16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਰਾਮਲੀਲ੍ਹਾ ਦੇ ਤੀਸਰੇ ਦਿਨ ਸੀਤਾ ਸਵੰਬਰ ਦਾ ਦਰਸ਼ਕਾਂ ਨੇ ਖ਼ੂਬ ਆਨੰਦ ਮਾਣਿਆ

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 23-09-2025

ਜੈਤੋ, 22 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਧਾਰਮਿਕ ਸੰਸਥਾ ਸ੍ਰੀ ਰਾਮਾ ਕਿ੍ਸ਼ਨਾ ਡਰਾਮਾਟਿੱਕ ਕਲੱਬ ਜੈਤੋ ਵਲੋਂ ਰਾਮਲੀਲ੍ਹਾ ਮੰਚਨ ਦੀ ਤੀਸਰੀ ਰਾਤ ਮਾਤਾ ਸੀਤਾ ਦਾ ਸਵੰਬਰ (ਵਿਆਹ) ਦਿਖਾਇਆ ਗਿਆ ਜਿਸ ਦਾ ਦਰਸ਼ਕਾਂ ਨੇ ਖ਼ੂਬ ਆਨੰਦ ਮਾਣਿਆ | ਮੰਚ 'ਤੇ ਕਲਾਕਾਰਾਂ ਮਿਹਨਤ 'ਤੇ ਮਰਿਆਦਾ ਦੀ ਵਿਸ਼ੇਸ਼ ਝਲਕ ਦੇਖਣ ਨੂੰ ਮਿਲਦੀ ਸੀ | ਜਿਸ ਵਿਚ ਮਹਾਰਾਜ ਜਨਕ ਨੇ ਆਪਣੀ ਪੁੱਤਰੀ ਦੇ ਵਿਆਹ ਲਈ ਇਕ ਸਵੰਬਰ ਰੱਖਿਆ ਸੀ | ਸ੍ਰੀ ਰਾਮ ਚੰਦਰ ਜੀ ਵਲੋਂ ਧਨੁਸ਼ ਤੋੜਨ ਦਾ ਦਿ੍ਸ਼ ਤੋਂ ਇਲਾਵਾ ਪ੍ਰਭੂ ਸ੍ਰੀ ਰਾਮ ਅਤੇ ਮਾਤਾ ਸੀਤਾ ਜੀ ਦੀ ਜੈ ਮਾਲਾ ਅਤੇ ਪਰਸ਼ੂਰਾਮ ਸੰਵਾਦ ਤੋਂ ਇਲਾਵਾ ਰਾਵਣ ਦੀ ਐਂਟਰੀ ਆਕਰਸ਼ਣ ਦਾ ਕੇਂਦਰ ਬਣੇ | ਇਸ ਰਾਮਲੀਲ੍ਹਾ ਵਿਚ ਰਿਸ਼ੀ ਵਿਸ਼ਵਾ ਮਿੱਤਰ ਜੀ ਦੀ ਭੂਮਿਕਾ ਰਾਮ ਅਵਤਾਰ ਵਰਮਾ, ਪ੍ਰਭੂ ਸ੍ਰੀ ਰਾਮ ਚੰਦਰ ਜੀ ਦੀ ਭੂਮਿਕਾ ਅਮਨ ਬਾਂਸਲ, ਲਕਸ਼ਮਣ ਦੀ ਭੂਮਿਕਾ ਅੰਕੁਰ ਗਰਗ ਅਤੇ ਸੀਤਾ ਜੀ ਭਾਵਿਤ ਗੋਇਲ, ਪਰਸ਼ੂਰਾਮ ਦੀ ਭੂਮਿਕਾ ਵਿਚ ਟੋਨੀ ਵਰਮਾ ਅਤੇ ਰਾਜਾ ਜਨਕ ਦੀ ਭੂਮਿਕਾ ਐਡਵੋਕੇਟ ਦੀਪਕ ਗਰਗ ਨੇ ਬਖੂਬੀ ਨਿਭਾਈ | ਪ੍ਰੈੱਸ ਸਕੱਤਰ ਸੰਦੀਪ ਲੂੰਬਾ ਨੇ ਦੱਸਿਆ ਕਿ ਤੀਸਰੇ ਦਿਨ ਦੀ ਰਾਮਲੀਲ੍ਹਾ ਦਾ ਉਦਘਾਟਨ ਰਾਜ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਗਣੇਸ਼ ਜੀ ਅਤੇ ਮਾਤਾ ਸਰਸਵਤੀ ਜੀ ਦੀ ਆਰਤੀ ਕਰਕੇ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਡਾਇਰੈਕਟਰ ਅਤੇ ਸੰਗੀਤ ਨਿਰਦੇਸ਼ਕ ਦੀ ਮਿਹਨਤ ਕਲਾਕਾਰਾਂ ਨੂੰ ਰਾਮਲੀਲ੍ਹਾਂ ਪਾਤਰਾਂ ਅਨੁਸਾਰ ਤਿਆਰੀ ਕਰਵਾਉਂਦੇ ਹਨ | ਉਨ੍ਹਾਂ ਦੱਸਿਆ ਕਿ ਸ੍ਰੀ ਰਾਮਾ ਕਿ੍ਸ਼ਨਾ ਡਰਾਮਾਟਿੱਕ ਕਲੱਬ ਜੈਤੋ ਪਿਛਲੇ 100 ਸਾਲ ਤੋਂ ਮੰਚਨ ਨਾਲ ਜੁੜਿਆ ਹੋਇਆ ਹੈ ਅਤੇ ਇਸ ਸੰਸਥਾ ਦਾ ਹਰੇਕ ਪ੍ਰਬੰਧਕ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਜਨਾਬ ਨਦੀਮ ਜਾਵੇਦ ਆਬਜ਼ਰਵਰ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਮਲੋਟ ਵਿਖੇ ਮਾਈ ਭਾਗੋ ਪਾਰਕ ਦਾ ਉਦਘਾਟਨ • ਪਿੰਡ ਔਲਖ ਤੇ ਮਹਿਰਾਜਵਾਲਾ ਵਿਖੇ ਨ...
Ad Position 24