13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਕੈਨੇਡਾ ’ ਚ ਪੱਕੀ ਇਮੀਗ੍ਰੇਸ਼ਨ ਲਈ ਪੇਂਡੂ ਖੇਤਰਾਂ ਨੂੰ ਪਹਿਲ

ਟੋਰਾਂਟੋ, 13 ਨਵੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਧਰਾਤਲ ਪੱਖੋਂ ਸੰਸਾਰ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਹੈ ਜਿੱਥੇ ਪੇਂਡੂ ਖੇਤਰਾਂ ’ਚ ਸਥਾਪਿਤ ਹੋਣ ਦੇ ਚਾਹਵਾਨ ਵਿਦੇਸ਼ੀਆਂ ਨੂੰ ਪੱਕੀ ਇਮੀਗ੍ਰੇਸ਼ਨ ਮਿਲਣ ’ਚ ਸੌਖ ਹੋ ਸਕਦੀ ਹੈ। ਦੇਸ਼ ਦੀ ਆਰਥਿਕਤਾ ਨੂੰ ਚਲੱਦੀ ਰੱਖਣ ਲਈ ਸਰਕਾਰ ਵਲੋਂ ਨੀਤੀਗਤ ਤੌਰ ’ਤੇ ਵਿਦੇਸ਼ਾਂ ਤੋਂ ਲੋਕਾਂ ਨੂੰ ਆਕ੍ਰਸ਼ਿਤ ਕਰਨਾ ਜਾਰੀ ਰੱਖਿਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 14-11-2026
ਟੋਰਾਂਟੋ, 13 ਨਵੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਧਰਾਤਲ ਪੱਖੋਂ ਸੰਸਾਰ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਹੈ ਜਿੱਥੇ ਪੇਂਡੂ ਖੇਤਰਾਂ ’ਚ ਸਥਾਪਿਤ ਹੋਣ ਦੇ ਚਾਹਵਾਨ ਵਿਦੇਸ਼ੀਆਂ ਨੂੰ ਪੱਕੀ ਇਮੀਗ੍ਰੇਸ਼ਨ ਮਿਲਣ ’ਚ ਸੌਖ ਹੋ ਸਕਦੀ ਹੈ। ਦੇਸ਼ ਦੀ ਆਰਥਿਕਤਾ ਨੂੰ ਚਲੱਦੀ ਰੱਖਣ ਲਈ ਸਰਕਾਰ ਵਲੋਂ ਨੀਤੀਗਤ ਤੌਰ ’ਤੇ ਵਿਦੇਸ਼ਾਂ ਤੋਂ ਲੋਕਾਂ ਨੂੰ ਆਕ੍ਰਸ਼ਿਤ ਕਰਨਾ ਜਾਰੀ ਰੱਖਿਆ ਜਾ ਰਿਹਾ ਹੈ। ਇਹ ਵੀ ਕਿ ਬੀਤੇ ਸਾਲਾਂ ਦੌਰਾਨ ਕੈਨੇਡਾ ’ਚ ਪਹੁੰਚ ਚੁੱਕੇ ਵਿਦੇਸ਼ੀਆਂ ਨੂੰ ਪੱਕੀ ਇਮੀਗ੍ਰੇਸ਼ਨ ਦੇਣ ਦੀਆਂ ਸਕੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਹਾਲ ਹੀ ’ਚ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਐਲਾਨ ਕੀਤਾ ਕਿ ਬੀਤੇ ਸਾਲਾਂ ਦੌਰਾਨ ਤਜ਼ਰਬੇ ਦੇ ਤੌਰ ’ਤੇ ਚਲਾਏ ਗਏ ਰੂਰਲ ਕਮਿਊਨਿਟੀ ਇੰਮੀਗ੍ਰੇਸ਼ਨ ਪ੍ਰੋਗਰਾਮ ਨੂੰ 1 ਜਨਵਰੀ 2027 ਤੋਂ ਪੱਕੇ ਤੌਰ ’ਤੇ ਲਾਗੂ ਕੀਤਾ ਜਾਵੇਗਾ ਜਿਸ ਦੇ ਤਹਿਤ ਪੂਰੇ ਸਾਲ ਦੌਰਾਨ 5500 ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਮਿਲੇਗਾ। ਇਸ ਪ੍ਰੋਗਰਾਮ ’ਚ ਪੱਕੀ ਇਮੀਗ੍ਰੇਸ਼ਨ ਦਾ ਕੋਟਾ ਹਰੇਕ ਸਾਲ ਵਧਦਾ ਜਾਵੇਗਾ ਜੋ 2029 ’ਚ 6500 ਹੋ ਜਾਵੇਗਾ। ਉਂਟਾਰੀਓ, ਨੋਵਾ ਸਕੋਸ਼ੀਆ, ਮੈਨੀਟੋਬਾ, ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ’ਚ ਕੁਝ ਚੋਣਵੇਂ ਪੇਡੂ ਖੇਤਰਾਂ ਨੂੰ ਇਸ ਪ੍ਰੋਗਰਾਮ ’ਚ ਸ਼ਾਮਿਲ ਕੀਤਾ ਗਿਆ ਹੈ ਜਿੱਥੇ ਜਾ ਕੇ ਰਹਿਣ ਤੇ ਕੰਮ ਕਰਨ ਵਾਲੇ ਵਿਦੇਸ਼ੀਆਂ ਨੂੰ ਸ਼ਰਤਾਂ ਪੂਰੀਆ ਕਰਨ ਮਗਰੋਂ ਵਰਕ ਪਰਮਿਟ ਤੇ ਪੱਕੀ ਇਮੀਗ੍ਰੇਸ਼ਨ ਮਿਲ ਸਕੇਗੀ। ਇਮੀਗ੍ਰੇਸ਼ਨ ਦੀ ਅਰਜੀ ਦਾ ਨਿਪਟਾਰਾ ਹੋਣ ਤੱਕ ਅਰਜੀਕਰਤਾ ਨੂੰ ਆਪਣਾ ਕੰਮ ਜਾਰੀ ਰੱਖਣ ਲਈ ਵਰਕ ਪਰਮਿਟ ਮਿਲਦਾ ਰਹੇਗਾ। ਇਸ ਦੇ ਨਾਲ ਹੀ 2027 ਦੌਰਾਨ ਕੈਨੇਡਾ ’ਚ ਕੰਮ ਕਰ ਰਹੇ ਜੋ 200000 (ਦੋ ਲੱਖ) ਵਿਦੇਸ਼ੀ ਕਾਮਿਆਂ ਨੂੰ ਪੱਕੇ ਕੀਤੇ ਜਾਣਾ ਹੈ ਉਸ ਦੇ ਵੇਰਵੇ ਪ੍ਰਾਪਤ ਹੋਣੇ ਸ਼ੁਰੂ ਹੋ ਗਏ ਹਨ। ਪਤਾ ਲੱਗਾ ਹੈ ਕਿ ਸਰਕਾਰ ਵਲੋਂ ਵਿਦੇਸ਼ੀਆਂ ਨੂੰ ਉਨ੍ਹਾਂ ਚੋਣਵੇਂ ਕਾਰੋਬਾਰੀ ਖੇਤਰਾਂ ਵਿੱਚ ਕੰਮ ਕਰ ਰਹੇ ਵਿਦੇਸ਼ੀਆਂ ਨੂੰ ਪੱਕੇ ਕਰਨ ਨੂੰ ਪਹਿਲ ਦਿੱਤੀ ਜਾਵੇਗੀ ਜਿਨ੍ਹਾਂ ’ਚ ਸਰਕਾਰ ਦੇ ਤਰਕ ਅਨੁਸਾਰ ਕਾਮਿਆਂ ਦੀ ਘਾਟ ਹੈ ਜਿਵੇਂ ਕਿ ਖੇਤੀਬਾੜੀ, ਸਿਹਤ ਦੇਖਭਾਲ, ਤੇ ਸਿੱਖਿਆ ਦੇ ਖੇਤਰ।
Ad Position 22
No active advertisement
ਪਿਛਲੀ ਖ਼ਬਰ ਈਰਾਨ ਨਾਲ ਸਮਝੌਤੇ ਦੀ ਲੋੜ ਨਹੀਂ-ਟਰੰਪ ਅਗਲੀ ਖ਼ਬਰ ਮਲੋਟ ਵਿਖੇ ਧਾਰਮਿਕ ਸਮਾਗਮ 20 ਤੋਂ 22 ਨਵੰਬਰ ਤੱਕ
Ad Position 24