07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸਫ਼ਾਈ ਦੀ ਆਦਤ : ਜਿੰਨੀ ਛੇਤੀ, ਓਨੀ ਚੰਗੀ

Ad Position 21
No active advertisement
ਅਜੀਤ ਡੈਸਕ 04-09-2025

ਜੇਕਰ ਅਸੀਂ ਬੱਚਿਆਂ ਨੂੰ ਬਚਪਨ ਤੋਂ ਹੀ ਸਫ਼ਾਈ ਦੀਆਂ ਆਦਤਾਂ ਪ੍ਰਤੀ ਜਾਗਰੂਕ ਰੱਖੀਏ ਤਾਂ ਸਫ਼ਾਈ ਸਾਡੀ ਆਦਤਾਂ ਵਿਚ ਘੁਲ-ਮਿਲ ਜਾਵੇਗੀ। ਬੱਚਿਆਂ ਨੂੰ ਨਹਾਉਂਦੇ ਸਮੇਂ ਉਨ੍ਹਾਂ ਦੇ ਸਰੀਰ ਨੂੰ ਸਾਫ਼ ਰੱਖਣਾ ਮਾਤਾ ਦਾ ਫ਼ਰਜ਼ ਹੁੰਦਾ ਹੈ। ਨਹਾਉਂਦੇ ਸਮੇਂ ਬੱਚਿਆਂ ਦੇ ਅੰਡਰ ਆਰਮਸ, ਕੂਹਣੀਆਂ, ਹੱਥਾਂ ਪੈਰਾਂ ਦੀਆਂ ਉਂਗਲੀਆਂ 'ਤੇ ਸਾਬਣ ਲਗਾ ਕੇ ਚੰਗੀ ਤਰ੍ਹਾਂ ਉਨ੍ਹਾਂ ਨੂੰ ਧੋਵੋ। ਜਦੋਂ ਬੱਚਾ ਖ਼ੁਦ ਨਹਾਉਣ ਲੱਗ ਪਵੇ ਤਾਂ ਉਨ੍ਹਾਂ ਨੂੰ ਹਰ ਅੰਗ ਦੀ ਸਫ਼ਾਈ ਦੇ ਮਹੱਤਵ ਨੂੰ ਸਮਝਾਓ ਅਤੇ ਧਿਆਨ ਰੱਖੋ ਕਿ ਉਹ ਆਪਣੇ ਅੰਗਾਂ ਦੀ ਸਫ਼ਾਈ ਕਰ ਸਕੇ। ਉਨ੍ਹਾਂ ਨੂੰ ਨਰਮ ਤੌਲੀਏ ਨਾਲ ਅੰਗਾਂ ਨੂੰ ਪੂੰਝਣ ਬਾਰੇ ਦੱਸੋ ਕਿਉਂਕਿ ਸਰੀਰ 'ਤੇ ਰਿਹਾ ਪਾਣੀ ਵਿਸ਼ੇਸ਼ ਕਰਕੇ ਪ੍ਰਾਈਵੇਟ ਅੰਗਾਂ ਅਤੇ ਅੰਡਰਆਰਮਸ ਵਿਚ ਬੈਕਟੀਰੀਆ ਪੈਦਾ ਕਰ ਸਕਦਾ ਹੈ।
ਬੱਚਿਆਂ ਦੇ ਮੂੰਹ ਅੰਦਰ ਦੀ ਸਫ਼ਾਈ ਦਾ ਬਚਪਨ ਤੋਂ ਧਿਆਨ ਰੱਖੋ। ਜਦੋਂ ਬੱਚਾ ਦੁੱਧ ਪੀ ਕੇ ਹਟੇ ਤਾਂ ਉਸ ਦਾ ਮੂੰਹ ਗਿੱਲੇ ਰੂੰਅ ਦੇ ਫੇਂਹੇ ਨਾਲ ਸਾਫ਼ ਕਰੋ। ਨਹਾਉਂਦੇ ਸਮੇਂ ਨਰਮ ਗਿੱਲੇ ਸੂਤੀ ਕੱਪੜੇ ਨਾਲ ਜੀਭ ਅਤੇ ਮਸੂੜਿਆਂ ਦੀ ਸਫ਼ਾਈ ਕਰੋ। ਜਿਵੇਂ ਹੀ ਦੰਦ ਆਉਣ ਸ਼ੁਰੂ ਹੋ ਜਾਣ ਤਾਂ ਖ਼ੁਦ ਬੇਬੀ-ਬਰੁਸ਼ ਨਾਲ ਉਸ ਦੇ ਦਿਨ ਵਿਚ ਦੋ ਵਾਰ ਦੰਦ ਸਾਫ਼ ਕਰਾਓ। ਹੌਲੀ-ਹੌਲੀ ਬੱਚੇ ਜਦੋਂ ਖ਼ੁਦ ਬਰੁਸ਼ ਕਰਨਾ ਸਿੱਖ ਜਾਵੇ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਕੁਰਲੀ ਕਰਨ ਦੀ ਆਦਤ ਪਾਓ। ਦਿਨ ਵਿਚ ਦੋ ਵਾਰ ਬਰੁਸ਼ ਜ਼ਰੂਰ ਕਰਾਓ।
ਵਾਲਾਂ ਦੀ ਸਫ਼ਾਈ ਲਈ ਸ਼ੁਰੂ ਤੋਂ ਉਨ੍ਹਾਂ ਦੇ ਵਾਲ ਹਫ਼ਤੇ ਵਿਚ ਦੋ ਤੋਂ ਤਿੰਨ ਵਾਰ ਸਾਫ਼ ਕਰੋ। ਜਿਵੇਂ-ਜਿਵੇਂ ਬੱਚਾ ਵੱਡਾ ਹੋਵੇ, ਉਨ੍ਹਾਂ ਨੂੰ ਵਾਲ ਸਾਫ਼ ਰੱਖਣ ਦੀ ਸਿੱਖਿਆ ਦਿਓ। ਗੰਦੇ ਵਾਲਾਂ ਨਾਲ ਹੋਣ ਵਾਲੇ ਬੁਰੇ ਪ੍ਰਭਾਵ ਵੀ ਸਮਝਾਓ ਤਾਂ ਕਿ ਉਹ ਇਸ ਮਹੱਤਵ ਨੂੰ ਸਮਝ ਸਕਣ।
ਕੁਝ ਵੀ ਖਾਣ ਤੋਂ ਪਹਿਲਾਂ ਖ਼ੁਦ ਵੀ ਹੱਥ ਧੋਵੋ ਅਤੇ ਬੱਚਿਆਂ ਦੇ ਹੱਥ ਵੀ ਧੁਆਓ ਤਾਂ ਕਿ ਹੱਥ ਧੋਣ ਦੀ ਆਦਤ ਬਣ ਸਕੇ। ਖਾਣੇ ਦੇ ਬਾਅਦ ਵੀ ਹੱਥ ਜ਼ਰੂਰ ਧੁਆਓ। ਸਲਾਦ, ਫਲ, ਜੇਕਰ ਬਿਨਾਂ ਕੱਟੇ ਖਾ ਰਹੇ ਹੋ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਣ ਨੂੰ ਸਮਝਾਉ ਅਤੇ ਦੱਸੋ ਇਨ੍ਹਾਂ 'ਤੇ ਕੀਟਨਾਸ਼ਕ ਦਵਾਈਆਂ ਤੁਹਾਡੀ ਸਿਹਤ ਨੂੰ ਵਿਗਾੜ ਸਦੀਆਂ ਹਨ। ਧੋ ਕੇ ਅਤੇ ਪੂੰਝ ਕੇ ਖਾਣਾ ਹੀ ਚੰਗਾ ਹੈ।
ਬਾਜ਼ਾਰੀ ਸਲਾਦ ਤੇ ਕੱਟੇ ਹੋਏ ਫਲ ਨਾ ਖਾਣ ਬਾਰੇ ਵੀ ਸਮਝਾਓ ਅਤੇ ਦੱਸੋ ਕਿ ਉਨ੍ਹਾਂ 'ਤੇ ਮੱਖੀਆਂ ਬੈਠ ਕੇ ਸੰਕ੍ਰਮਣ ਫੈਲਾ ਸਕਦੀਆਂ ਹਨ। ਬੱਚਿਆਂ ਨੂੰ ਬਚਪਨ ਤੋਂ ਇਕੋ ਥਾਲੀ ਵਿਚ ਜਾਂ ਦੂਜੇ ਦਾ ਬਚਿਆ ਹੋਇਆ ਖਾਣਾ ਨਾ ਖਾਣ ਦੀ ਆਦਤ ਪਾਓ। ਆਪਣੀ-ਆਪਣੀ ਥਾਲੀ ਵਿਚ ਓਨਾ ਹੀ ਖਾਣਾ ਪਾਉਣ ਦੀ ਆਦਤ ਪਾਓ, ਜਿੰਨਾ ਜ਼ਰੂਰਤ ਹੋਵੇ ਜੇਕਰ ਭੁੱਖ ਲੱਗੇ ਤਾਂ ਹੋਰ ਲੈ ਸਕਦੇ ਹੋ।
ਬਚਪਨ ਤੋਂ ਹੀ ਖੰਘਦੇ ਛਿੱਕਦੇ ਸਮੇਂ ਮੂੰਹ 'ਤੇ ਹੱਥ ਜਾਂ ਰੁਮਾਲ ਰੱਖਣ ਦੀ ਆਦਤ ਪਾਓ ਅਤੇ ਸਮਝਾਓ ਇਸ ਤਰ੍ਹਾਂ ਨਾ ਕਰਨ ਨਾਲ ਸੰਕ੍ਰਮਣ ਦੂਜਿਆਂ ਤੱਕ ਸੌਖਿਆਂ ਨਾਲ ਪਹੁੰਚ ਜਾਂਦੇ ਹਨ। ਜੇਕਰ ਹੱਥ ਰੱਖ ਰਹੇ ਹੋ ਤਾਂ ਬਾਅਦ ਵਿਚ ਹੱਥ ਜ਼ਰੂਰ ਧੋਵੋ।
ਰਿਮੋਟ, ਰੇਲਿੰਗ, ਮੋਬਾਈਲ, ਫੋਨ, ਲੈਪਟਾਪ ਦੀ ਵਰਤੋਂ ਕਰਨ ਦੇ ਬਾਅਦ ਹੱਥ ਸਾਬਣ ਨਾਲ ਜ਼ਰੂਰ ਧੋਵੋ ਤਾਂ ਕਿ ਬਾਹਰੀ ਸੰਕ੍ਰਮਣ ਤੁਹਾਡੇ ਖਾਣੇ ਦੇ ਨਾਲ ਤੁਹਾਡੇ ਅੰਦਰ ਨਾ ਜਾ ਸਕੇ। ਬੱਚਿਆਂ ਦੀ ਹੈਂਡ ਹਾਈਜੀਨ ਦੀ ਆਦਤ 'ਤੇ ਜ਼ਿਆਦਾ ਜ਼ੋਰ ਦਿਓ ਅਤੇ ਦੱਸੋ ਜ਼ਿਆਦਾਤਰ ਕੀਟਾਣੂ ਮੂੰਹ ਜ਼ਰੀਏ ਸਰੀਰ ਵਿਚ ਪਹੁੰਚ ਜਾਂਦੇ ਹਨ।
ਹੱਥ ਧੋਣ ਲਈ ਐਂਟੀ ਬੈਕਟੀਰੀਅਲ ਸਾਬਣ ਦੀ ਵਰਤੋਂ ਕਰੋ।

Ad Position 22
No active advertisement
ਪਿਛਲੀ ਖ਼ਬਰ 'ਵਰਕ ਫ਼ਰਾਮ ਹੋਮ' ਬਦਲ ਰਿਹੈ ਔਰਤਾਂ ਦੀ ਦਿਸ਼ਾ ਤੇ ਦਸ਼ਾ ਅਗਲੀ ਖ਼ਬਰ ਤੋਹਫ਼ਾ ਦੇਣ ਦੀ ਕਲਾ
Ad Position 24