06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਚਰਚ ਨੇੜੇ ਹੋਈ ਗੋਲੀਬਾਰੀ ਵਿਚ 7 ਨੌਜਵਾਨ ਜ਼ਖ਼ਮੀ, ਹਮਲਾਵਰ ਫਰਾਰ

Ad Position 21
No active advertisement
ਅਜੀਤ ਡੈਸਕ 02-06-2025

ਸੈਕਰਾਮੈਂਟੋ, 1 ਜੂਨ (ਹੁਸਨ ਲੜੋਆ ਬੰਗਾ)- ਸ਼ਿਕਾਗੋ ਵਿਚ ਤੜਕਸਾਰ ਸੇਂਟ ਸਬੀਨਾ ਚਰਚ ਨੇੜੇ ਹੋਈ ਗੋਲਬਾਰੀ ਵਿਚ 7 ਨੌਜਵਾਨ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਉਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ | ਉਸ ਦੇ ਲੱਤ ਤੇ ਛਾਤੀ ਵਿਚ ਗੋਲੀਆਂ ਵੱਜੀਆਂ ਹਨ ਜਦ ਕਿ ਬਾਕੀਆਂ ਦੇ ਲੱਤਾਂ, ਬਾਹਾਂ ਜਾਂ ਪਿੱਠ 'ਤੇ ਗੋਲੀਆਂ ਵੱਜੀਆਂ ਹਨ | ਇਹ ਜਾਣਕਾਰੀ ਸ਼ਿਕਾਗੋ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ | ਬਿਆਨ ਅਨੁਸਾਰ ਪੁਲਿਸ ਪੱਛਮੀ 78ਵੀਂ ਸਟਰੀਟ 'ਤੇ ਤੜਕਸਾਰ ਤਕਰੀਬਨ 2 ਵਜੇ ਲੋਕਾਂ ਦੇ ਵੱਡੇ ਇਕੱਠ ਨੂੰ ਤਿਤਰ ਬਿਤਰ ਕਰਨ ਦਾ ਯਤਨ ਕਰ ਰਹੀ ਸੀ ਜਦੋਂ ਇਕ ਗੱਡੀ ਵਿਚ ਆਏ ਹਮਲਾਵਰਾਂ ਨੇ ਭੀੜ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਗੋਲੀਆਂ ਚਲਾਉਣ ਉਪਰੰਤ ਹਮਲਾਵਰ ਫਰਾਰ ਹੋ ਗਏ | ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਨੂੰ ਵੀ ਗਿ੍ਫਤਾਰ ਨਹੀਂ ਕੀਤਾ ਗਿਆ ਹੈ | 3 ਪੀੜਤ 17 ਸਾਲ, 3 ਪੀੜਤ 18 ਸਾਲ ਤੇ ਇਕ ਜ਼ਖਮੀ ਦੀ ਉਮਰ 19 ਸਾਲ ਹੈ | ਫਾਦਰ ਮਿਸ਼ੈਲ ਫਲੇਗਰ ਨੇ ਸੋਸ਼ਲ ਮੀਡੀਆ ਉੱਪਰ ਪਾਈ ਇਕ ਪੋਸਟ ਵਿਚ ਕਿਹਾ ਹੈ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ | ਉਨ੍ਹਾਂ ਕਿਹਾ ਕਿ ਅਸੀਂ ਦੁਖੀ ਹਾਂ ਪਰੰਤੂ ਹਾਰੇ ਨਹੀਂ ਹਾਂ | ਅਸੀਂ ਖੜੇ ਰਹਾਂਗੇ, ਬੋਲਾਂਗੇ ਤੇ ਸੇਵਾ ਕਰਦੇ ਰਹਾਂਗੇ |'

Ad Position 22
No active advertisement
ਪਿਛਲੀ ਖ਼ਬਰ ਪੀ. ਐਸ. ਜੀ. ਨੇ ਪਹਿਲੀ ਵਾਰ ਯੂ. ਈ. ਐਫ. ਏ. ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤਿਆ <br/> ਅਗਲੀ ਖ਼ਬਰ ਪਾਕਿ ਨੂੰ ਪ੍ਰਮਾਣੂ ਸ਼ਕਤੀ ਬਣਾਉੁਣ ਵਾਲੇ ਡਾ. ਅਬਦੁਲ ਕਾਦਿਰ ਖਾਨ ਨੂੰ 'ਹੀਰੋ' ਨਹੀਂ ਕਿਹਾ ਜਾ ਸਕਦਾ-ਰਾਣਾ ਸਨਾਉੱਲ...
Ad Position 24