06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਲਹਿੰਦੇ ਪੰਜਾਬ 'ਚ 34 ਅੱਤਵਾਦੀ ਗਿ੍ਫ਼ਤਾਰ, ਜ਼ਿਆਦਾਤਰ ਟੀ. ਟੀ. ਪੀ. ਨਾਲ ਸੰਬੰਧਿਤ <br/>

Ad Position 21
No active advertisement
ਅਜੀਤ ਡੈਸਕ 02-06-2025

ਅੰਮਿ੍ਤਸਰ, 1 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪੰਜਾਬ ਸੂਬੇ 'ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਕ ਵੱਡੇ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਹੋਏ ਘੱਟੋ-ਘੱਟ 34 ਅੱਤਵਾਦੀਆਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਅੱਤਵਾਦ ਵਿਰੋਧੀ ਵਿਭਾਗ (ਸੀ. ਟੀ. ਡੀ.) ਨੇ ਇਕ ਬਿਆਨ 'ਚ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਜ਼ਿਆਦਾਤਰ ਅੱਤਵਾਦੀ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਸਮੂਹ ਨਾਲ ਸੰਬੰਧਿਤ ਹਨ, ਜਿਨ੍ਹਾਂ 'ਚੋਂ 3 ਅੱਤਵਾਦੀਆਂ ਨੂੰ ਸਭ ਤੋਂ ਖ਼ਤਰਨਾਕ ਅੱਤਵਾਦੀਆਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ | ਬਿਆਨ 'ਚ ਕਿਹਾ ਗਿਆ ਹੈ ਕਿ ਇਸ ਹਫ਼ਤੇ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ 415 ਖੁਫੀਆ ਜਾਣਕਾਰੀ ਆਧਾਰਿਤ ਕਾਰਵਾਈਆਂ ਕੀਤੀਆਂ ਗਈਆਂ ਅਤੇ 34 ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਉਕਤ ਅੱਤਵਾਦੀਆਂ ਨੂੰ ਲਾਹੌਰ, ਰਾਵਲਪਿੰਡੀ, ਗੁਜਰਾਂਵਾਲਾ, ਜਿਹਲਮ, ਬਹਾਵਲਪੁਰ, ਸਾਹੀਵਾਲ, ਨਾਰੋਵਾਲ, ਪਾਕਪਟਨ, ਬਹਾਵਲਨਗਰ, ਬੁਖਾਰਾ, ਕਸੂਰ ਅਤੇ ਸ੍ਰੀ ਨਨਕਾਣਾ ਸਾਹਿਬ ਆਦਿ ਵੱਖ-ਵੱਖ ਸ਼ਹਿਰਾਂ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਬਿਆਨ 'ਚ ਕਿਹਾ ਗਿਆ ਹੈ ਕਿ ਗਿ੍ਫ਼ਤਾਰ ਅੱਤਵਾਦੀਆਂ ਤੋਂ 5,841 ਗ੍ਰਾਮ ਵਿਸਫੋਟਕ, 19 ਡੈਟੋਨੇਟਰ, 51 ਫੁੱਟ ਸੁਰੱਖਿਆ ਫਿਊਜ਼ ਵਾਇਰ, ਹੈਂਡ ਗ੍ਰਨੇਡ ਤੇ ਪਾਬੰਦੀਸ਼ੁਦਾ ਸਾਹਿਤ ਬਰਾਮਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪਾਕਿ ਨੂੰ ਪ੍ਰਮਾਣੂ ਸ਼ਕਤੀ ਬਣਾਉੁਣ ਵਾਲੇ ਡਾ. ਅਬਦੁਲ ਕਾਦਿਰ ਖਾਨ ਨੂੰ 'ਹੀਰੋ' ਨਹੀਂ ਕਿਹਾ ਜਾ ਸਕਦਾ-ਰਾਣਾ ਸਨਾਉੱਲ... ਅਗਲੀ ਖ਼ਬਰ ਇੰਡੀਗੋ, ਡੈਲਟਾ, ਏਅਰ ਫਰਾਂਸ-ਕੇ. ਐਲ. ਐਮ. ਤੇ ਵਰਜਿਨ ਅਟਲੈਂਟਿਕ ਵਲੋਂ ਸਾਂਝੇਦਾਰੀ ਦਾ ਐਲਾਨ <br/>
Ad Position 24