ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਰਤੀ ਬੈਡਮਿੰਟਨ ਦੀਆਂ ਨਵੀਆਂ ਉਮੀਦਾਂ ਤਨਵੀ ਤੇ ਵੇਨਾਲਾ

Ad Position 21
No active advertisement
ਅਜੀਤ ਡੈਸਕ 02-09-2025

ਜੇ ਪਿਛਲੇ ਦੋ ਦਹਾਕਿਆਂ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਸਿਰਫ਼ ਉਨ੍ਹਾਂ ਏਸ਼ਿਆਈ ਖਿਡਾਰੀਆਂ ਨੇ ਬੈਡਮਿੰਟਨ ਦੇ ਅੰਤਰਰਾਸ਼ਟਰੀ ਮੰਚ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਨ੍ਹਾਂ ਨੇ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿਚ ਤਗਮਾ ਜਿੱਤਿਆ ਹੈ। ਜੇਕਰ ਇਹ ਪਰੰਪਰਾ ਜਾਰੀ ਰਹਿੰਦੀ ਹੈ ਜਿਸ ਦੀ ਬਹੁਤ ਸੰਭਾਵਨਾ ਹੈ, ਤਾਂ ਭਾਰਤ ਭਵਿੱਖ ਵਿਚ ਤਨਵੀ ਸ਼ਰਮਾ ਤੇ ਵੇਨਾਲਾ ਕਲਾਗੋਟਲਾ ਤੋਂ ਬਹੁਤ ਉਮੀਦ ਕਰ ਸਕਦਾ ਹੈ। ਤਨਵੀ ਤੇ ਵੇਨਾਲਾ ਨੇ ਸੋਲੋ (ਇੰਡੋਨੇਸ਼ੀਆ) ਵਿਚ ਹੋਈ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਾਂਸੀ ਦੇ ਤਗਮੇ ਜਿੱਤੇ ਹਨ।
ਧਿਆਨ ਦੇਣ ਯੋਗ ਹੈ ਕਿ 13 ਸਾਲ ਪਹਿਲਾਂ ਸਿੰਧੂ ਨੇ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ। ਇਤਫ਼ਾਕ ਨਾਲ ਵੇਨਾਲਾ, ਸਿੰਧੂ ਵਾਂਗ, ਸਿਕੰਦਰਾਬਾਦ ਦੀ ਰੇਲਵੇ ਕਾਲੋਨੀ ਨਾਲ ਸੰਬੰਧਿਤ ਹੈ ਅਤੇ ਸਿੰਧੂ ਵਾਂਗ ਹੀ ਉਹ ਲੰਬੀ (5 ਫੁੱਟ 8 ਇੰਚ) ਅਤੇ ਪਤਲੀ ਹੈ। ਭਾਵੇਂ ਤਨਵੀ ਹੁਣ ਸੀਨੀਅਰ ਪੱਧਰ 'ਤੇ ਧੂਮ ਮਚਾ ਰਹੀ ਹੈ, ਪਰ 17 ਸਾਲਾ ਹੈਦਰਾਬਾਦ ਦੀ ਸ਼ਟਲਰ ਵੇਨਾਲਾ ਨੇ ਆਪਣੇ ਅਜੀਬ ਰਿਫਲੈਕਸਿਵ ਡਿਫੈਂਸ ਅਤੇ ਸ਼ਕਤੀਸ਼ਾਲੀ ਤੇ ਸਟੀਕ ਸਮੈਸ਼ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਹ ਭਾਵੇਂ ਸੈਮੀਫਾਈਨਲ ਵਿਚ ਆਪਣੀ ਚੀਨੀ ਵਿਰੋਧੀ ਲਿਊ ਸੀ ਤੋਂ 15-21, 18-21 ਨਾਲ ਹਾਰ ਗਈ ਹੋਵੇ ਪਰ ਮੈਚ ਮੁਸ਼ਕਿਲ ਸੀ ਤੇ ਉਸ ਨੇ ਤਿੰਨ ਮੈਚ ਪੁਆਇੰਟ ਵੀ ਬਚਾਏ, ਜਿਸ ਤੋਂ ਪਤਾ ਚਲਦਾ ਹੈ ਕਿ ਉਸ ਕੋਲ ਅੰਤ ਤੱਕ ਹਾਰ ਨਾ ਮੰਨਣ ਦੀ ਹਿੰਮਤ ਹੈ। ਵੇਨਾਲਾ ਡਬਲਜ਼ ਵੀ ਖੇਡਦੀ ਹੈ ਤੇ ਸ਼ਾਨਦਾਰ ਢੰਗ ਨਾਲ ਉਸ ਨੇ ਕ੍ਰਿਸ਼ਨਾ ਖੇਤਾਨ ਟੂਰਨਾਮੈਂਟ ਜਿੱਤਿਆ ਸੀ। ਉਹ ਇਕ ਰੇਲਵੇ ਟਿਕਟ ਕੁਲੈਕਟਰ ਦੀ ਬੇਟੀ ਹੈ, ਜੋ ਬਾਲ ਬੈਡਮਿੰਟਨ ਦੇ ਖਿਡਾਰੀ ਹਨ। ਵੇਨਾਲਾ ਨੇ 8 ਸਾਲ ਦੀ ਉਮਰ ਵਿਚ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ ਸੀ ਅਤੇ ਬਾਅਦ 'ਚ ਪੀ. ਗੋਪੀਚੰਦ ਅਕੈਡਮੀ ਦਾ ਹਿੱਸਾ ਬਣ ਗਈ। ਉਸ ਨੇ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਇਹ ਮੇਰਾ ਪਹਿਲਾ ਤਗਮਾ ਹੈ ਪਰ ਮੈਂ ਇਸ ਤੋਂ ਵਧੀਆ ਖੇਡ ਸਕਦੀ ਸੀ। ਤਨਵੀ ਗੁਹਾਟੀ ਦੇ ਨੈਸ਼ਨਲ ਸੈਂਟਰ 'ਚ ਟ੍ਰੇਨਿੰਗ ਲੈ ਰਹੀ ਹੈ। ਉਸ ਨੇ ਪੂਰੇ ਟੂਰਨਾਮੈਂਟ 'ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਪਰ ਸੈਮੀਫਾਈਨਲ 'ਚ ਇਕ ਹੋਰ ਚੀਨੀ ਖਿਡਾਰੀ ਯਿਨ ਯੀ ਕਿੰਗ ਦੇ ਸਾਹਮਣੇ ਉਸ ਨੇ ਆਪਣੇ ਤੌਰ 'ਤੇ ਕਈ ਗਲਤੀਆਂ ਕੀਤੀਆਂ ਤੇ 13-21, 14-21 ਨਾਲ ਹਾਰ ਗਈ। ਤਨਵੀ ਕਹਿੰਦੀ ਹੈ ਕਿ 13 ਸਾਲ ਬਾਅਦ ਏਸ਼ੀਅਨਜ਼ 'ਚ ਤਗਮਾ ਜਿੱਤਣਾ ਚੰਗਾ ਸੀ, ਪਰ ਮੇਰੇ ਤੋਂ ਕਈ ਗਲਤੀਆਂ ਹੋੲਆਂ।
ਤਨਵੀ ਨੂੰ ਵੇਨਾਲਾ ਦਾ ਡਿਫੈਂਸ ਅਤੇ ਹਮਲਾਵਰ ਸਮੈਸ਼ ਪਸੰਦ ਹੈ। ਵੇਨਾਲਾ ਨੂੰ ਤਨਵੀ ਦਾ ਫੋਰਹੈਂਡ ਕਰਾਸ ਡ੍ਰੌਪ ਅਤੇ ਹਾਫ ਸਮੈਸ਼ ਪਸੰਦ ਹੈ। ਪਰ ਜੇਕਰ ਤਨਵੀ ਲਗਾਤਾਰ ਕੁਝ ਅੰਕ ਗੁਆ ਦਿੰਦੀ ਹੈ ਤਾਂ ਉਹ ਬਹੁਤ ਜਲਦ ਨਿਰਾਸ਼ ਹੋ ਜਾਂਦੀ ਹੈ। ਉਸ ਨੂੰ ਆਸਾਨੀ ਨਾਲ ਹਾਰ ਨਹੀਂ ਮੰਨਣੀ ਚਾਹੀਦੀ। ਚੀਨੀ ਖਿਡਾਰੀਆਂ ਦਾ ਸਾਹਮਣਾ ਕਰਨਾ ਇਕ ਔਖਾ ਅਨੁਭਵ ਹੁੰਦਾ ਹੈ, ਪਰ ਇਨ੍ਹਾਂ ਭਾਰਤੀ ਖਿਡਾਰਨਾਂ ਨੇ ਉਨ੍ਹਾਂ ਤੋਂ ਕੁਝ ਉਪਯੋਗੀ ਸਬਕ ਸਿੱਖੇ ਹਨ।

Ad Position 22
No active advertisement
ਪਿਛਲੀ ਖ਼ਬਰ ਫੁੱਟਬਾਲ ਜਗਤ ਦਾ ਉੱਭਰਦਾ ਸਿਤਾਰਾ ਉਸਮਾਨ ਡੈਂਬੇਲੇ ਅਗਲੀ ਖ਼ਬਰ 02-09-25
Ad Position 24
No active advertisement