26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਏਸ਼ਿਆਈ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ 'ਤੇ ਇਕ ਨਜ਼ਰ

ਏਸ਼ਿਆਈ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ 'ਤੇ ਇਕ ਨਜ਼ਰ

Ad Position 21
No active advertisement
ਅਜੀਤ ਡੈਸਕ 27-10-2026

ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੀ ਸ਼ੁਰੂਆਤ 2011 ਵਿਚ ਹੋਈ | ਉਸ ਸਮੇਂ ਦੀਆਂ ਏਸ਼ੀਆ ਦੀਆਂ ਸਿਖਰਲੀਆਂ ਛੇ ਹਾਕੀ ਟੀਮਾਂ ਜਿਵੇਂ ਕਿ ਭਾਰਤ, ਪਾਕਿਸਤਾਨ, ਮਲੇਸ਼ੀਆ, ਜਾਪਾਨ, ਦੱਖਣੀ ਕੋਰੀਆ ਅਤੇ ਚੀਨ ਨੇ ਇਸ ਵਿਚ ਹਿੱਸਾ ਲਿਆ ਅਤੇ ਇਹ ਉਦਘਾਟਨੀ ਟੂਰਨਾਮੈਂਟ ਓਰਡੋਸ (ਚੀਨ) ਵਿਖੇ 2011 ਵਿਚ 3 ਤੋਂ 11 ਸਤੰਬਰ ਤੱਕ ਖੇਡਿਆ ਗਿਆ | ਇਸ ਪ੍ਰਤੀਯੋਗਤਾ ਦਾ ਫਾਈਨਲ ਮੈਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਇਆ | ਨਿਰਧਾਰਤ ਸਮੇਂ ਦੇ ਅੰਤ ਤੱਕ ਦੋਵੇਂ ਟੀਮਾਂ ਬਿਨਾਂ ਕੋਈ ਗੱਲ ਕੀਤਿਆਂ ਬਰਾਬਰ ਰਹੀਆਂ | ਪੈਨਲਟੀ ਸ਼ੂਟ-ਆਊਟ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ  4-2 ਨਾਲ ਹਰਾ ਕੇ ਪਹਿਲੀ ਚੈਂਪੀਅਨਜ਼ ਟਰਾਫੀ 'ਤੇ ਕਬਜ਼ਾ ਕੀਤਾ |

2011 ਤੋਂ 2024 ਤੱਕ ਇਹ ਟੂਰਨਾਮੈਂਟ ਅੱਠ ਵਾਰੀ ਆਯੋਜਿਤ ਹੋ ਚੁੱਕਾ ਹੈ, ਜਿਸ ਵਿਚੋਂ ਭਾਰਤ ਨੇ ਪੰਜ ਵਾਰੀ (2018 ਵਿਚ ਭਾਰਤ ਤੇ ਪਾਕਿਸਤਾਨ ਸਾਂਝੇ ਜੇਤੂ ਰਹੇ), ਪਾਕਿਸਤਾਨ ਤਿੰਨ ਵਾਰੀ (2018 ਵਿਚ ਭਾਰਤ ਨਾਲ ਸਾਂਝਾ-ਜੇਤੂ ਰਿਹਾ) ਅਤੇ ਦੱਖਣੀ ਕੋਰੀਆ ਨੇ ਇਕ ਵਾਰੀ ਇਹ ਟਰਾਫੀ ਜਿੱਤੀ ਹੈ |
ਦੂਜੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੋਹਾ (ਕਤਰ) ਵਿਖੇ 20 ਤੋਂ 27 ਦਸੰਬਰ, 2012 ਤੱਕ ਆਯੋਜਿਤ ਕੀਤੀ ਗਈ | ਇਥੇ ਪਾਕਿਸਤਾਨ ਨੇ ਭਾਰਤ ਨੂੰ  5-4 ਗੋਲਾਂ 'ਤੇ ਹਰਾ ਕੇ ਆਪਣੀ ਪਿਛਲੀ ਹਾਰ ਦਾ ਬਦਲਾ ਲਿਆ ਅਤੇ ਟਰਾਫੀ 'ਤੇ ਆਪਣਾ ਅਧਿਕਾਰ ਜਮਾਇਆ |
ਤੀਜੀ ਏਸ਼ੀਅਨ ਚੈਂਪੀਅਨਜ਼ ਟਰਾਫੀ ਕਾਕਾਮਿਗਾਹਾਰਾ (ਜਾਪਾਨ) ਵਿਖੇ ਆਯੋਜਿਤ ਕੀਤੀ ਗਈ | 2013 ਦੀ ਇਸ ਪ੍ਰਤੀਯੋਗਤਾ ਦੇ ਫਾਈਨਲ ਵਿਚ, ਪਾਕਿਸਤਾਨ ਨੇ ਜਾਪਾਨ ਨੂੰ  3-1 ਗੋਲਾਂ ਨਾਲ ਮਾਤ ਦਿੱਤੀ ਅਤੇ ਦੂਜੀ ਵਾਰ ਚੈਂਪੀਅਨ ਬਣਿਆ | ਇਥੇ ਭਾਰਤ ਨੂੰ  ਪੰਜਵਾਂ ਸਥਾਨ ਪ੍ਰਾਪਤ ਹੋਇਆ |
ਇਸ ਟੂਰਨਾਮੈਂਟ ਦਾ ਚੌਥਾ ਆਯੋਜਨ 2016 ਵਿਚ ਕੁਆਂਟਨ (ਮਲੇਸ਼ੀਆ) ਵਿਖੇ ਹੋਇਆ | ਇਸ ਵਾਰ ਭਾਰਤ ਦਾ ਪਲੜਾ ਭਾਰੀ ਰਿਹਾ | ਵਧੀਆ ਪ੍ਰਦਰਸ਼ਨ ਕਾਰਨ, ਭਾਰਤ ਨੇ ਪਾਕਿਸਤਾਨ 'ਤੇ 3-2 ਦੀ ਜਿੱਤ ਦਰਜ ਕੀਤੀ ਅਤੇ ਟਰਾਫੀ ਨੂੰ  ਮੁੜ ਆਪਣੇ ਕਬਜ਼ੇ ਵਿਚ ਲਿਆ |
ਪੰਜਵੀਂ ਏਸ਼ੀਅਨ ਚੈਂਪੀਅਨਜ਼ ਟਰਾਫੀ 2018 ਵਿਚ ਮਸਕਟ (ਓਮਾਨ) ਵਿਖੇ ਕਰਵਾਈ ਗਈ | ਫਾਈਨਲ ਵਿਚ, ਭਾਰਤ ਅਤੇ ਪਾਕਿਸਤਾਨ ਵਿਚਕਾਰ ਟੱਕਰ ਹੋਣੀ ਨਿਸ਼ਚਿਤ ਹੋਈ, ਪੰ੍ਰਤੂ ਭਾਰੀ ਮੀਂਹ ਪੈਣ ਕਾਰਨ ਹਿ ਟਾਕਰਾ ਟਲ ਗਿਆ ਅਤੇ ਦੋਵਾਂ ਟੀਮਾਂ ਨੂੰ  ਸਾਂਝਾ ਜੇਤੂ ਘੋਸ਼ਿਤ ਕੀਤਾ ਗਿਆ |
 ਇਸ ਟਰਾਫੀ ਦਾ ਛੇਵਾਂ ਐਡੀਸ਼ਨ 2021 ਵਿਚ ਢਾਕਾ (ਬੰਗਲਾਦੇਸ਼) ਵਿਖੇ ਆਯੋਜਿਤ ਕੀਤਾ ਗਿਆ | ਜਿਥੇ ਦੱਖਣੀ ਕੋਰੀਆ ਅਤੇ ਜਾਪਾਨ ਦੀਆਂ ਟੀਮਾਂ ਫਾਈਨਲ ਵਿਚ ਪੁੱਜੀਆਂ | ਦੱਖਣੀ ਕੋਰੀਆ ਨੇ ਜਾਪਾਨ ਨੂੰ  4-2 ਗੋਲਾਂ ਨਾਲ ਹਰਾ ਕੇ ਇਹ ਟਰਾਫੀ ਰੂਪੀ ਤਾਜ ਆਪਣੇ ਸਿਰ 'ਤੇ ਸਜਾਇਆ | ਇਥੇ ਭਾਰਤ ਨੇ ਪਾਕਿਸਤਾਨ ਨੂੰ  4-3 ਦੇ ਸਕੋਰ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ |
ਸੱਤਵੀਂ ਏਸ਼ੀਅਨ ਚੈਂਪੀਅਨਜ਼ ਟਰਾਫੀ 2023 ਦੌਰਾਨ ਚੇਨਈ (ਭਾਰਤ) ਵਿਖੇ ਕਰਵਾਈ ਗਈ | ਭਾਰਤ ਨੇ ਫਾਈਨਲ ਵਿਚ ਮਲੇਸ਼ੀਆ ਨੂੰ  4-3 ਨਾਲ ਮਾਤ ਦੇ ਕੇ ਚੌਥੀ ਵਾਰ ਇਹ ਖਿਤਾਬ ਜਿੱਤਿਆ |
ਇਸ ਪ੍ਰਤੀਯੋਗਤਾ ਦਾ ਅੱਠਵਾਂ ਐਡੀਸ਼ਨ 2024 ਵਿਚ ਹੁਲੁਨਬੁਈਰ (ਚੀਨ) ਵਿਖੇ ਆਯੋਜਿਤ ਹੋਇਆ | ਇਥੇ ਭਾਰਤ ਅਤੇ ਚੀਨ ਦੀਆਂ ਟੀਮਾਂ ਫਾਈਨਲ ਵਿਚ ਪਹੁੰਚੀਆਂ | ਭਾਰਤ ਨੇ ਜੇਤੂ ਰਣਨੀਤੀ ਅਪਣਾ ਕੇ ਚੀਨ 'ਤੇ 1-0 ਗੋਲ ਨਾਲ ਫਤਹਿ ਹਾਸਲ ਕੀਤੀ | ਇਸ ਤਰ੍ਹਾਂ ਭਾਰਤ ਪੰਜਵੀਂ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤਣ ਵਿਚ ਕਾਮਯਾਬ ਹੋਇਆ |
 ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦਾ ਨੌਵਾਂ ਐਡੀਸ਼ਨ ਪੰਜਾਬ (ਭਾਰਤ) ਵਿਚ 27 ਅਕਤੂਬਰ ਤੋਂ 5 ਨਵੰਬਰ, 2026 ਤੱਕ ਹੋ ਰਿਹਾ ਹੈ | ਇਸ ਵਿਚ ਭਾਰਤ, ਮਲੇਸ਼ੀਆ, ਦੱਖਣੀ ਕੋਰੀਆ, ਚੀਨ, ਜਾਪਾਨ ਅਤੇ ਬੰਗਲਾਦੇਸ਼ ਦੀਆਂ ਛੇ ਪ੍ਰਮੁੱਖ ਟੀਮਾਂ ਭਾਗ ਲੈ ਰਹੀਆਂ ਹਨ | ਇਹ ਟੂਰਨਾਮੈਂਟ ਦੋ ਗੇੜਾਂ ਵਿਚ ਖੇਡਿਆ ਜਾਵੇਗਾ | ਉਦਘਾਟਨੀ ਸਮਾਗਮ ਅਤੇ ਲੀਗ ਮੁਕਾਬਲੇ 27 ਅਕਤੂਬਰ ਤੋਂ 2 ਨਵੰਬਰ ਜਲੰਧਰ ਦੇ ਬਰਲਟਨ ਪਾਰਕ ਸਥਿਤ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਚ ਹੋਣਗੇ | ਇਸ ਤੋਂ ਬਾਅਦ 4 ਅਤੇ 5 ਨਵੰਬਰ ਨੂੰ  ਸੈਮੀਫਾਈਨਲ, ਬ੍ਰਾਂਜ ਮੈਡਲ ਮੈਚ ਅਤੇ ਫਾਈਨਲ, ਮੋਹਾਲੀ ਦੇ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿਚ ਖੇਡੇ ਜਾਣਗੇ |
ਬੜੀਆਂ ਆਸਾਂ ਉਮੀਦਾਂ ਹਨ ਕਿ ਇਸ ਵਾਰ ਵੀ ਇਹ ਵੱਕਾਰੀ ਟਰਾਫੀ ਭਾਰਤ ਹੀ ਜਿੱਤੇਗਾ, ਕਿਉਂਕਿ ਹਾਲ ਹੀ ਵਿਚ ਸੰਪੰਨ ਹੋਈਆਂ ਏਸ਼ਿਆਈ ਖੇਡਾਂ ਵਿਚ, ਭਾਰਤ ਨੇ ਹਾਕੀ ਗੋਲਡ ਮੈਡਲ ਜਿੱਤ ਕੇ, ਪੂਰੇ ਏਸ਼ੀਆ ਮਹਾਂਦੀਪ ਵਿਚ ਆਪਣੀ ਧਾਕ ਜਮਾਈ ਹੋਈ ਹੈ |

-ਕੋਠੀ ਨੰ: 2101, ਫੇਜ਼-7, ਮੋਹਾਲੀ |
ਮੋਬਾਈਲ : 99140-22101

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਲਈ ਪ੍ਰੇਰਕ ਸਾਬਤ ਹੋਈ ਕਾਕਰੋਚ ਜਨਤਾ ਪਾਰਟੀ ਅਗਲੀ ਖ਼ਬਰ ਪੀ.ਟੀ. ਊਸ਼ਾ ਦਾ ਰਿਕਾਰਡ ਤੋੜਨ ਵਾਲੀ : ਵਿਥਿਆ ਰਾਮਰਾਜ
Ad Position 24