਪਣੇ ਘਰ ਵਿਚ ਹੀ ਲੰਮੇ ਸਮੇਂ ਤੋਂ ਮੈਡੀਕਲ ਬੈੱਡ ਉੱਤੇ ਪਏ ਹਨ | ਬੀਤੇ ਕੱਲ੍ਹ ਉਨ੍ਹਾਂ ਦੇ ਘਰ ਵਿਖੇ ਉਨ੍ਹਾਂ ਦਾ ਹਾਲਚਾਲ ਜਾਣਦਿਆਂ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਇਲਾਜ ਲਈ ਸ: ਸੱਦੋਵਾਲ ਨੂੰ 10 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ | ਇਸ ਮੌਕੇ ਸਮਾਜ ਸੇਵੀ ਸਰਦਾਰ ਭਾਨ ਸਿੰਘ ਜੱਸੀ ਨੇ ਸਾਥੀ ਪ੍ਰਕਾਸ਼ ਸਿੰਘ ਵਲੋਂ ਲੰਮੇ ਸਮੇਂ ਤੱਕ ਮਜ਼ਦੂਰਾਂ ਦੇ ਹਿਤਾਂ ਲਈ ਸੰਘਰਸ਼ ਕਰਨ ਬਦਲੇ ਉਨ੍ਹਾਂ ਦੀ ਭਰਪੂਰ ਪ੍ਰਸੰਸਾ ਕੀਤੀ | ਇਸ ਮੌਕੇ ਮਨਰੇਗਾ ਮਜ਼ਦੂਰ ਆਗੂ ਸਾਥੀ ਭੋਲਾ ਸਿੰਘ, ਚਰਨਜੀਤ ਸਿੰਘ, ਪ੍ਰਕਾਸ਼ ਸਿੰਘ ਸੱਦੋਵਾਲ ਦੀ ਧਰਮ ਪਤਨੀ ਆਦਿ ਸ਼ਖ਼ਸੀਅਤਾਂ ਸ਼ਾਮਿਲ ਸਨ | ਅੰਤ ਵਿਚ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਅਤੇ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਸਾਥੀ ਖ਼ੁਸ਼ੀਆ ਸਿੰਘ ਨੇ ਹਾਦਸੇ ਵਿਚ ਜ਼ਖ਼ਮੀ ਹੋਏ ਸਾਥੀ ਪ੍ਰਕਾਸ਼ ਸਿੰਘ ਸੱਦੋਵਾਲ ਦੀ ਮਦਦ ਕਰਨ ਬਦਲੇ ਸਮਾਜ ਸੇਵੀ ਭਾਨ ਸਿੰਘ ਜੱਸੀ ਦਾ ਧੰਨਵਾਦ ਕੀਤਾ |