ਨਵੀਂ ਦਿੱਲੀ, 6 ਸਤੰਬਰ (ਪੀ.ਟੀ.ਆਈ.)-ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਨੇ ਕਿਹਾ ਕਿ 179 ਅÏਰਤਾਂ ਸਮੇਤ 332 ਐਥਲੀਟਾਂ ਦੀ ਭਰਤੀ ਪੂਰੀ ਕਰ ਲਈ ਹੈ, ਜੋ ਕਿ ਇਕ ਵਾਰ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਭਰਤੀ ਹੈ | ਇਹ ਖਿਡਾਰੀ 34 ਨਵੀਆਂ ਪੁਰਸ਼ ਤੇ ਮਹਿਲਾ ਟੀਮਾਂ ਦਾ ਹਿੱਸਾ ਬਣਨਗੇ ਜਿਨ੍ਹਾਂ ਨੂੰ ਸੰਗਠਨ 'ਚ ਤੀਰਅੰਦਾਜ਼ੀ, ਲਾਅਨ ਟੈਨਿਸ, ਬੈਡਮਿੰਟਨ ਤੇ ਸਾਈਕਲਿੰਗ ਵਰਗੇ ਵਿਸ਼ਿਆਂ ਸਮੇਤ ਉਭਾਰਨ ਦੀ ਯੋਜਨਾ ਹੈ | ਲਗਭਗ 1.70 ਲੱਖ ਕਰਮਚਾਰੀਆਂ ਦੀ ਗਿਣਤੀ ਵਾਲੀ ਸੀ.ਆਈ.ਐਸ.ਐਫ. ਨੂੰ ਮੁੱਖ ਤÏਰ 'ਤੇ 69 ਸਿਵਲ ਹਵਾਈ ਅੱਡਿਆਂ, ਦਿੱਲੀ ਮੈਟਰੋ ਤੇ ਸਰਕਾਰੀ ਅਤੇ ਨਿੱਜੀ ਖੇਤਰ 'ਚ ਕਈ ਹੋਰ ਮਹੱਤਵਪੂਰਨ ਸਥਾਪਨਾਵਾਂ ਦੀ ਰਾਖੀ ਕਰਨ ਦਾ ਕੰਮ ਸੌਂਪਿਆ ਗਿਆ ਹੈ | ਇਹ ਕੇਂਦਰੀ ਗ੍ਰਹਿ ਮੰਤਰਾਲੇ ਦੀ ਕਮਾਨ ਹੇਠ ਇਕ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀ.ਏ.ਪੀ.ਐਫ.) ਹੈ | ਸੀ.ਆਈ.ਐਸ.ਐਫ. ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਡ ਭਰਤੀ ਸਫਲਤਾਪੂਰਵਕ ਪੂਰੀ ਕੀਤੀ ਹੈ |
ਖੇਡ ਸੰਸਾਰ
Free
ਸੀ.ਆਈ.ਐਸ.ਐਫ. 'ਚ 332 ਅਥਲੀਟ ਹੋਏ ਭਰਤੀ <br/>
ਅਜੀਤ ਡੈਸਕ
07-09-2025