25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਜੈਸ਼ੰਕਰ ਵਲੋਂ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਕਈ ਵਿਸ਼ਵ ਆਗੂਆਂ ਨਾਲ ਮੁਲਾਕਾਤ

ਨਿਊਯਾਰਕ, 25 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਨਿਊਯਾਰਕ ਵਿਚ 81ਵੀਂ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਕਈ ਦੇਸ਼ਾਂ ਦੇ ਆਗੂਆਂ ਅਤੇ ਵਿਦੇਸ਼ ਮੰਤਰੀਆਂ ਨਾਲ ਵੱਖ-ਵੱਖ ਮੁਲਾਕਾਤਾਂ ਕੀਤੀਆਂ ਗਈਆਂ, ਜਿਸ ਦੌਰਾਨ ਆਪਸੀ ਸੰਬੰਧਾਂ, ਪੱਛਮੀ ਏਸ਼ੀਆ ਦੇ ਹਲਾਤ, ਯੂਕਰੇਨ ਸੰਘਰਸ਼, ਖੁਰਾਕ ਤੇ ਊਰਜਾ ਸੁਰੱਖਿਆ ਅਤੇ ਹੋਰ ਵਿਸ਼ਵ ਚੁਣੌਤੀਆਂ ਉਤੇ ਚਰਚਾ ਹੋਈ।

Ad Position 21
No active advertisement
ਅਜੀਤ ਡੈਸਕ 26-09-2026
ਨਿਊਯਾਰਕ, 25 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਨਿਊਯਾਰਕ ਵਿਚ 81ਵੀਂ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਕਈ ਦੇਸ਼ਾਂ ਦੇ ਆਗੂਆਂ ਅਤੇ ਵਿਦੇਸ਼ ਮੰਤਰੀਆਂ ਨਾਲ ਵੱਖ-ਵੱਖ ਮੁਲਾਕਾਤਾਂ ਕੀਤੀਆਂ ਗਈਆਂ, ਜਿਸ ਦੌਰਾਨ ਆਪਸੀ ਸੰਬੰਧਾਂ, ਪੱਛਮੀ ਏਸ਼ੀਆ ਦੇ ਹਲਾਤ, ਯੂਕਰੇਨ ਸੰਘਰਸ਼, ਖੁਰਾਕ ਤੇ ਊਰਜਾ ਸੁਰੱਖਿਆ ਅਤੇ ਹੋਰ ਵਿਸ਼ਵ ਚੁਣੌਤੀਆਂ ਉਤੇ ਚਰਚਾ ਹੋਈ।ਜੈਸ਼ੰਕਰ ਨੇ ਐਂਟੀਗੁਆ ਅਤੇ ਬਾਰਬੁਡਾ ਦੇ ਪ੍ਰਧਾਨ ਮੰਤਰੀ ਗੈਸਟਨ ਬਰਾਊਨ ਨਾਲ ਮੁਲਾਕਾਤ ਕਰਕੇ ਭਾਰਤ ਦੀ ਵਿਕਾਸ ਭਾਈਵਾਲੀ, ਸਮਰੱਥਾ ਨਿਰਮਾਣ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਸਹਿਯੋਗ ਬਾਰੇ ਗੱਲਬਾਤ ਕੀਤੀ। ਉਨ੍ਹਾਂ ਰਾਸ਼ਟਰਮੰਡਲ ਸਰਕਾਰ ਮੁਖੀਆਂ ਦੀ ਹੋਣ ਵਾਲੀ ਮੀਟਿੰਗ ਦੀ ਸਫਲਤਾ ਲਈ ਭਾਰਤ ਦੀ ਵਚਨਬੱਧਤਾ ਵੀ ਦੁਹਰਾਈ।ਉਨ੍ਹਾਂ ਨੇ ਸੰਯੁਕਤ ਰਾਸ਼ਟਰ ਪ੍ਰੋਜੈਕਟ ਸੇਵਾਵਾਂ ਦਫ਼ਤਰ ਦੇ ਮੁਖੀ ਜੋਰਜੇ ਮੋਰੇਰਾ ਦਾ ਸਿਲਵਾ ਨਾਲ ਵੀ ਮੁਲਾਕਾਤ ਕੀਤੀ ਅਤੇ ਮੁਸ਼ਕਲ ਹਾਲਾਤ ਵਿੱਚ ਰਾਹਤ ਤੇ ਹੋਰ ਕਾਰਜਾਂ ਲਈ ਲੋੜੀਂਦੀ ਸਹਾਇਤਾ ਪਹੁੰਚਾਉਣ ਵਿੱਚ ਸੰਸਥਾ ਦੀ ਭੂਮਿਕਾ ਦੀ ਸ਼ਲਾਘਾ ਕੀਤੀ।ਪੱਛਮੀ ਏਸ਼ੀਆ ਵਿਚ ਚੱਲ ਰਹੇ ਸੰਕਟ ਦਰਮਿਆਨ ਜੈਸ਼ੰਕਰ ਨੇ ਮਿਸਰ ਦੇ ਵਿਦੇਸ਼ ਮੰਤਰੀ ਬਦਰ ਅਬਦੇਲਾਤੀ ਅਤੇ ਜਾਰਡਨ ਦੇ ਵਿਦੇਸ਼ ਮੰਤਰੀ ਅਯਮਨ ਸਫ਼ਾਦੀ ਨਾਲ ਖੇਤਰ ਦੇ ਤਾਜ਼ਾ ਹਾਲਾਤ ਬਾਰੇ ਵਿਚਾਰ-ਵਟਾਂਦਰਾ ਕੀਤਾ।ਬਰਤਾਨੀਆ ਦੇ ਵਿਦੇਸ਼ ਮੰਤਰੀ ਐਡ ਮਿਲੀਬੈਂਡ ਨਾਲ ਮੁਲਾਕਾਤ ਦੌਰਾਨ ਭਾਰਤ-ਬਰਤਾਨੀਆ ਸੰਬੰਧਾਂ ਦੇ ਨਾਲ ਦੁਨੀਆ ਵਿਚ ਚੱਲ ਰਹੇ ਸੰਘਰਸ਼ਾਂ ਕਾਰਨ ਖੁਰਾਕ ਅਤੇ ਊਰਜਾ ਸੁਰੱਖਿਆ ਸਾਹਮਣੇ ਪੈਦਾ ਹੋ ਰਹੀਆਂ ਚੁਣੌਤੀਆਂ ਬਾਰੇ ਗੱਲਬਾਤ ਹੋਈ। ਤਾਜਿਕਿਸਤਾਨ ਦੇ ਵਿਦੇਸ਼ ਮੰਤਰੀ ਸਿਰੋਜਿੱਦੀਨ ਮੁਹਰਿੱਦੀਨ ਨਾਲ ਖੇਤਰੀ ਹਾਲਾਤ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਉਤੇ ਚਰਚਾ ਕੀਤੀ ਗਈ।ਜੈਸ਼ੰਕਰ ਨੇ ਆਸਟ੍ਰੇਲੀਆ ਦੀ ਸੈਨੇਟਰ ਪੈਨੀ ਵੋਂਗ, ਉਰੂਗਵੇ ਦੇ ਰਾਸ਼ਟਰਪਤੀ ਯਾਮਾਂਦੂ ਓਰਸੀ, ਮਾਲਦੀਵ ਦੇ ਵਿਦੇਸ਼ ਮੰਤਰੀ ਇਰੁਥਿਸ਼ਾਮ ਆਦਮ, ਘਾਨਾ ਦੇ ਵਿਦੇਸ਼ ਮੰਤਰੀ ਸੈਮੂਅਲ ਓਕੁਡਜ਼ੇਟੋ ਅਬਲਾਕਵਾ, ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਨਨ ਅਤੇ ਐਸਟੋਨੀਆ ਦੇ ਵਿਦੇਸ਼ ਮੰਤਰੀ ਮਾਰਗਸ ਤਸਾਹਕਨਾ ਨਾਲ ਵੀ ਵੱਖ-ਵੱਖ ਮੁਲਾਕਾਤਾਂ ਕੀਤੀਆਂ।ਮਾਲਦੀਵ ਅਤੇ ਘਾਨਾ ਨਾਲ ਗੱਲਬਾਤ ਵਿਚ ਆਪਸੀ ਸੰਬੰਧਾਂ ਅਤੇ ਬਹੁਪੱਖੀ ਸਹਿਯੋਗ ਉਤੇ ਧਿਆਨ ਦਿੱਤਾ ਗਿਆ, ਜਦਕਿ ਐਸਟੋਨੀਆ ਦੇ ਵਿਦੇਸ਼ ਮੰਤਰੀ ਨਾਲ ਯੂਕਰੇਨ ਸੰਘਰਸ਼ ਅਤੇ ਇਸ ਦੇ ਵਿਆਪਕ ਪ੍ਰਭਾਵਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ।ਇਹ ਮੁਲਾਕਾਤਾਂ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਭਾਰਤ ਦੀਆਂ ਕੂਟਨੀਤਕ ਸਰਗਰਮੀਆਂ ਦਾ ਹਿੱਸਾ ਸਨ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਰਾਸ਼ਟਰ ਮਹਾਸਭਾ ਦਾ ਤੀਜਾ ਦਿਨ : ਗਾਜ਼ਾ ਤੋਂ ਯੂਕਰੇਨ ਤੱਕ ਟਕਰਾਅ ਗੱਲਬਾਤ ਦੇ ਕੇਂਦਰ ’ ਚ ਰਹੇ ਅਗਲੀ ਖ਼ਬਰ ਗਲਾਸਗੋ ਵਿਚ ਨਸਲੀ ਨਫ਼ਰਤ ਨਾਲ ਜੁੜੇ ਅਪਰਾਧਾਂ ਵਿਚ 34 ਫ਼ੀਸਦੀ ਵਾਧਾ
Ad Position 24