07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਆਲੂ ਦੇ ਸਵਾਦੀ ਪਕਵਾਨ

Ad Position 21
No active advertisement
ਅਜੀਤ ਡੈਸਕ 04-09-2025

ਦਹੀਂ ਵਾਲੇ ਆਲੂ
ਸਮੱਗਰੀ : 4 ਉਬਲੇ ਹੋਏ ਆਲੂ, 2 ਹਰੀਆਂ ਮਿਰਚਾਂ, 1 ਚਮਚ ਅਦਰਕ ਦਾ ਪੇਸਟ, ਇਕ ਚੌਥਾਈ ਚਮਚ ਹਲਦੀ, ਅੱਧਾ ਚਮਚ ਜੀਰਾ, ਨਮਕ ਸਵਾਦ ਅਨੁਸਾਰ, ਥੋੜ੍ਹਾ ਜਿਹਾ ਹਰਾ ਧਨੀਆ, ਅੱਧਾ ਚਮਚ ਲਾਲ ਮਿਰਚ, ਅੱਧਾ ਕੱਪ ਦਹੀਂ, ਘਿਓ ਜਾਂ ਤੇਲ।
ਵਿਧੀ : ਘਿਓ ਵਿਚ ਜ਼ੀਰੇ ਨੂੰ ਭੁੰਨ ਲਓ। ਫਿਰ ਇਸ ਵਿਚ ਅਦਰਕ ਦਾ ਪੇਸਟ, ਹਲਦੀ, ਨਮਕ, ਹਰੀਆਂ ਮਿਰਚਾਂ ਤੇ ਲਾਲ ਮਿਰਚ ਨੂੰ ਭੁੰਨੋ। ਹਲਕਾ ਭੂਰਾ ਹੋ ਜਾਣ 'ਤੇ ਉੱਬਲੇ ਹੋਏ ਆਲੂ ਦੇ ਛੋਟੇ ਟੁਕੜੇ ਇਸ ਵਿਚ ਪਾ ਦਿਓ। ਥੋੜ੍ਹਾ ਜਿਹਾ ਪਾਣੀ ਪਾ ਦਿਓ ਤਾਂ ਕਿ ਆਲੂ ਹੇਠਾਂ ਨਾ ਲੱਗਣ। ਫਿਰ ਇਸ ਵਿਚ ਦਹੀਂ ਪਾ ਦਿਓ ਅਤੇ ਉਬਾਲ ਆਉਣ 'ਤੇ ਥੋੜ੍ਹਾ ਜਿਹਾ ਧਨੀਆ ਪਾ ਦਿਓ। ਦਹੀਂ ਵਾਲੇ ਆਲੂ ਤਿਆਰ ਹਨ।


ਪੋਟੈਟੋ ਕਟਲੇਟਸ
ਸਮੱਗਰੀ : 4 ਉੱਭਰੇ ਹੋਏ ਆਲੂ (ਮੈਸ਼ ਕੀਤੇ), 2-3 ਬਾਰੀਕ ਕੱਟੀਆਂ ਮਿਰਚਾਂ, ਬਾਰੀਕ ਕਤਰਿਆ ਹੋਇਆ ਅਦਰਕ ਤੇ ਲਸਣ, 1 ਚਮਚ ਜ਼ੀਰਾ ਪਾਊਡਰ, 1 ਚਮਚ ਧਨੀਆ ਪਾਊਡਰ, ਹਰਾ ਧਨੀਆ ਬਾਰੀਕ ਕੱਟਿਆ, ਬਰੈੱਡ ਦੇ ਚਾਰ ਸਲਾਈਸ, ਟਮੈਟੋ ਸੌਸ।
ਵਿਧੀ : ਮੈਸ਼ ਆਲੂ ਅਤੇ ਸਾਰੀ ਸਮੱਗਰੀ ਨੂੰ ਮਿਸ਼ਰਿਤ ਕਰ ਕੇ ਕਟਲੇਟ ਦੇ ਆਕਾਰ ਵਿਚ ਬਣਾਓ। ਹੁਣ ਨਾਨਸਟਿਕ ਤਵਾ ਲਓ ਅਤੇ ਸੇਕ 'ਤੇ ਰੱਖੋ। ਕਟਲੇਟ ਨੂੰ ਤਵੇ 'ਤੇ ਰੋਸਟ ਕਰੋ ਜਦੋਂ ਤੱਕ ਉਹ ਹਲਕਾ ਭੂਰਾ ਨਾ ਹੋਵੇ। ਇਕ ਸਾਈਡ ਭੁੱਜ ਜਾਣ 'ਤੇ ਉਸ ਨੂੰ ਉਲਟਾ ਕੇ ਦੂਜੇ ਪਾਸੇ ਭੁੰਨੋ। ਫਿਰ ਇਸ ਬ੍ਰੈੱਡ 'ਤੇ ਟਮੈਟੋ ਸੌਸ ਨਾਲ ਗਰਮ ਗਰਮ ਪਰੋਸੋ।
-੦-

Ad Position 22
No active advertisement
ਪਿਛਲੀ ਖ਼ਬਰ ਤੋਹਫ਼ਾ ਦੇਣ ਦੀ ਕਲਾ ਅਗਲੀ ਖ਼ਬਰ ਸੋਸ਼ਲ ਮੀਡੀਆ ਦੀ ਦੁਰਵਰਤੋਂ ਨਾ ਕਰੋ
Ad Position 24