ਗਲਾਸਗੋ ਦਾ ਭਾਰਤੀ ਕੌਂਸਲਰ ਸੇਵਾ ਕੈਂਪ ਰੱਦ
ਗਲਾਸਗੋ, 25 ਸਤੰਬਰ (ਹਰਜੀਤ ਸਿੰਘ ਦੁਸਾਂਝ)-ਐਡਿਨਬਰਾ ਸਥਿਤ ਭਾਰਤੀ ਕੌਂਸਲੇਟ ਵਲੋਂ 26 ਸਤੰਬਰ ਨੂੰ ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਿੰਘ ਸਭਾ, ਬਰਕਲੇਅ ਸਟਰੀਟ ਵਿਖੇ ਲਗਾਇਆ ਜਾਣ ਵਾਲਾ ਵਿਸ਼ੇਸ਼ ਕੌਂਸਲਰ ਸੇਵਾ ਕੈਂਪ ਰੱਦ ਹੋ ਗਿਆ ਹੈ। ਪ੍ਰੋਗਰਾਮ ਨੂੰ ਲੈ ਕੇ ਕਈ ਸਿੱਖ ਜਥੇਬੰਦੀਆਂ, ਸੰਗਤ ਦੇ ਇਕ ਹਿੱਸੇ ਵਲੋਂ ਵਿਰੋਧ ਅਤੇ ਵਿਵਾਦ ਸਾਹਮਣੇ ਆਉਣ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ।
ਸੈਂਟਰਲ ਗੁਰਦੁਆਰਾ ਸਿੰਘ ਸਭਾ, ਗਲਾਸਗੋ।
26-09-2026