ਹਾਂਗਜ਼ੂ (ਚੀਨ) 6 ਸਤੰਬਰ (ਪੀ.ਟੀ.ਆਈ.)-ਆਖਰੀ ਪਲਾਂ 'ਚ ਪੈਨਲਟੀ ਕਾਰਨਰ ਤੋਂ ਨਵਨੀਤ ਕÏਰ ਦੇ ਗੋਲ ਦੀ ਬਦÏਲਤ, ਭਾਰਤ ਨੇ 2 ਵਾਰ ਪਿੱਛੇ ਰਹਿਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਤੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਦੂਜੇ ਪੂਲ ਮੈਚ 'ਚ ਜਪਾਨ ਨੂੰ 2-2 ਨਾਲ ਬਰਾਬਰੀ 'ਤੇ ਰੋਕ ਦਿੱਤਾ | ਹਿਰੋਕਾ ਮੁਰਯਾਮਾ ਨੇ 10ਵੇਂ ਮਿੰਟ 'ਚ ਗੋਲ ਕਰਕੇ ਵਿਸ਼ਵ ਰੈਂਕਿੰਗ 12ਵੇਂ ਜਪਾਨ ਨੂੰ ਲੀਡ ਦਿਵਾਈ ਪਰ 30ਵੇਂ ਮਿੰਟ 'ਚ ਰੁਤਜਾ ਦਾਦਾਸੋ ਪਿਸਲ ਨੇ ਭਾਰਤ ਲਈ ਬਰਾਬਰੀ ਦਾ ਗੋਲ ਕੀਤਾ | ਚੀਕੋ ਫੁਜੀਬਾਯਾਸ਼ੀ ਨੇ ਇਕ ਵਾਰ ਫਿਰ 58ਵੇਂ ਮਿੰਟ 'ਚ ਜਪਾਨ ਨੂੰ ਅੱਗੇ ਕਰ ਦਿੱਤਾ ਪਰ ਮੈਚ ਦੇ ਆਖਰੀ ਮਿੰਟ 'ਚ ਨਵਨੀਤ ਨੇ ਗੋਲ ਕਰਕੇ ਮੈਚ ਡਰਾਅ ਕਰਵਾ ਦਿੱਤਾ | ਵਿਸ਼ਵ ਰੈਂਕਿੰਗ 'ਚ 10ਵੇਂ ਸਥਾਨ 'ਤੇ ਭਾਰਤ ਨੇ ਆਪਣੇ ਪਹਿਲੇ ਮੈਚ 'ਚ ਥਾਈਲੈਂਡ ਨੂੰ 11-0 ਨਾਲ ਹਰਾਇਆ ਤੇ ਹੁਣ ਇਸਦਾ ਸਾਹਮਣਾ 8 ਸਤੰਬਰ ਨੂੰ ਸਿੰਗਾਪੁਰ ਦੀ ਚੁਣÏਤੀ ਨਾਲ ਹੋਵੇਗਾ | ਟੂਰਨਾਮੈਂਟ 'ਚ 8 ਟੀਮਾਂ ਹਿੱਸਾ ਲੈ ਰਹੀਆਂ ਹਨ | ਦੋਵਾਂ ਪੂਲਾਂ ਦੀਆਂ ਚੋਟੀ ਦੀਆਂ 2 ਟੀਮਾਂ ਸੁਪਰ 4 ਪੜਾਅ ਲਈ ਕੁਆਲੀਫਾਈ ਕਰਨਗੀਆਂ | ਸੁਪਰ 4 'ਚ ਸਿਖਰਲੀਆਂ 2 ਟੀਮਾਂ 14 ਸਤੰਬਰ ਨੂੰ ਫਾਈਨਲ 'ਚ ਭਿੜਨਗੀਆਂ |
ਖੇਡ ਸੰਸਾਰ
Free
ਭਾਰਤ ਨੇ ਜਪਾਨ ਨੂੰ ਡਰਾਅ 'ਤੇ ਰੋਕਿਆ
ਅਜੀਤ ਡੈਸਕ
07-09-2025