ਸੰਗਰੂਰ, 30 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਬਨਾਸਰ ਬਾਗ਼ ਸਥਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਦਫ਼ਤਰ ਵਿਖੇ ਜਨਮ ਦਿਨ ਸਨਮਾਨ ਸਮਾਰੋਹ ਡਾ. ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ ਅਤੇ ਇੰਜੀਨੀਅਰ ਪਰਵੀਨ ਬਾਂਸਲ ਚੇਅਰਮੈਨ ਦੀ ਅਗਵਾਈ ਵਿਚ ਕੀਤਾ ਗਿਆ | ਉਨ੍ਹਾਂ ਦੇ ਨਾਲ ਸੰਸਥਾ ਦੇ ਸਰਪ੍ਰਸਤ ਗੁਰਪਾਲ ਸਿੰਘ ਗਿੱਲ, ਦਲਜੀਤ ਸਿੰਘ ਜ਼ਖਮੀ ਅਤੇ ਸੁਰਿੰਦਰ ਪਾਲ ਗੁਪਤਾ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ | ਜਗਜੀਤ ਸਿੰਘ, ਜੱਸਲ ਜਨਰਲ ਸਕੱਤਰ ਨੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਦਿਆਂ ਸਾਲ 2025 ਦੌਰਾਨ ਭਾਰਤ ਦੇਸ਼ ਅਤੇ ਪੰਜਾਬ ਵਿਚ ਵਾਪਰੀਆਂ ਅਹਿਮ ਘਟਨਾਵਾਂ ਦਾ ਜ਼ਿਕਰ ਕੀਤਾ | ਰਾਜ ਕੁਮਾਰ ਅਰੋੜਾ ਸੀਨੀਅਰ ਮੀਤ ਪ੍ਰਧਾਨ ਨੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਸੰਸਥਾ ਦੇ ਦਫ਼ਤਰ/ਕੰਪਲੈਕਸ ਦੀ ਦਿੱਖ ਸੰਵਾਰਨ ਲਈ ਕੀਤੇ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ | ਇਸ ਮੌਕੇ 'ਤੇ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸੰਦਰਭ ਵਿਚ ਵਿਚਾਰ ਸਾਂਝੇ ਕਰਦਿਆਂ ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਟੋਡਰ ਮੱਲ ਅਤੇ ਹਾਅ ਦਾ ਨਾਅਰਾ ਮਾਰਨ ਵਾਲੇ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਦੇ ਅਹਿਮ ਰੋਲ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਕਾਵਿ ਰਚਨਾ ਪੇਸ਼ ਕੀਤੀ | ਉਨ੍ਹਾਂ ਦੇ ਨਾਲ ਵਾਸਦੇਵ ਸ਼ਰਮਾ ਅਤੇ ਦਰਸ਼ਨਾਂ ਸਤੀਜਾ ਨੇ ਵੀ ਗੀਤਾਂ ਰਾਹੀਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿੱਜਦਾ ਕੀਤਾ | ਜਗਜੀਤ ਸਿੰਘ ਨੇ ਜੱਸਲ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ | ਅਮਰਜੀਤ ਸਿੰਘ ਪਾਹਵਾ ਨੇ ਸਰੀਰਕ ਤੰਦਰੁਸਤੀ ਦੇ ਨੁਕਤੇ ਸਾਂਝੇ ਕੀਤੇ ਜਦੋਂ ਕਿ ਰਾਕੇਸ਼ ਕੁਮਾਰ ਅਕੋਈ ਨੇ ਗੀਤ ਰਾਹੀਂ ਆਉਣ ਵਾਲੇ ਨਵੇਂ ਸਾਲ ਵਿਚ ਸਭ ਘਰਾਂ ਵਿਚ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ | ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ ਨੇ ਸੰਸਥਾ ਦੇ ਵਿਕਾਸ ਕਾਰਜਾਂ ਸਬੰਧੀ ਲੇਖਾ ਜੋਖਾ ਪੇਸ਼ ਕੀਤਾ ਅਤੇ ਕੰਪਲੈਕਸ ਦੀ ਦਿੱਖ ਸੰਵਾਰਨ ਲਈ ਸਹਿਯੋਗੀਆਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਸੰਸਥਾ ਦੇ ਵਿੱਤ ਸਕੱਤਰ ਸ਼ਕਤੀ ਮਿੱਤਲ ਨੂੰ ਇਸ ਸਾਰੇ ਕਾਰਜ ਲਈ ਦਿੱਤੇ ਵਡਮੁੱਲੇ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸੱਤਦੇਵ ਸ਼ਰਮਾ, ਅਵਿਨਾਸ਼ ਸ਼ਰਮਾ, ਬਾਲ ਕਿਸ਼ਨ, ਪਿ੍ੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਪਰਮਜੀਤ ਸਿੰਘ ਟਿਵਾਣਾ, ਪੇ੍ਰਮ ਚੰਦ ਗਰਗ, ਨਿਰਮਲ ਸਿੰਘ ਮਾਣਾ, ਕੁਲਵੰਤ ਸਿੰਘ ਅਕੋਈ ਦੀਆਂ ਵੱਖ-ਵੱਖ ਸੇਵਾਵਾਂ ਅਧੀਨ ਦਸੰਬਰ ਮਹੀਨੇ ਵਾਲੇ ਮੈਂਬਰਾਂ ਜਸਵੰਤ ਸਿੰਘ ਸਾਹੀ, ਰਣਜੀਤ ਮੱਲ ਬਾਂਸਲ, ਅਮਰਜੀਤ ਸਿੰਘ ਪਾਹਵਾ, ਪਰਵੀਨ ਬਾਂਸਲ, ਮੂਲ ਚੰਦ ਸ਼ਰਮਾ, ਰਾਜ ਕੁਮਾਰ ਬਾਂਸਲ, ਅਮਰਜੀਤ ਸ਼ਰਮਾ, ਨਰੇਸ਼ ਕੁਮਾਰ, ਬਲਜਿੰਦਰ ਪਾਲ ਸਿੰਘ, ਵਿਨੈ ਮੋਹਨ ਗੁਲਾਟੀ, ਹਰਜੀਤ ਕੌਰ ਸਿੱਧੂ, ਬਲਜਿੰਦਰ ਪਾਲ ਕੌਰ, ਐਸ.ਸੀ. ਸਕਸੈਨਾ ਆਦਿ ਨੂੰ ਡਾਕਟਰ ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨਗੀ ਮੰਡਲ ਅਤੇ ਹੋਰਾਂ ਨੇ ਹਾਰ ਪਾ ਕੇ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ | ਆਪਣੇ ਸਾਥੀਆਂ ਨੂੰ ਸ਼ੁਭ ਇੱਛਾਵਾਂ ਦੇਣ ਵਿਚ ਰਵਿੰਦਰ ਸਿੰਘ ਗੁੱਡੂ, ਜੀਤ ਸਿੰਘ ਢੀਂਡਸਾ, ਕਰਨੈਲ ਸਿੰਘ ਸੇਖੋਂ, ਸੁਰਿੰਦਰ ਸਿੰਘ ਸੋਢੀ, ਰਾਮ ਲਾਲ ਪਾਂਧੀ, ਪ੍ਰੀਤਮ ਸਿੰਘ, ਕੌਰ ਸਿੰਘ, ਸਤਵੰਤ ਸਿੰਘ ਮੌੜ, ਹਰਬੰਸ ਲਾਲ ਗਰਗ, ਪਵਨ ਕਿ੍ਸ਼ਨ ਗੁਪਤਾ, ਲਾਭ ਸਿੰਘ, ਮੱਖਣ ਸਿੰਘ ਤੋਂ ਇਲਾਵਾ ਬਲਵਿੰਦਰ ਕੌਰ, ਸੁਖਵਿੰਦਰ ਕੌਰ, ਰਾਜਿੰਦਰ ਕੌਰ, ਕਮਲੇਸ਼ ਰਾਣੀ, ਸੁਸ਼ਮਾ ਰਾਣੀ, ਊਸ਼ਾ ਸਕਸੈਨਾ ਆਦਿ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ |