ਦਿਲਜੀਤ ਨੇ ਪਹਿਲੀ ਵਾਰ ਲੈਟਿਨ ਗ੍ਰੈਮੀ ਐਵਾਰਡਜ਼ ’ ਚ ਦਿੱਤੀ ਪੇਸ਼ਕਾਰੀ
ਨਵੀਂ ਦਿੱਲੀ, 13 ਨਵੰਬਰ (ਪੀ. ਟੀ.
ਨਵੀਂ ਦਿੱਲੀ, 13 ਨਵੰਬਰ (ਪੀ.ਟੀ.ਆਈ.)-ਦਿਲਜੀਤ ਦੋਸਾਂਝ ਨੇ ਲੈਟਿਨ ਗ੍ਰੈਮੀ ਐਵਾਰਡਜ਼ ’ਚ ਲਾਈਵ ਪੇਸ਼ਕਾਰੀ ਦੇ ਕੇ ਇਤਿਹਾਸ ਰਚ ਦਿੱਤਾ। ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਗਏ ਹਨ। ਉਨ੍ਹਾਂ ਨੇ ਲਾਸ ਵੇਗਾਸ ਵਿਚ ਹੋਏ 27ਵੇਂ ਲੈਟਿਨ ਗ੍ਰੈਮੀ ਐਵਾਰਡ ਸਮਾਰੋਹ ਦੌਰਾਨ ਪੋਰਟੋ ਰੀਕੋ ਦੇ ਮਸ਼ਹੂਰ ਗਾਇਕ ਡੈਡੀ ਯੈਂਕੀ ਨਾਲ ਸਟੇਜ ਸਾਂਝੀ ਕੀਤੀ। ਇਹ ਐਵਾਰਡ ਸਮਾਰੋਹ 12 ਨਵੰਬਰ ਨੂੰ ਐਮ.ਜੀ.ਐਮ. ਗ੍ਰੈਂਡ ਗਾਰਡਨ ਅਰੀਨਾ ’ਚ ਹੋਇਆ। ਇਸ ਦੌਰਾਨ ਦੋਵਾਂ ਕਲਾਕਾਰਾਂ ਨੇ ਆਪਣਾ ਨਵਾਂ ਗੀਤ ‘ਪੋਕੀਟੋ’ ਪੇਸ਼ ਕੀਤਾ। ਇਸ ਗੀਤ ਰਾਹੀਂ ਪੰਜਾਬੀ ਤੇ ਲਾਤੀਨੀ ਸੰਗੀਤ ਨੂੰ ਇਕੱਠੇ ਲਿਆਂਦਾ ਗਿਆ। ਦਿਲਜੀਤ ਨੇ ਇਸ ਪੇਸ਼ਕਾਰੀ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ। ਜ਼ਿਕਕਰਯੋਗ ਹੈ ਕਿ ਇਸ ਸਮਾਰੋਹ ’ਚ ਕਈ ਹੋਰ ਕੌਮਾਂਤਰੀ ਕਲਾਕਾਰਾਂ ਨੇ ਵੀ ਆਪਣੀ ਪੇਸ਼ਕਾਰੀ ਦਿੱਤੀ। ਲੈਟਿਨ ਗ੍ਰੈਮੀ ਐਵਾਰਡਜ਼ ’ਚ ਦਿਲਜੀਤ ਦੀ ਇਹ ਪੇਸ਼ਕਾਰੀ ਉਨ੍ਹਾਂ ਦੀ ਦੁਨੀਆ ਭਰ ’ਚ ਵਧ ਰਹੀ ਪਛਾਣ ਨੂੰ ਹੋਰ ਮਜ਼ਬੂਤ ਕਰਦੀ ਹੈ।