ਮੁੰਬਈ, 6 ਸਤੰਬਰ (ਪੀ.ਟੀ.ਆਈ.)-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) 28 ਸਤੰਬਰ ਨੂੰ ਇੱਥੇ ਆਪਣੀ ਸਾਲਾਨਾ ਆਮ ਬੈਠਕ (ਏ.ਜੀ.ਐਮ.) ਕਰੇਗਾ, ਜਿਸ 'ਚ ਬੋਰਡ ਪ੍ਰਧਾਨ ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਚੇਅਰਮੈਨ ਸਮੇਤ ਕਈ ਅਹੁਦਿਆਂ ਲਈ ਚੋਣਾਂ ਮੁੱਖ ਏਜੰਡੇ 'ਚ ਸ਼ਾਮਲ ਹੋਣਗੀਆਂ | ਇਸ ਮਹੀਨੇ ਦੇ ਸ਼ੁਰੂ 'ਚ ਸਾਬਕਾ ਭਾਰਤੀ ਕ੍ਰਿਕਟਰ ਰੋਜਰ ਬਿੰਨੀ ਦੇ ਅਸਤੀਫ਼ੇ ਤੋਂ ਬਾਅਦ ਬੀ.ਸੀ.ਸੀ.ਆਈ. ਪ੍ਰਧਾਨ ਦਾ ਅਹੁਦਾ ਖਾਲੀ ਹੈ, ਜਦੋਂ ਕਿ ਆਈ.ਪੀ.ਐਲ. ਚੇਅਰਮੈਨ ਅਰੁਣ ਧੂਮਲ ਦੇ 6 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਲਾਜ਼ਮੀ ਬ੍ਰੇਕ (ਕੂਲ-ਆਫ ਪੀਰੀਅਡ) 'ਤੇ ਜਾਣ ਦੀ ਸੰਭਾਵਨਾ ਹੈ | ਹਾਲਾਂਕਿ ਬੀ.ਸੀ.ਸੀ.ਆਈ. ਦੇ ਸਾਰੇ ਮੁੱਖ ਅਹੁਦਿਆਂ ਲਈ ਚੋਣਾਂ ਹੋਣੀਆਂ ਹਨ, ਪਰ ਇਹ ਪ੍ਰਭਾਵਸ਼ਾਲੀ ਢੰਗ ਨਾਲ ਸਿਰਫ ਇਕ ਅਹੁਦੇ ਲਈ ਹੈ ਕਿਉਂਕਿ ਅਧਿਕਾਰੀਆਂ ਨੂੰ ਹੋਰ ਅਹੁਦਿਆਂ 'ਤੇ ਬਰਕਰਾਰ ਰੱਖਣ ਦੀ ਸੰਭਾਵਨਾ ਹੈ | ਬੀ.ਸੀ.ਸੀ.ਆਈ. ਸਕੱਤਰ ਦੇਵਜੀਤ ਸੈਕੀਆ ਨੇ ਕੁੱਲ 3 ਸਾਲ ਪੂਰੇ ਕੀਤੇ ਹਨ, ਜਿਸ 'ਚ ਸੰਯੁਕਤ ਸਕੱਤਰ ਵਜੋਂ 2 ਸਾਲ ਤੇ 3 ਮਹੀਨੇ ਤੇ ਸਕੱਤਰ ਵਜੋਂ 9 ਮਹੀਨੇ ਸ਼ਾਮਲ ਹਨ, ਜਿਸ ਨਾਲ ਉਨ੍ਹਾਂ ਦੇ ਅਹੁਦੇ 'ਤੇ ਨਿਰੰਤਰਤਾ ਯਕੀਨੀ ਬਣਾਈ ਗਈ ਹੈ | ਜੈ ਸ਼ਾਹ ਦੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਸੈਕੀਆ ਨੂੰ ਇਸ ਸਾਲ ਜਨਵਰੀ 'ਚ ਸਰਬਸੰਮਤੀ ਨਾਲ ਸਕੱਤਰ ਚੁਣਿਆ ਗਿਆ ਸੀ |
ਖੇਡ ਸੰਸਾਰ
Free
ਬੀ.ਸੀ.ਸੀ.ਆਈ. 28 ਨੂੰ ਏ.ਜੀ.ਐਮ. ਦੌਰਾਨ ਕਰੇਗਾ ਨਵੇਂ ਪ੍ਰਧਾਨ ਦੀ ਚੋਣ <br/>
ਅਜੀਤ ਡੈਸਕ
07-09-2025