26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਰੂਸ ਨੇ ਪ੍ਰਮਾਣੂ ਪਣਡੁੱਬੀ ਕੀਤੀ ਲਾਂਚ ਤੱਟਵਰਤੀ ਦੇਸ਼ਾਂ ਨੂੰ ਤਬਾਹ ਕਰਨ ਦੇ ਸਮਰੱਥ <br/>

Ad Position 21
No active advertisement
ਅਜੀਤ ਡੈਸਕ 03-11-2025
ਮਾਸਕੋ, 2 ਨਵੰਬਰ (ਪੀ.ਟੀ.ਆਈ.)-ਰੂਸ ਨੇ ਆਪਣੀ ਨਵੀਂ ਪਰਮਾਣੂ ਪਣਡੁੱਬੀ ਲਾਂਚ ਕੀਤੀ ਹੈ, ਜੋ 'ਪੋਸਾਈਡਨ' ਪਰਮਾਣੂ ਡਰੋਨ ਨਾਲ ਲੈਸ ਹੈ | ਇਸਨੂੰ 'ਡੂਮਸਡੇ ਮਿਜ਼ਾਈਲ' ਕਿਹਾ ਜਾ ਰਿਹਾ ਹੈ ਜੋ ਤੱਟਵਰਤੀ ਦੇਸ਼ਾਂ ਨੂੰ ਤਬਾਹ ਕਰਨ ਦੇ ਸਮਰੱਥ ਹੈ | ਮੀਡੀਆ ਰਿਪੋਰਟਾਂ ਦੇ ਅਨੁਸਾਰ, ਰੂਸੀ ਰੱਖਿਆ ਮੰਤਰੀ ਆਂਦਰੇਈ ਬੇਲੋਸੋਵ ਨੇ ਰੂਸੀ ਜਲ ਸੈਨਾ ਦੇ ਮੁਖੀ ਐਡਮਿਰਲ ਅਲੈਗਜ਼ੈਂਡਰ ਮੋਇਸੇਵ ਤੇ ਹੋਰ ਉੱਚ ਜਹਾਜ਼ ਨਿਰਮਾਣ ਅਧਿਕਾਰੀਆਂ ਦੀ ਮÏਜੂਦਗੀ 'ਚ ਸੇਵੇਰੋਡਵਿੰਸਕ ਦੇ 'ਸੇਵਮਾਸ਼ ਸ਼ਿਪਯਾਰਡ' 'ਚ ਇਕ ਸ਼ਾਨਦਾਰ ਸਮਾਰੋਹ 'ਚ ਪ੍ਰਮਾਣੂ ਪਣਡੁੱਬੀ 'ਖਾਬਾਰੋਵਸਕ' ਲਾਂਚ ਕੀਤੀ | ਸੇਵਮਾਸ਼ ਸ਼ਿਪਯਾਰਡ ਨੇ ਪਹਿਲਾਂ ਭਾਰਤ ਲਈ ਏਅਰਕ੍ਰਾਫਟ ਕੈਰੀਅਰ ਆਈ.ਐਨ.ਐਸ. ਵਿਕਰਮਾਦਿੱਤਿਆ ਦਾ ਨਵੀਨੀਕਰਨ ਕੀਤਾ ਸੀ | ਰੂਸੀ ਸਮਾਚਾਰ ਏਜੰਸੀ ਟੀ.ਏ.ਐਸ.ਐਸ. ਦੇ ਅਨੁਸਾਰ, ਰੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਣਡੁੱਬੀ, ਪਾਣੀ ਦੇ ਹੇਠਾਂ ਹਥਿਆਰਾਂ ਤੇ ਰੋਬੋਟਿਕ ਪ੍ਰਣਾਲੀਆਂ ਨਾਲ ਲੈਸ, ਰੂਸ ਨੂੰ ਆਪਣੀਆਂ ਸਮੁੰਦਰੀ ਸਰਹੱਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਦੁਨੀਆ ਦੇ ਸਮੁੰਦਰਾਂ ਦੇ ਵੱਖ-ਵੱਖ ਖੇਤਰਾਂ 'ਚ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਦੇ ਯੋਗ ਬਣਾਏਗੀ | ਰੂਸੀ ਰੱਖਿਆ ਮੰਤਰਾਲੇ ਦੀ ਵੈਬਸਾਈਟ ਦੇ ਅਨੁਸਾਰ, ਖਬਾਰੋਵਸਕ ਪ੍ਰਮਾਣੂ ਪਣਡੁੱਬੀ ਨੂੰ ਸੈਂਟਰਲ ਡਿਜ਼ਾਈਨ ਬਿਊਰੋ ਆਫ਼ ਮਰੀਨ ਇੰਜੀਨੀਅਰਿੰਗ, ਰੂਬਿਨ ਵਲੋਂ ਡਿਜ਼ਾਈਨ ਕੀਤਾ ਗਿਆ ਸੀ | ਇਸਦਾ ਉਦੇਸ਼ ਵੱਖ-ਵੱਖ ਉਦੇਸ਼ਾਂ ਲਈ ਪਾਣੀ ਦੇ ਹੇਠਾਂ ਰੋਬੋਟਿਕ ਪ੍ਰਣਾਲੀਆਂ ਸਮੇਤ ਆਧੁਨਿਕ ਹਥਿਆਰਾਂ ਦੀ ਵਰਤੋਂ ਕਰਕੇ ਜਲ ਸੈਨਾ ਮਿਸ਼ਨਾਂ ਨੂੰ ਪੂਰਾ ਕਰਨਾ ਹੈ | 'ਪੋਸਾਈਡਨ' ਪਣਡੁੱਬੀਆਂ ਤੇ ਆਧੁਨਿਕ ਟਾਰਪੀਡੋ ਤੋਂ ਪਰੇ ਗਤੀ 'ਤੇ ਕੰਮ ਕਰਨ ਦੇ ਸਮਰੱਥ ਹੈ | ਇਹ ਬਹੁਤ ਡੂੰਘਾਈ 'ਤੇ ਅਤੇ ਅੰਤਰ-ਮਹਾਂਦੀਪੀ ਦੂਰੀਆਂ 'ਤੇ ਯਾਤਰਾ ਕਰ ਸਕਦਾ ਹੈ | ਇਹ ਉਮੀਦ ਕੀਤੀ ਜਾਂਦੀ ਹੈ ਕਿ ਖਬਾਰੋਵਸਕ-ਸ਼੍ਰੇਣੀ ਦੀਆਂ ਪਣਡੁੱਬੀਆਂ ਇਸ ਹਥਿਆਰ ਦੇ ਮੁੱਖ ਵਾਹਕ ਹੋਣਗੀਆਂ |

Ad Position 22
No active advertisement
ਪਿਛਲੀ ਖ਼ਬਰ ਮੈਕਸੀਕੋ 'ਚ ਡਿਪਾਰਟਮੈਂਟਲ ਸਟੋਰ 'ਚ ਧਮਾਕਾ-23 ਮੌਤਾਂ, 12 ਜ਼ਖ਼ਮੀ <br/> ਅਗਲੀ ਖ਼ਬਰ ਇੰਗਲੈਂਡ ਵਿਖੇ ਰੇਲਗੱਡੀ 'ਚ ਚਾਕੂ ਨਾਲ ਹਮਲਾ-10 ਜ਼ਖ਼ਮੀ, 2 ਗਿ੍ਫ਼ਤਾਰ <br/>
Ad Position 24