ਰਾਜਗੀਰ (ਬਿਹਾਰ), 6 ਸਤੰਬਰ (ਪੀ.ਟੀ.ਆਈ.)-ਹਾਕੀ ਏਸ਼ੀਆ ਕੱਪ ਦੇ ਸੁਪਰ-4 ਪੜਾਅ 'ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੀਨ ਨੂੰ 7-0 ਨਾਲ ਹਰਾ ਕੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ | ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ 'ਚ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ ਤੇ ਚੀਨ ਨੂੰ ਕੋਈ ਮÏਕਾ ਨਹੀਂ ਦਿੱਤਾ | ਭਾਰਤ ਨੇ ਸ਼ੁਰੂ ਤੋਂ ਹੀ ਮੈਚ 'ਤੇ ਦਬਦਬਾ ਬਣਾਇਆ | ਸ਼ੈਲੇਂਦਰ ਲਾਕੜਾ ਨੇ ਚੌਥੇ ਮਿੰਟ 'ਚ ਗੋਲ ਕੀਤਾ, ਜਦੋਂ ਕਿ 7ਵੇਂ ਮਿੰਟ 'ਚ ਦਿਲਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਟੀਮ ਨੂੰ 2-0 ਦੀ ਲੀਡ ਦਿਵਾਈ | ਇਸ ਤੋਂ ਬਾਅਦ, ਦੂਜੇ ਕੁਆਰਟਰ 'ਚ, 18ਵੇਂ ਮਿੰਟ 'ਚ ਮਨਦੀਪ ਸਿੰਘ ਨੇ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਸਕੋਰ 3-0 ਕਰ ਦਿੱਤਾ | ਤੀਜੇ ਕੁਆਰਟਰ 'ਚ ਵੀ ਭਾਰਤ ਦਾ ਦਬਦਬਾ ਜਾਰੀ ਰਿਹਾ | ਰਾਜਪਾਲ ਕੁਮਾਰ ਨੇ 37ਵੇਂ ਮਿੰਟ 'ਚ ਗੋਲ ਕੀਤਾ ਤੇ ਸੁਖਜੀਤ ਸਿੰਘ ਨੇ 39ਵੇਂ ਮਿੰਟ 'ਚ ਗੋਲ ਕਰਕੇ ਸਕੋਰ 5-0 ਕਰ ਦਿੱਤਾ | ਚÏਥੇ ਕੁਆਰਟਰ 'ਚ ਅਭਿਸ਼ੇਕ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 46ਵੇਂ ਅਤੇ 50ਵੇਂ ਮਿੰਟ 'ਚ ਲਗਾਤਾਰ 2 ਗੋਲ ਕਰਕੇ ਭਾਰਤ ਦੀ ਜਿੱਤ 'ਤੇ ਮੋਹਰ ਲਗਾਈ | ਪੂਰੇ ਮੈਚ ਦÏਰਾਨ ਭਾਰਤੀ ਖਿਡਾਰੀਆਂ ਨੇ ਮਜ਼ਬੂਤ ਹਮਲੇ ਤੇ ਸਟੀਕ ਡਿਫੈਂਸ ਦਾ ਪ੍ਰਦਰਸ਼ਨ ਕੀਤਾ | ਚੀਨ ਇਕ ਵੀ ਗੋਲ ਨਹੀਂ ਕਰ ਸਕਿਆ ਤੇ ਪੂਰੀ ਤਰ੍ਹਾਂ ਬੈਕਫੁੱਟ 'ਤੇ ਸੀ | ਭਾਰਤ ਨੇ ਮੈਚ 7-0 ਨਾਲ ਜਿੱਤਿਆ ਤੇ ਹੁਣ ਏਸ਼ੀਆ ਕੱਪ ਦੇ ਖਿਤਾਬੀ ਮੈਚ 'ਚ ਪ੍ਰਵੇਸ਼ ਕਰਨ ਲਈ ਤਿਆਰ ਹੈ | ਭਾਰਤ ਨੇ 9ਵੀਂ ਵਾਰ ਹਾਕੀ ਏਸ਼ੀਆ ਕੱਪ ਦੇ ਫਾਈਨਲ 'ਚ ਜਗ੍ਹਾ ਬਣਾਈ ਹੈ | ਭਾਰਤ ਅਗਲੇ ਸਾਲ ਬੈਲਜੀਅਮ ਤੇ ਨੀਦਰਲੈਂਡ ਦੁਆਰਾ ਸਾਂਝੇ ਤÏਰ 'ਤੇ ਹੋਣ ਵਾਲੇ ਵਿਸ਼ਵ ਕੱਪ 'ਚ ਜਗ੍ਹਾ ਬਣਾਉਣ ਲਈ ਐਤਵਾਰ ਨੂੰ ਹੋਣ ਵਾਲੇ ਫਾਈਨਲ 'ਚ ਪੰਜ ਵਾਰ ਦੇ ਚੈਂਪੀਅਨ ਕੋਰੀਆ ਨਾਲ ਖੇਡੇਗਾ | ਇਸਦੇ ਨਾਲ ਹੀ ਚੀਨ ਤੇ ਮਲੇਸ਼ੀਆ ਤੀਜੇ-ਚੌਥੇ ਸਥਾਨ ਦੇ ਮੈਚ 'ਚ ਆਹਮੋ-ਸਾਹਮਣੇ ਹੋਣਗੇ |
ਖੇਡ ਸੰਸਾਰ
Free
ਭਾਰਤ ਹਾਕੀ ਏਸ਼ੀਆ ਕੱਪ ਦੇ ਫਾਈਨਲ 'ਚ ਪੁੱਜਾ <br/>
ਅਜੀਤ ਡੈਸਕ
07-09-2025