ਬੱਚੀ ਦੇ ਕਾਤਲ ਨੂੰ ਬਿਨਾਂ ਨਿਗਰਾਨੀ ਜੇਲ੍ਹ ਤੋਂ ਬਾਹਰ ਜਾਣ ਦੀ ਮਿਲੀ ਇਜਾਜ਼ਤ
ਵੈਨਕੂਵਰ, 25 ਸਤੰਬਰ (ਮਲਕੀਤ ਸਿੰਘ)-ਸਰੀ ਵਿਚ 10 ਸਾਲਾ ਬੱਚੀ ਹੀਥਰ ਥਾਮਸ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸ਼ੇਨ ਐਰਟਮੋਡ ਨੂੰ ਬਿਨਾਂ ਕਿਸੇ ਨਿਗਰਾਨ ਅਧਿਕਾਰੀ ਦੇ ਅਸਥਾਈ ਤੌਰ ‘ਤੇ ਜੇਲ੍ਹ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਹੀਥਰ ਥਾਮਸ ਦੀ 1 ਅਕਤੂਬਰ 2000 ਨੂੰ ਹੱਤਿਆ ਕਰ ਦਿੱਤੀ ਗਈ ਸੀ।
ਵੈਨਕੂਵਰ, 25 ਸਤੰਬਰ (ਮਲਕੀਤ ਸਿੰਘ)-ਸਰੀ ਵਿਚ 10 ਸਾਲਾ ਬੱਚੀ ਹੀਥਰ ਥਾਮਸ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸ਼ੇਨ ਐਰਟਮੋਡ ਨੂੰ ਬਿਨਾਂ ਕਿਸੇ ਨਿਗਰਾਨ ਅਧਿਕਾਰੀ ਦੇ ਅਸਥਾਈ ਤੌਰ ‘ਤੇ ਜੇਲ੍ਹ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।ਹੀਥਰ ਥਾਮਸ ਦੀ 1 ਅਕਤੂਬਰ 2000 ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਸ਼ੇਨ ਐਰਟਮੋਡ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਹ ਇਸ ਵੇਲੇ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।ਪੈਰੋਲ ਬੋਰਡ ਵੱਲੋਂ ਐਰਟਮੋਡ ਨੂੰ ਬਿਨਾਂ ਨਿਗਰਾਨੀ ਅਸਥਾਈ ਛੁੱਟੀਆਂ ਦੀ ਇਜਾਜ਼ਤ ਦਿੱਤੀ ਗਈ। ਇਸ ਫੈਸਲੇ ਨਾਲ ਉਸ ਨੂੰ ਨਿਰਧਾਰਤ ਸ਼ਰਤਾਂ ਅਧੀਨ ਜੇਲ੍ਹ ਤੋਂ ਬਾਹਰ ਜਾਣ ਦੀ ਆਗਿਆ ਮਿਲੇਗੀ।ਇਹ ਮਾਮਲਾ ਸਰੀ ਦੇ ਪੁਰਾਣੇ ਅਤੇ ਚਰਚਿਤ ਕਤਲ ਮਾਮਲਿਆਂ ਵਿੱਚੋਂ ਇੱਕ ਹੈ। ਹੀਥਰ ਥਾਮਸ ਦੀ ਹੱਤਿਆ ਵੇਲੇ ਉਮਰ ਸਿਰਫ਼ 10 ਸਾਲ ਸੀ।