ਮਿਊਨਿਖ, 1 ਜੂਨ (ਏਜੰਸੀ)-ਪੈਰਿਸ ਸੇਂਟ-ਜਰਮੇਨ (ਪੀਐਸਜੀ) ਨੇ ਮਿਊਨਿਖ ਦੇ ਅਲੀਅਨਜ਼ ਅਰੇਨਾ ਵਿਚ ਇੰਟਰ ਮਿਲਾਨ ਨੂੰ ਹਰਾ ਕੇ ਯੂ.ਈ.ਐਫ.ਏ. ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤਿਆ | ਟੀਮ ਨੇ ਇੰਟਰ ਮਿਲਾਨ ਨੂੰ 5-0 ਨਾਲ ਹਰਾ ਕੇ ਇਤਿਹਾਸ ਰਚਿਆ, ਜੋਕਿ ਚੈਂਪੀਅਨਜ਼ ਲੀਗ ਦੇ ਫਾਈਨਲ ਵਿਚ ਉਸਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ | ਪੀ.ਐਸ.ਜੀ. ਨੇ ਪਹਿਲੀ ਵਾਰ ਯੂ.ਈ.ਐਫ.ਏ. ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤਿਆ ਹੈ | ਨੌਜਵਾਨ ਖਿਡਾਰੀ ਡਿਜ਼ਾਇਰੀ ਡੂ ਨੇ ਦੋ ਗੋਲ (20ਵੇਂ ਤੇ 63ਵੇਂ ਮਿੰਟ) ਕੀਤੇ | ਉਸਨੂੰ ਪਲੇਅਰ ਆਫ ਦ ਮੈਚ ਦਾ ਖਿਤਾਬ ਦਿੱਤਾ ਗਿਆ | ਉਸਦੇ ਇਲਾਵਾ, ਅਸ਼ਰਫ ਹਕੀਮੀ, ਖਵਿਚਾ ਅਤੇ ਸੇਨੀ ਮਯੁਲੂ ਨੇ ਵੀ ਗੋਲ ਕੀਤੇ | ਪੀ.ਐਸ.ਜੀ. ਮੈਨੇਜਰ ਲੁਈਸ ਐਨਰਿਕ ਨੇ ਕਲੱਬ ਦੀ ਪਹਿਲੀ ਯੂ.ਈ.ਐਫ.ਏ. ਚੈਂਪੀਅਨਜ਼ ਲੀਗ ਜਿੱਤ ਆਪਣੀ ਸਵਰਗੀ ਧੀ ਜਾਨਾ ਨੂੰ ਸਮਰਪਿਤ ਕੀਤੀ | ਉਸਦੀ ਧੀ ਜਾਨਾ ਦੀ 2019 ਵਿਚ 9 ਸਾਲ ਦੀ ਉਮਰ ਵਿਚ ਹੱਡੀਆਂ ਦੇ ਕੈਂਸਰ ਨਾਲ ਮੌਤ ਹੋ ਗਈ ਸੀ | ਉਸਨੇ ਕਿਹਾ, 'ਮੇਰੀ ਧੀ ਜਾਨਾ ਹਮੇਸ਼ਾ ਮੇਰੇ ਦਿਲ ਵਿਚ ਹੈ ਤੇ ਉਹ ਇਸ ਜਿੱਤ ਦੇ ਹਰ ਪਲ ਵਿਚ ਮੇਰੇ ਨਾਲ ਸੀ | ਉਹ ਜਿੱਤ ਤੇ ਹਾਰ ਦੋਵਾਂ ਵਿਚ ਮੇਰੇ ਨਾਲ ਹੈ |
ਚੈਂਪੀਅਨਜ਼ ਲੀਗ ਦੇ ਜਸ਼ਨਾਂ ਤੋਂ ਬਾਅਦ 2 ਪ੍ਰਸੰਸਕਾਂ ਦੀ ਮੌਤ
ਪੈਰਿਸ ਸੇਂਟ-ਜਰਮਨ ਦੀ ਇਤਿਹਾਸਕ ਚੈਂਪੀਅਨਜ਼ ਲੀਗ ਜਿੱਤ ਲਈ ਦੇਸ਼ ਵਿਆਪੀ ਜਸ਼ਨਾਂ ਤੋਂ ਬਾਅਦ ਦੋ ਪ੍ਰਸ਼ੰਸਕਾਂ ਦੀ ਮੌਤ ਹੋ ਗਈ ਤੇ ਇੱਕ ਪੁਲਿਸ ਅਧਿਕਾਰੀ ਕੋਮਾ ਵਿਚ ਹੈ | ਨੈਸ਼ਨਲ ਪੁਲਿਸ ਸਰਵਿਸ ਨੇ ਕਿਹਾ ਕਿ ਮਿਊਨਿਖ ਵਿਚ ਫਾਈਨਲ ਤੋਂ ਬਾਅਦ ਪੀਐਸਜੀ ਸਟ੍ਰੀਟ ਪਾਰਟੀ ਦੌਰਾਨ ਪੱਛਮੀ ਸ਼ਹਿਰ ਡੈਕਸ ਵਿਚ ਇੱਕ 17 ਸਾਲਾ ਲੜਕੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਗ੍ਰਹਿ ਮੰਤਰੀ ਦੇ ਦਫ਼ਤਰ ਨੇ ਕਿਹਾ ਕਿ ਪੈਰਿਸ ਵਿਚ 20 ਸਾਲਾਂ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਉਸਦੇ ਸਕੂਟਰ ਨੂੰ ਪੀਐਸਜੀ ਦੇ ਜਸ਼ਨਾਂ ਦੌਰਾਨ ਇੱਕ ਕਾਰ ਨੇ ਟੱਕਰ ਮਾਰ ਦਿੱਤੀ | ਦੋਵਾਂ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ | ਪੈਰਿਸ ਪੁਲਿਸ ਮੁਖੀ ਨੇ ਕਿਹਾ ਕਿ ਜਸ਼ਨਾਂ ਦੌਰਾਨ ਚੱਲੇ ਪਟਾਕਿਆਂ ਕਾਰਨ ਰਾਜਧਾਨੀ ਦੇ ਆਲੇ-ਦੁਆਲੇ ਕੁੱਲ 192 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਹੈ |
ਖੇਡ ਸੰਸਾਰ
Free
ਪੀ. ਐਸ. ਜੀ. ਨੇ ਪਹਿਲੀ ਵਾਰ ਯੂ. ਈ. ਐਫ. ਏ. ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤਿਆ <br/>
ਪੈਰਿਸ ਸੇਂਟ-ਜਰਮੇਨ ਦੇ ਖਿਡਾਰੀ ਇੰਟਰ ਮਿਲਾਨ ਨੂੰ ਹਰਾ ਕੇ ਯੂ. ਈ. ਐਫ. ਏ. ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤਣ ਤੋਂ ਬਾਅਦ ਜਸ਼ਨ ਮਨਾਉਂਦੇ ਹੋਏ |<br/>
02-06-2025