ਹੋਬਾਰਟ, 2 ਨਵੰਬਰ (ਪੀ.ਟੀ.ਆਈ.)-ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਵਾਸ਼ਿੰਗਟਨ ਸੁੰਦਰ ਦੀ ਤੁਫਾਨੀ ਬੱਲੇਬਾਜ਼ੀ ਨੇ ਭਾਰਤ ਨੂੰ ਇੱਥੇ ਤੀਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰਨ 'ਚ ਮਦਦ ਕੀਤੀ | ਆਸਟ੍ਰੇਲੀਆ ਦੇ 187 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਨੇ 18.3 ਓਵਰਾਂ 'ਚ 5 ਵਿਕਟਾਂ 'ਤੇ 188 ਦÏੜਾਂ ਬਣਾ ਲਈਆਂ, ਜਿਸ 'ਚ ਵਾਸ਼ਿੰਗਟਨ ਦੀ 23 ਗੇਂਦਾਂ 'ਤੇ ਨਾਬਾਦ 49 ਦÏੜਾਂ ਤੇ 6ਵੀਂ ਵਿਕਟ ਲਈ ਜਿਤੇਸ਼ ਸ਼ਰਮਾ (22) ਨਾਲ ਉਸਦੀ ਅਟੁੱਟ 43 ਦÏੜਾਂ ਦੀ ਸਾਂਝੇਦਾਰੀ ਨੇ ਵੱਡਾ ਯੋਗਦਾਨ ਪਾਇਆ | ਤਿਲਕ ਵਰਮਾ (29), ਅਭਿਸ਼ੇਕ ਸ਼ਰਮਾ (25), ਅਤੇ ਕਪਤਾਨ ਸੂਰਿਆਕੁਮਾਰ ਯਾਦਵ (24) ਨੇ ਵੀ ਉਪਯੋਗੀ ਪਾਰੀਆਂ ਖੇਡੀਆਂ | ਵਾਸ਼ਿੰਗਟਨ ਨੂੰ ਇਸ ਮੈਚ 'ਚ ਗੇਂਦਬਾਜ਼ੀ ਕਰਨ ਦਾ ਮÏਕਾ ਨਹੀਂ ਮਿਲਿਆ, ਪਰ ਉਸਨੇ ਬੱਲੇ ਨਾਲ ਪਲੇਇੰਗ ਇਲੈਵਨ 'ਚ ਆਪਣੀ ਚੋਣ ਨੂੰ ਜਾਇਜ਼ ਠਹਿਰਾਇਆ | ਆਸਟ੍ਰੇਲੀਆ ਲਈ, ਨਾਥਨ ਐਲਿਸ ਨੇ 36 ਦÏੜਾਂ ਦੇ ਕੇ 3 ਵਿਕਟਾਂ ਲਈਆਂ ਪਰ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕਿਆ | ਅਰਸ਼ਦੀਪ (35 ਦÏੜਾਂ ਦੇ ਕੇ ਤਿੰਨ ਵਿਕਟਾਂ) ਤੇ ਵਰੁਣ ਚੱਕਰਵਰਤੀ (33 ਦÏੜਾਂ ਦੇ ਕੇ ਦੋ ਵਿਕਟਾਂ) ਨੇ ਪਹਿਲਾਂ ਆਸਟ੍ਰੇਲੀਆ ਨੂੰ 4 ਵਿਕਟਾਂ 'ਤੇ 74 ਦÏੜਾਂ 'ਤੇ ਘਟਾ ਦਿੱਤਾ ਸੀ, ਪਰ ਟਿਮ ਡੇਵਿਡ (74) ਤੇ ਮਾਰਕਸ ਸਟੋਇਨਿਸ (64) ਨੇ ਤੇਜ਼ ਅਰਧ ਸੈਂਕੜੇ ਲਗਾ ਕੇ ਮੇਜ਼ਬਾਨ ਟੀਮ ਨੂੰ ਛੇ ਵਿਕਟਾਂ 'ਤੇ 186 ਦÏੜਾਂ ਤੱਕ ਪਹੁੰਚਾਇਆ | ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਨੇ 5 ਵਿਕਟਾਂ ਦੇ ਨੁਕਸਾਨ 'ਤੇ ਇਸ ਮੈਚ 'ਚ ਜਿੱਤ ਹਾਸਿਲ ਕੀਤੀ |
ਖੇਡ ਸੰਸਾਰ
Free
ਵਾਸ਼ਿੰਗਟਨ ਦੀ ਤੂਫ਼ਾਨੀ ਬੱਲੇਬਾਜ਼ੀ ਸਦਕਾ ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ <br/>
ਸ਼ਾਟ ਖੇਡਦਾ ਹੋਇਆ ਭਾਰਤੀ ਬੱਲੇਬਾਜ਼ ਵਾਸ਼ਿੰਗਟਨ ਸੁੰਦਰ | (ਸੱਜੇ) ਵਿਕਟ ਲੈਣ ਤੋਂ ਬਾਅਦ ਖੁਸ਼ੀ ਮਨਾਉਂਦਾ ਹੋਇਆ ਅਰਸ਼ਦੀਪ ਸਿੰਘ | <br/>
03-11-2025