25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਖ਼ਾਲਿਸਤਾਨੀ ਸਮੂਹਾਂ ਨੂੰ ਕੈਨੇਡਾ 'ਚੋਂ ਮਿਲ ਰਹੀ ਹੈ ਵਿੱਤੀ ਮਦਦ-ਰਿਪੋਰਟ

Ad Position 21
No active advertisement
ਅਜੀਤ ਡੈਸਕ 07-09-2025
ਓਟਾਵਾ, 6 ਸਤੰਬਰ (ਪੀ.ਟੀ.ਆਈ.)-ਅੱਤਵਾਦ ਫੰਡਿੰਗ 'ਤੇ ਕੈਨੇਡਾ ਸਰਕਾਰ ਦੀ ਨਵੀਂ ਰਿਪੋਰਟ ਅਨੁਸਾਰ ਘੱਟੋ-ਘੱਟ 2 ਖਾਲਿਸਤਾਨੀ ਸਮੂਹਾਂ ਨੂੰ ਕੈਨੇਡਾ 'ਚੋਂ ਵਿੱਤੀ ਮਦਦ ਮਿਲੀ ਹੈ | '2025 ਅਸੈਸਮੈਂਟ ਆਫ ਮਨੀ ਐਂਡ ਟੈਰੋਰਿਸਟ ਫਾਈਨਾਂਸਿੰਗ ਰਿਸਕਸ ਇਨ ਕੈਨੇਡਾ' ਸਿਰਲੇਖ ਵਾਲੀ ਰਿਪੋਰਟ 'ਚ ਕੈਨੇਡਾ 'ਚੋਂ ਵਿੱਤੀ ਮਦਦ ਪ੍ਰਾਪਤ ਕਰਨ ਵਾਲੇ ਖਾਲਿਸਤਾਨੀ ਸਮੂਹਾਂ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਸਿੱਖ ਯੂਥ ਫੈਡਰੇਸ਼ਨ ਸ਼ਾਮਿਲ ਹਨ | ਓਟਾਵਾ ਦੀ ਖੁਫੀਆ ਏਜੰਸੀ ਨੇ ਦੋ ਮਹੀਨੇ ਪਹਿਲਾਂ ਆਪਣੀ ਇਕ ਰਿਪੋਰਟ 'ਚ ਕਿਹਾ ਸੀ ਕਿ 1980 ਦੇ ਦਹਾਕੇ ਦੇ ਮੱਧ ਤੋਂ ਕੈਨੇਡਾ 'ਚ ਰਾਜਨੀਤਕ ਤੌਰ 'ਤੇ ਪ੍ਰੇਰਿਤ ਹਿੰਸਕ ਵੱਖਵਾਦ ਦਾ ਖਤਰਾ ਬਣਿਆ ਹੋਇਆ ਹੈ ਤੇ ਖਾਲਿਸਤਾਨੀ ਸਮੂਹ ਭਾਰਤ ਦੇ ਪੰਜਾਬ ਸੂਬੇ 'ਚ ਖਾਲਿਸਤਾਨੀ ਨਾਂਅ ਦਾ ਇਕ ਵੱਖਰਾ ਦੇਸ਼ ਬਣਾਉਣ ਲਈ ਹਿੰਸਕ ਤਰੀਕਿਆਂ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ | ਤਾਜ਼ੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਰਾਜਨੀਤਕ ਤੌਰ 'ਤੇ ਪ੍ਰੇਰਿਤ ਹਿੰਸਕ ਵੱਖਵਾਦ (ਪੀ. ਐਮ. ਵੀ. ਈ.) ਨੇ ਮੌਜੂਦਾ ਪ੍ਰਣਾਲੀ 'ਚ ਨਵੀਂ ਰਾਜਨੀਤਕ ਪ੍ਰਣਾਲੀ ਸਥਾਪਿਤ ਕਰਨ ਜਾਂ ਨਵੇਂ ਢਾਂਚੇ ਤੇ ਨਿਯਮਾਂ 'ਚ ਹਿੰਸਾ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਹੈ ਜਦਕਿ ਪੀ. ਐਮ. ਵੀ. ਈ. 'ਚ ਧਾਰਮਿਕ ਤੱਤ ਸ਼ਾਮਿਲ ਹੋ ਸਕਦੇ ਹਨ, ਪਰ ਇਸ ਦੇ ਸਮਰਥਕ ਨਸਲੀ ਜਾਂ ਜਾਤ ਆਧਾਰਿਤ ਉੱਤਮਤਾ ਦੀ ਬਜਾਏ ਰਾਜਨੀਤਕ ਸਵੈ-ਨਿਰਣੈ ਜਾਂ ਪ੍ਰਤੀਨਿਧਤਵ 'ਤੇ ਜ਼ਿਆਦਾ ਧਿਆਨ ਦਿੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਹਾਕੀ ਏਸ਼ੀਆ ਕੱਪ ਦੇ ਫਾਈਨਲ 'ਚ ਪੁੱਜਾ <br/> ਅਗਲੀ ਖ਼ਬਰ ਬੀ.ਸੀ.ਸੀ.ਆਈ. 28 ਨੂੰ ਏ.ਜੀ.ਐਮ. ਦੌਰਾਨ ਕਰੇਗਾ ਨਵੇਂ ਪ੍ਰਧਾਨ ਦੀ ਚੋਣ <br/>
Ad Position 24