26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਮੈਕਸੀਕੋ 'ਚ ਡਿਪਾਰਟਮੈਂਟਲ ਸਟੋਰ 'ਚ ਧਮਾਕਾ-23 ਮੌਤਾਂ, 12 ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 03-11-2025
ਮੈਕਸੀਕੋ ਸਿਟੀ, 2 ਨਵੰਬਰ (ਏਜੰਸੀ)-ਬੀਤੇ ਦਿਨ ਨੂੰ ਉੱਤਰ-ਪੱਛਮੀ ਮੈਕਸੀਕੋ 'ਚ ਇਕ ਡਿਪਾਰਟਮੈਂਟ ਸਟੋਰ 'ਚ ਅੱਗ ਲੱਗਣ ਤੇ ਧਮਾਕੇ 'ਚ ਬੱਚਿਆਂ ਸਮੇਤ ਘੱਟੋ-ਘੱਟ 23 ਲੋਕਾਂ ਦੀ ਮÏਤ ਹੋ ਗਈ ਤੇ 12 ਜ਼ਖਮੀ ਹੋ ਗਏ | ਸੋਨੋਰਾ ਦੇ ਗਵਰਨਰ ਅਲਫੋਂਸੋ ਦੁਰਾਜ਼ੋ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਇਕ ਵੀਡੀਓ 'ਚ ਕਿਹਾ ਕਿ ਅੱਗ ਸੋਨੋਰਾ ਰਾਜ ਦੀ ਰਾਜਧਾਨੀ ਹਰਮੋਸਿਲੋ 'ਚ ਲੱਗੀ | ਸੋਨੋਰਾ ਦੇ ਅਟਾਰਨੀ ਜਨਰਲ ਗੁਸਤਾਵੋ ਸਾਲਾਸ ਚਾਵੇਜ਼ ਨੇ ਕਿਹਾ ਕਿ ਘੱਟੋ-ਘੱਟ 23 ਲੋਕਾਂ ਦੀ ਮÏਤ ਹੋ ਗਈ ਤੇ ਜ਼ਖਮੀਆਂ ਨੂੰ ਹਰਮੋਸਿਲੋ ਦੇ 6 ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ | ਸਾਲਾਸ ਚਾਵੇਜ਼ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮÏਤਾਂ 'ਜ਼ਹਿਰੀਲੀ ਗੈਸ 'ਚ ਸਾਹ ਲੈਣ' ਕਾਰਨ ਹੋਈਆਂ ਹਨ | ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਵੇਲੇ ਕੋਈ ਸੰਕੇਤ ਨਹੀਂ ਹੈ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਸੀ | ਅਧਿਕਾਰੀ ਇਸ ਮਾਮਲੇ ਦੀ ਸਾਰੇ ਕੋਣਾਂ ਤੋਂ ਜਾਂਚ ਕਰਨਗੇ | ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਫੋਟੋਆਂ ਵਾਲਡੋ ਸਟੋਰ ਨੂੰ ਘੇਰ ਰਹੀ ਇਕ ਵੱਡੀ ਅੱਗ ਨੂੰ ਦਰਸਾਉਂਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਵਾਸ਼ਿੰਗਟਨ ਦੀ ਤੂਫ਼ਾਨੀ ਬੱਲੇਬਾਜ਼ੀ ਸਦਕਾ ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ <br/> ਅਗਲੀ ਖ਼ਬਰ ਰੂਸ ਨੇ ਪ੍ਰਮਾਣੂ ਪਣਡੁੱਬੀ ਕੀਤੀ ਲਾਂਚ ਤੱਟਵਰਤੀ ਦੇਸ਼ਾਂ ਨੂੰ ਤਬਾਹ ਕਰਨ ਦੇ ਸਮਰੱਥ <br/>
Ad Position 24