ਨਵੀਂ ਦਿੱਲੀ, 29 ਅਗਸਤ (ਪੀ.ਟੀ.ਆਈ.)-ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਇਥੋਂ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਭਾਰਤ ਦੇ ਪਹਿਲੇ ਮੋਂਡੋ ਟਰੈਕ ਦਾ ਉਦਘਾਟਨ ਕੀਤਾ ਜਿੱਥੇ 26 ਸਤੰਬਰ ਤੋਂ 5 ਅਕਤੂਬਰ ਤੱਕ ਵਿਸ਼ਵ ਪੈਰਾ-ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਜਾਵੇਗੀ | ਇਸ ਦੇ ਨਾਲ, ਭਾਰਤ ਦੁਨੀਆ ਦਾ 25ਵਾਂ ਦੇਸ਼ ਬਣ ਗਿਆ ਜਿੱਥੇ ਅਜਿਹਾ ਟਰੈਕ ਬਣਾਇਆ ਗਿਆ ਹੈ | ਇਹ ਟਰੈਕ ਓਲੰਪਿਕ ਸਮੇਤ ਦੁਨੀਆ ਦੇ ਪ੍ਰਮੁੱਖ ਐਥਲੈਟਿਕਸ ਮੁਕਾਬਲਿਆਂ 'ਚ ਵਰਤਿਆ ਜਾਂਦਾ ਹੈ | ਮਾਂਡਵੀਆ ਨੇ ਕਿਹਾ ਕਿ ਇਹ ਸਹੂਲਤ ਭਾਰਤੀ ਖੇਡਾਂ ਲਈ ਨਵੇਂ ਰਸਤੇ ਖੋਲ੍ਹੇਗੀ |
ਖੇਡ ਸੰਸਾਰ
Free
ਭਾਰਤ ਦੇ ਪਹਿਲੇ ਮੋਂਡੋ ਟਰੈਕ ਦਾ ਉਦਘਾਟਨ <br/>
ਅਜੀਤ ਡੈਸਕ
30-08-2025