ਨਵੀਂ ਦਿੱਲੀ, 1 ਜੂਨ (ਏਜੰਸੀ)-ਭਾਰਤ ਦੀਆਂ ਸਭ ਤੋਂ ਵੱਡੀਆਂ ਏਅਰਲਾਈਨ ਕੰਪਨੀਆਂ ਵਿਚੋਂ ਇੱਕ, ਇੰਡੀਗੋ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਹੈ | ਇੰਡੀਗੋ ਨੇ ਅਮਰੀਕਾ ਦੀ ਡੈਲਟਾ ਏਅਰਲਾਈਨਜ਼, ਯੂਰਪ ਦੀ ਏਅਰ ਫਰਾਂਸ-ਕੇਐਲਐਮ ਤੇ ਬਿ੍ਟੇਨ ਦੀ ਵਰਜਿਨ ਅਟਲਾਂਟਿਕ ਨਾਲ ਇੱਕ ਨਵੀਂ ਸਾਂਝੇਦਾਰੀ ਕੀਤੀ ਹੈ | ਇਸ ਸਾਂਝੇਦਾਰੀ ਦਾ ਉਦੇਸ਼ ਭਾਰਤ ਤੇ ਯੂਰਪ ਅਤੇ ਉੱਤਰੀ ਅਮਰੀਕਾ ਯਾਨੀ ਅਮਰੀਕਾ ਤੇ ਕੈਨੇਡਾ ਵਿਚਕਾਰ ਹਵਾਈ ਯਾਤਰਾ ਨੂੰ ਬਿਹਤਰ ਤੇ ਆਸਾਨ ਬਣਾਉਣਾ ਹੈ | ਇਹ ਐਲਾਨ ਐਤਵਾਰ ਨੂੰ ਦਿੱਲੀ ਵਿਚ ਇੱਕ ਪ੍ਰੈੱਸ ਕਾਨਫਰੰਸ ਵਿਚ ਕੀਤਾ ਗਿਆ, ਜਿਸ ਵਿਚ ਚਾਰੋਂ ਏਅਰਲਾਈਨਾਂ ਦੇ ਸੀ.ਈ.ਓ. ਮੌਜੂਦ ਸਨ | ਇੰਡੀਗੋ ਦੇ ਸੀ.ਈ.ਓ. ਪੀਟਰ ਐਲਬਰਸ, ਡੈਲਟਾ ਏਅਰਲਾਈਨਜ਼ ਦੇ ਸੀ.ਈ.ਓ. ਐਂਡ ਬੈਸਟੀਅਨ, ਏਅਰ ਫਰਾਂਸ-ਕੇ.ਐਲ.ਐਮ. ਦੇ ਸੀ.ਈ.ਓ. ਬੈਂਜਾਮਿਨ ਸਮਿਥ ਤੇ ਵਰਜਿਨ ਅਟਲਾਂਟਿਕ ਦੇ ਸੀ.ਈ.ਓ. ਸ਼ਾਈ ਵੇਇਸ ਨੇ ਇਸ ਨਵੀਂ ਗਲੋਬਲ ਸਾਂਝੇਦਾਰੀ ਬਾਰੇ ਜਾਣਕਾਰੀ ਦਿੱਤੀ |
ਇਸ ਸਾਂਝੇਦਾਰੀ ਦੇ ਕੀ ਫਾਇਦੇ ਹੋਣਗੇ?
ਇਸ ਸਾਂਝੇਦਾਰੀ ਦਾ ਮਤਲਬ ਹੈ ਕਿ ਹੁਣ ਭਾਰਤ ਤੋਂ ਅਮਰੀਕਾ, ਕੈਨੇਡਾ ਤੇ ਯੂਰਪ ਦੇ ਕਈ ਸ਼ਹਿਰਾਂ ਦੀ ਯਾਤਰਾ ਕਰਨਾ ਸੌਖਾ ਤੇ ਸੁਵਿਧਾਜਨਕ ਹੋ ਜਾਵੇਗਾ | ਤੁਹਾਨੂੰ ਦੱਸ ਦੇਈਏ ਕਿ ਹੁਣ ਯਾਤਰੀਆਂ ਨੂੰ ਇੱਕ ਟਿਕਟ ਨਾਲ ਭਾਰਤ ਦੇ ਕਿਸੇ ਵੀ ਸ਼ਹਿਰ ਤੋਂ ਯੂਰਪ ਜਾਂ ਅਮਰੀਕਾ ਦੀ ਯਾਤਰਾ ਕਰਨ ਦੀ ਸਹੂਲਤ ਮਿਲ ਸਕਦੀ ਹੈ | ਇਸਦੇ ਨਾਲ ਹੀ, ਚਾਰੋਂ ਏਅਰਲਾਈਨਾਂ ਦੇ ਨੈੱਟਵਰਕ ਨੂੰ ਜੋੜ ਕੇ ਦਰਜਨਾਂ ਸ਼ਹਿਰ ਹੁਣ ਇੱਕ ਦੂਜੇ ਨਾਲ ਜੁੜੇ ਹੋਣਗੇ | ਜਦੋਂਕਿ ਯਾਤਰੀਆਂ ਨੂੰ ਆਵਾਜਾਈ ਦੇ ਸਮੇਂ ਵਿਚ ਆਸਾਨੀ ਹੋਵੇਗੀ ਤੇ ਸਾਮਾਨ ਦੀ ਟ੍ਰਾਂਸਫਰ ਵੀ ਆਸਾਨ ਹੋ ਜਾਵੇਗੀ | ਇਸ ਦੇ ਨਾਲ ਹੀ, ਟਿਕਟ ਬੁਕਿੰਗ, ਚੈੱਕ-ਇਨ ਅਤੇ ਫਲਾਈਟ ਅਨੁਭਵ ਨੂੰ ਸਮਾਨ ਅਤੇ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ |
ਇੰਡੀਗੋ, ਡੈਲਟਾ, ਏਅਰ ਫਰਾਂਸ-ਕੇ. ਐਲ. ਐਮ. ਤੇ ਵਰਜਿਨ ਅਟਲੈਂਟਿਕ ਵਲੋਂ ਸਾਂਝੇਦਾਰੀ ਦਾ ਐਲਾਨ <br/>
ਪ੍ਰੈੱਸ ਬ੍ਰੀਫਿੰਗ ਵਿਚ ਵੱਖ-ਵੱਖ ਫਲਾਈਟ ਕੰਪਨੀਆਂ ਦੇ ਸੀ.ਈ.ਓ. | <br/>
02-06-2025