ਈਰਾਨ ਨਾਲ ਸਮਝੌਤੇ ਦੀ ਲੋੜ ਨਹੀਂ-ਟਰੰਪ
ਨਿਊਯਾਰਕ, 13 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੂੰ ਹੁਣ ਇਰਾਨ ਨਾਲ ਸਮਝੌਤੇ ਦੀ ਲੋੜ ਨਹੀਂ ਹੈ। ਉਨ੍ਹਾਂ ਉਪ ਰਾਸ਼ਟਰਪਤੀ ਜੇ.
ਨਿਊਯਾਰਕ, 13 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੂੰ ਹੁਣ ਇਰਾਨ ਨਾਲ ਸਮਝੌਤੇ ਦੀ ਲੋੜ ਨਹੀਂ ਹੈ। ਉਨ੍ਹਾਂ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੂੰ ਇਰਾਨ ਨਾਲ ਗੱਲਬਾਤ ਦੀ ਥਾਂ ਦੇਸ਼ ਅੰਦਰ ਡੈਮੋਕ੍ਰੈਟਿਕ ਪਾਰਟੀ ਦੀ ਅਗਵਾਈ ਵਾਲੇ ਸ਼ਹਿਰਾਂ ਤੇ ਸੂਬਿਆਂ ’ਚ ਕਥਿਤ ਭ੍ਰਿਸ਼ਟਾਚਾਰ ਤੇ ਅਪਰਾਧ ਰੋਕਣ ਵੱਲ ਪੂਰਾ ਧਿਆਨ ਦੇਣ ਲਈ ਕਿਹਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਮੰਚ ਉੱਤੇ ਲਿਖਿਆ, “ਸਾਨੂੰ ਇਰਾਨ ਨਾਲ ਸਮਝੌਤੇ ਦੀ ਲੋੜ ਨਹੀਂ। ਉਹ ਸਮਾਂ ਬਹੁਤ ਪਹਿਲਾਂ ਲੰਘ ਚੁੱਕਾ ਹੈ। ਉਨ੍ਹਾਂ ਦੀ ਸੈਂਕੜੇ ਅਰਬ ਡਾਲਰ ਦੀ ਰਕਮ ਸਾਡੇ ਕੋਲ ਹੈ ਤੇ ਉਨ੍ਹਾਂ ਦਾ ਜਲਡਮਰੂ ਵੀ ਸਾਡੇ ਕਬਜੇ ਵਿਚ ਹੈ। ਵੈਂਸ ਨੂੰ ਦਿੱਤੀ ਹਦਾਇਤ ਬਾਰੇ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ ਅੰਦਰ ਵੱਡੇ ਪੱਧਰ ’ਤੇ ਹੋ ਰਹੇ ਕਥਿਤ ਭ੍ਰਿਸ਼ਟਾਚਾਰ ਤੇ ਧੋਖਾਧੜੀ ਉੱਤੇ ਆਪਣਾ ‘ਪੂਰਾ ਧਿਆਨ’ ਲਾਉਣਾ ਚਾਹੀਦਾ ਹੈ। ਉਨ੍ਹਾਂ ਮਿਨੇਸੋਟਾ, ਕੈਲੀਫੋਰਨੀਆ ਤੇ ਇਲੀਨੋਇ ਸਮੇਤ ਕਈ ਡੈਮੋਕ੍ਰੈਟਿਕ ਸੂਬਿਆਂ ਦੇ ਪ੍ਰਬੰਧ ਨੂੰ ਮਾੜਾ ਦੱਸਦਿਆਂ ਦੋਸ਼ ਲਾਇਆ ਕਿ ਹਰ ਮਹੀਨੇ ਅਰਬਾਂ ਡਾਲਰ ਚੋਰੀ ਹੋ ਰਹੇ ਹਨ। ਟਰੰਪ ਨੇ ਦਾਅਵਾ ਕੀਤਾ ਕਿ ਇਸ ਕਥਿਤ ਅਪਰਾਧ ਨੂੰ ਰੋਕ ਕੇ ਅਤੇ ਰਕਮ ਬਚਾ ਕੇ ਸੰਘੀ ਬਜਟ ਨੂੰ ਛੇਤੀ ਸੰਤੁਲਿਤ ਕੀਤਾ ਜਾ ਸਕਦਾ ਹੈ।