07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਟੈਨਿਸ ਜਗਤ ਦੀ ਮਹਾਨ ਖਿਡਾਰਨ ਐਸ਼ਲੇ ਬਾਰਟੀ

Ad Position 21
No active advertisement
ਅਜੀਤ ਡੈਸਕ 23-09-2025

24 ਅਪ੍ਰੈਲ 1996 ਵਿਚ ਆਸਟ੍ਰੇਲੀਆ ਦੇ ਕਵੀਂਸਲੈਂਡ ਦੇ ਇਪਸਵਿਚ ਸ਼ਹਿਰ ਵਿਚ ਜਨਮ ਲੈਣ ਵਾਲੀ ਐਸ਼ਲੇ ਬਾਰਟੀ ਨੂੰ ਬਚਪਨ ਤੋਂ ਹੀ ਟੈਨਿਸ ਦਾ ਸ਼ੌਕ ਸੀ। ਭਾਵੇਂ ਕਿ ਉਹ ਬਚਪਨ ਵਿਚ ਨੈਟਬਾਲ ਵੀ ਖੇਡਦੀ ਰਹੀ ਪਰ ਉਸ ਨੇ ਟੈਨਿਸ ਦੀ ਖੇਡ ਨਾਲ ਆਪਣੇੇ ਪਿਆਰ ਨੂੰ ਵੇੇਖਦੇ ਹੋਏ ਨੈਟਬਾਲ ਖੇਡਣਾ ਬੰਦ ਕਰ ਦਿੱਤਾ ਸੀ। ਉਸ ਨੇ ਸਿਰਫ਼ 9 ਸਾਲ ਦੀ ਉਮਰ ਵਿਚ ਹੀ ਆਪਣੇ ਤੋਂ 6 ਸਾਲ ਵੱਡੇ ਲੜਕਿਆਂ ਨਾਲ ਟੈਨਿਸ ਦੀ ਪ੍ਰੈਕਟਿਸ ਕਰਨੀ ਆਰੰਭ ਕਰ ਦਿੱਤੀ ਸੀ ਤੇ ਬਚਪਨ ਵਿਚ ਹੀ ਉਸ ਨੇ ਆਪਣੀ ਖੇਡ ਕਲਾ ਦਾ ਪ੍ਰਗਟਾਵਾ ਕਰ ਦਿੱਤਾ। ਉਸ ਨੇ ਆਪਣੇ ਬਚਪਨ ਵਿਚ ਆਪਣੇ ਨਿੱਕੇ ਹੱਥਾਂ ਵਿਚ ਟੈਨਿਸ ਦਾ ਰੈਕੇਟ ਫੜ ਕੇ ਵਿਸ਼ਵ ਜੇਤੂ ਬਣਨ ਦਾ ਸੁਪਨਾ ਲਿਆ, ਜਿਸ ਨੂੰ ਉਸ ਨੇ ਸਖ਼ਤ ਮਿਹਨਤ ਨਾਲ ਜਲਦ ਹੀ ਪੂਰਾ ਵੀ ਕੀਤਾ। ਐਸ਼ਲੇ ਦੀਆਂ ਖੇਡ ਪ੍ਰਾਪਤੀਆਂ ਬਹੁਤ ਹਨ, ਜਿਨ੍ਹਾਂ 'ਤੇ ਉਸ ਨੂੰ ਖਾਸਾ ਮਾਣ ਹੈ। ਉਸ ਨੇ ਚਾਰ ਸਾਲਾਂ ਵਿਚ ਤਿੰਨ ਗ੍ਰੈਂਡ ਸਲੈਮ ਜਿੱਤੇ। ਆਸਟ੍ਰੇਲੀਅਨ ਓਪਨ ਜਿੱਤਣ ਤੋਂ ਪਹਿਲਾਂ ਉਹ 2019 ਵਿਚ ਫ੍ਰੈਂਚ ਓਪਨ ਅਤੇ ਸਾਲ 2021 ਵਿਚ ਵਿੰਬਲਡਨ ਦਾ ਖ਼ਿਤਾਬ ਜਿੱਤ ਚੁੱਕੀ ਹੈ। ਉਹ ਇਕ ਵੀ ਗ੍ਰੈਂਡ ਸਲੈਮ ਦਾ ਫਾਈਨਲ ਨਹੀਂ ਹਾਰੀ ਸੀ, ਜਿਸ ਤੋਂ ਉਸ ਦੀ ਖੇਡ ਕਲਾ ਦਾ ਪਤਾ ਚਲਦਾ ਹੈ। ਸਾਲ 2018 ਅਤੇ 2019 ਵਿਚ ਉਹ ਯੂ.ਐੱਸ. ਓਪਨ ਦੇ ਸੈਮੀਫਾਈਨਲ ਵਿਚ ਪਹੁੰਚੀ ਸੀ। ਸਾਲ 2019 ਦੇ ਆਰੰਭ ਹੋਣ ਮੌਕੇ ਉਸ ਨੇ ਆਸਟ੍ਰੇਲੀਅਨ ਓਪਨ ਵਿਚ ਦੁਨੀਆ ਦੀਆਂ ਤਿੰਨ ਟਾਪ ਖਿਡਾਰਨਾਂ ਨੂੰ ਹਰਾ ਕੇ ਆਪਣੀ ਖੇਡ ਦਾ ਲੋਹਾ ਮੰਨਵਾਇਆ। ਇਨ੍ਹਾਂ ਤਿੰਨ ਖਿਡਾਰਨਾਂ 'ਚ ਉਸ ਸਮੇਂ ਦੀ ਦੁਨੀਆ ਦੀ ਨੰਬਰ ਇਕ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਵੀ ਸ਼ਾਮਿਲ ਸੀ। ਇਸ ਦੇ ਬਾਅਦ ਐਸ਼ਲੇ ਬਾਰਟੀ ਨੇ ਪਹਿਲੇ ਗ੍ਰੈਂਡ ਸਲੇਮ ਦੇ ਤੌਰ 'ਤੇ ਫ੍ਰੈਂਚ ਓਪਨ ਜਿੱਤਿਆ। ਫ੍ਰੈਂਚ ਓਪਨ ਨੂੰ ਜਿੱਤਣ ਮਗਰੋਂ ਐਸ਼ਲੇ ਦੀ ਪ੍ਰਸਿੱਧੀ ਤੇ ਉਸ ਦੀ ਖੇਡ ਕਲਾ ਦੀ ਗੱਲ ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਗਈ। ਪੂਰੀ ਦੁਨੀਆ ਦੇ ਟੈਨਿਸ ਪ੍ਰੇਮੀ ਅਤੇ ਖੇਡ ਪ੍ਰੇਮੀ ਐਸ਼ਲੇ ਦੀ ਖੇਡ ਕਲਾ ਦੇ ਪ੍ਰਸੰਸਕ ਬਣ ਗਏ।
ਐਸ਼ਲੇ ਬਾਰਟੀ ਦੀ ਖੇਡ ਕਲਾ ਅਤੇ ਖੇਡ ਸਮਰੱਥਾ ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸਿਰਫ਼ 15 ਸਾਲ ਦੀ ਉਮਰ ਵਿਚ ਸਾਲ 2011 'ਚ ਜੂਨੀਅਰ ਵਿੰਬਲਡਨ ਚੈਂਪੀਅਨ ਬਣ ਗਈ ਸੀ। ਆਪਣੀ ਇਸ ਖੇਡ ਪ੍ਰਾਪਤੀ ਨਾਲ ਉਸ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਐਸ਼ਲੇ ਆਸਟ੍ਰੇਲੀਆ ਦੀ ਪਹਿਲੀ ਖਿਡਾਰਨ ਨਹੀਂ ਜੋ ਵਿਸ਼ਵ ਜੇਤੂ ਬਣੀ, ਉਸ ਤੋਂ 43 ਸਾਲ ਪਹਿਲਾਂ ਆਸਟ੍ਰੇਲੀਆ ਦੀ ਖਿਡਾਰਨ ਯਾਵੋਨੀ ਗੁਲਾਗੋਂਗ 1976 ਵਿਚ ਪੂਰੇ ਵਿਸ਼ਵ 'ਚ ਜੇਤੂ ਬਣ ਕੇ ਆਪਣੀ ਖੇਡ ਕਲਾ ਦਾ ਪੂਰੀ ਦੁਨੀਆ 'ਚ ਲੋਹਾ ਮੰਨਵਾ ਚੁੱਕੀ ਹੈ।
ਵੱਡੀਆਂ ਖੇਡ ਪ੍ਰਾਪਤੀਆਂ ਕਰਨ ਵਾਲੀ ਐਸ਼ਲੇ ਬਾਰਟੀ ਦੀ ਖੇਡ ਕਲਾ 'ਤੇ ਦੁਨੀਆ ਭਰ ਨੂੰ ਮਾਣ ਹੈ ਅਤੇ ਉਹ ਲੰਬੇ ਸਮੇਂ ਤੱਕ ਟੈਨਿਸ ਦੀ ਦੁਨੀਆ ਵਿਚ ਚਰਚਿਤ ਕਹਾਣੀਆਂ ਦੀ ਮੁੱਖ ਪਾਤਰ ਬਣੀ ਰਹੇਗੀ। ਜਿੱਥੇ ਕਿਤੇ ਵੀ ਖੇਡਾਂ ਤੇ ਟੈਨਿਸ ਦੀ ਗੱਲ ਹੋਵੇਗੀ, ਉੱਥੇ ਵਿਸ਼ਵ ਦੀ ਨੰਬਰ ਇਕ ਰਹੀ ਖਿਡਾਰਨ ਟੈਨਿਸ ਸਨਸਨੀ ਐਸ਼ਲੇ ਬਾਰਟੀ ਦੀਆਂ ਖੇਡ ਸਮਰੱਥਾਵਾਂ ਦੀ ਗੱਲ ਜ਼ਰੂਰ ਹੋਵੇਗੀ।

-ਲੱਕੀ ਨਿਵਾਸ, 61ਏ, ਸਾਹਮਣੇ ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾ: 9463819174

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਭਾਰਤੀ ਮਹਿਲਾਵਾਂ ਨੇ ਕੀਤਾ ਕਮਾਲ ਅਗਲੀ ਖ਼ਬਰ ਹਰ ਵੱਡਾ ਕੰਮ ਕਰਨ ਵੇਲੇ ਪਹਿਲਾਂ ਅਸੰਭਵ ਦਿਖਾਈ ਦਿੰਦਾ ਹੈ। -ਕਾਰਲਾਇਲ
Ad Position 24
No active advertisement