13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਵੈਬ———————————-ਵਿਸ਼ਵ ਕੱਪ ਦੇ ਵਪਾਰਕ ਹੱਕਾਂ ਦਾ ਵਿਵਾਦ, ਫੀਫਾ ਨੂੰ ਅਮਰੀਕੀ ਅਦਾਲਤ ਤੋਂ ਝਟਕਾ

ਨਿਊਯਾਰਕ, 13 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਵਿਸ਼ਵ ਕੱਪ ਦੇ ਵਪਾਰਕ ਹੱਕਾਂ ’ਚ ਨਿੱਜੀ ਨਿਵੇਸ਼ਕਾਂ ਨੂੰ ਹਿੱਸੇਦਾਰੀ ਦੇਣ ਦੀ ਛੱਡੀ ਜਾ ਚੁੱਕੀ ਯੋਜਨਾ ਬਾਰੇ ਚੱਲ ਰਹੇ ਮਾਮਲੇ ਵਿਚ ਫੀਫਾ ਨੂੰ ਅਦਾਲਤੀ ਝਟਕਾ ਲੱਗਾ ਹੈ। ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਮੈਨਹੈਟਨ ਸਥਿਤ ਸੰਘੀ ਅਦਾਲਤ ਨੇ ਫੀਫਾ ਦੀਆਂ 2 ਅਮਰੀਕੀ ਸਹਾਇਕ ਕੰਪਨੀਆਂ ਦੀ ਦਖ਼ਲ ਦੇਣ ਦੀ ਅਰਜ਼ੀ ਰੱਦ ਕਰ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 14-11-2026
ਨਿਊਯਾਰਕ, 13 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਵਿਸ਼ਵ ਕੱਪ ਦੇ ਵਪਾਰਕ ਹੱਕਾਂ ’ਚ ਨਿੱਜੀ ਨਿਵੇਸ਼ਕਾਂ ਨੂੰ ਹਿੱਸੇਦਾਰੀ ਦੇਣ ਦੀ ਛੱਡੀ ਜਾ ਚੁੱਕੀ ਯੋਜਨਾ ਬਾਰੇ ਚੱਲ ਰਹੇ ਮਾਮਲੇ ਵਿਚ ਫੀਫਾ ਨੂੰ ਅਦਾਲਤੀ ਝਟਕਾ ਲੱਗਾ ਹੈ। ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਮੈਨਹੈਟਨ ਸਥਿਤ ਸੰਘੀ ਅਦਾਲਤ ਨੇ ਫੀਫਾ ਦੀਆਂ 2 ਅਮਰੀਕੀ ਸਹਾਇਕ ਕੰਪਨੀਆਂ ਦੀ ਦਖ਼ਲ ਦੇਣ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਹਾਲਾਂਕਿ ਅਦਾਲਤ ਨੇ ਅਜੇ ਕਿਸੇ ਧਿਰ ਨੂੰ ਦਸਤਾਵੇਜ਼ ਸੌਂਪਣ ਦਾ ਹੁਕਮ ਨਹੀਂ ਦਿੱਤਾ। ਯੂਰਪੀ ਫੁੱਟਬਾਲ ਸੰਸਥਾ ਯੂਏਫਾ ਇਸ ਯੋਜਨਾ ਨਾਲ ਜੁੜੇ ਦਸਤਾਵੇਜ਼ ਤੇ ਗਵਾਹੀ ਹਾਸਲ ਕਰਨਾ ਚਾਹੁੰਦਾ ਹੈ। ਇਹ ਸਬੂਤ ਫੀਫਾ ਪ੍ਰਧਾਨ ਗਿਆਨੀ ਇਨਫੈਂਟੀਨੋ ਤੇ ਹੋਰ ਅਧਿਕਾਰੀਆਂ ਖ਼ਿਲਾਫ਼ ਵਿੱਤੀ ਕੁਪ੍ਰਬੰਧ ਦੇ ਦੋਸ਼ਾਂ ਬਾਰੇ ਸਵਿਟਜ਼ਰਲੈਂਡ ’ਚ ਸੰਭਾਵੀ ਅਪਰਾਧਿਕ ਸ਼ਿਕਾਇਤ ਲਈ ਵਰਤੇ ਜਾ ਸਕਦੇ ਹਨ। ਇਸੇ ਸਿਲਸਿਲੇ ’ਚ ਨਿਵੇਸ਼ ਕੰਪਨੀ ਥ੍ਰਾਈਵ ਕੈਪੀਟਲ ਅਤੇ ਫੀਫਾ ਦੇ ਵਿੱਤੀ ਸਲਾਹਕਾਰ ਜੇਪੀ ਮੋਰਗਨ ਤੋਂ ਵੀ ਜਾਣਕਾਰੀ ਮੰਗੀ ਗਈ ਹੈ। ਫੀਫਾ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਯੂਏਫਾ ਦੀ ਮੰਗ ਉੱਤੇ ਫ਼ੈਸਲਾ ਟਾਲਿਆ ਜਾਵੇ ਜਾਂ ਉਸ ਨੂੰ ਇਸ ਦਾ ਵਿਰੋਧ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਸ ਦੀ ਦਲੀਲ ਸੀ ਕਿ ਸਵਿਟਜ਼ਰਲੈਂਡ ਵਿੱਚ ਜਿਸ ਸੰਭਾਵੀ ਅਪਰਾਧਿਕ ਕਾਰਵਾਈ ਲਈ ਸਬੂਤ ਮੰਗੇ ਜਾ ਰਹੇ ਹਨ, ਉਹ ਅਜੇ ਸ਼ੁਰੂ ਨਹੀਂ ਹੋਈ। ਜੱਜ ਜੀਨੈੱਟ ਵਰਗਸ ਨੇ ਕਿਹਾ ਕਿ ਫੀਫਾ ਦੀਆਂ ਅਮਰੀਕੀ ਸਹਾਇਕ ਕੰਪਨੀਆਂ ਦਾ ਇਸ ਕਾਰਵਾਈ ਵਿੱਚ ਦਖ਼ਲ ਦੇਣ ਲਈ ਲੋੜੀਂਦਾ ਸਿੱਧਾ ਕਾਨੂੰਨੀ ਹਿੱਤ ਨਹੀਂ ਬਣਦਾ। ਫੀਫਾ ਨੇ ਆਪਣੇ ਜਵਾਬ ਵਿੱਚ ਜ਼ੋਰ ਦਿੱਤਾ ਕਿ ਯੂਏਫਾ ਨੂੰ ਦਸਤਾਵੇਜ਼ ਮਿਲਣੇ ਚਾਹੀਦੇ ਹਨ ਜਾਂ ਨਹੀਂ, ਇਸ ਬਾਰੇ ਫ਼ੈਸਲਾ ਅਜੇ ਬਾਕੀ ਹੈ। ਵਿਵਾਦ ਦੀ ਜੜ੍ਹ ‘ਫੀਫਾ ਫਾਰਵਰਡ ਐਂਟਰਪ੍ਰਾਈਜ਼’ ਯੋਜਨਾ ਹੈ। ਇਨਫੈਂਟੀਨੋ ਦੀ ਅਗਵਾਈ ਹੇਠ ਤਿਆਰ ਇਸ ਤਜਵੀਜ਼ ਮੁਤਾਬਕ ਨਿਵੇਸ਼ਕਾਂ ਨੇ ਚਾਰ ਅਰਬ 20 ਕਰੋੜ ਡਾਲਰ ਦੇ ਬਦਲੇ ਇਕ ਨਵੀਂ ਸਹਾਇਕ ਕੰਪਨੀ ਵਿੱਚ 20 ਫ਼ੀਸਦੀ ਤੋਂ ਵੱਧ ਦੀ ਪੱਕੀ ਹਿੱਸੇਦਾਰੀ ਲੈਣੀ ਸੀ। ਇਹ ਕੰਪਨੀ ਵਿਸ਼ਵ ਕੱਪ ਸਮੇਤ ਫੀਫਾ ਦੇ ਮੁਕਾਬਲਿਆਂ ਦਾ ਵਪਾਰਕ ਕਾਰੋਬਾਰ ਸੰਭਾਲਦੀ। ਯੋਜਨਾ ਹੇਠ ਫੀਫਾ ਦੀਆਂ 211 ਮੈਂਬਰ ਫੁੱਟਬਾਲ ਸੰਸਥਾਵਾਂ ਨੂੰ ਦੋ-ਦੋ ਕਰੋੜ ਡਾਲਰ ਦੇਣ ਦੀ ਵੀ ਪੇਸ਼ਕਸ਼ ਸੀ।
Ad Position 22
No active advertisement
ਪਿਛਲੀ ਖ਼ਬਰ ਨਿਊਯਾਰਕ ਸ਼ਹਿਰ ਨੂੰ ਕਰੀਬ ਇਕ ਅਰਬ ਡਾਲਰ ਵਾਧੂ ਟੈਕਸ ਮਿਲਣ ਦੀ ਆਸ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਗੁਰਮੇਲ ਸਿੰਘ ਮੱਲੀ ਨੇ ਕੀਤਾ ਦੁੱਖ ਸਾਂਝਾ , ਹਰ ਸੰਭਵ ਸਹਿਯੋਗ ਦਾ ਦਿੱਤਾ ਭਰੋਸਾ
Ad Position 24