ਐਬਟਸਫੋਰਡ, 2 ਜੂਨ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਸਸਕਾਟੂਨ ਸਥਿਤ ਯੂਨੀਵਰਸਿਟੀ ਆਫ਼ ਸਸਕੈਚਵਨ ਨੇ 87 ਸਾਲਾ ਅੰਗਰੇਜਣ ਵਿਦਿਆਰਥਣ ਲੂਸੀ ਫਰੇਜ਼ਰ ਨੂੰ ਬੈਚਲਰ ਆਫ਼ ਐਜੂਕੇਸ਼ਨ ਦੀ ਡਿਗਰੀ ਪ੍ਰਦਾਨ ਕੀਤੀ ਹੈ | ਲੂਸੀ ਫਰੇਜ਼ਰ ਵਲੋਂ ਡਿਗਰੀ ਲੈਣ ਮੌਕੇ ਉਸ ਦੇ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਦੇ 24 ਪਰਿਵਾਰਕ ਮੈਂਬਰ ਪਹੁੰਚੇ ਹੋਏ ਸਨ | ਸੰਨ 1938 'ਚ ਜਨਮੀ ਲੂਸੀ ਜਦੋਂ 12ਵੀਂ ਜਮਾਤ ਵਿੱਚ ਪੜ੍ਹਦੀ ਸੀ ਤਾਂ ਘਰਦਿਆਂ ਨੇ ਉਸ ਦਾ ਵਿਆਹ ਕਰ ਦਿੱਤਾ ਜਿਸ ਕਰਕੇ ਉਸ ਨੂੰ ਪੜ੍ਹਾਈ ਛੱਡਣੀ ਪਈ | ਸਕੂਲ ਪੜ੍ਹਦੇ ਸਮੇਂ ਉਸ ਦਾ ਸੁਪਨਾ ਨਰਸ ਬਣਨ ਦਾ ਸੀ ਪਰ ਉਹ ਪਰਿਵਾਰਕ ਜ਼ਿੰਮੇਵਾਰੀ ਕਾਰਨ ਪੂਰਾ ਨਾ ਹੋ ਸਕਿਆ | ਫਿਰ 2003 ਵਿਚ ਜਦੋਂ ਲੂਸੀ 65 ਸਾਲ ਦੀ ਹੋਈ ਤਾਂ ਉਸ ਨੇ ਫਿਰ ਪੜ੍ਹਨਾ ਸ਼ੁਰੂ ਕਰ ਦਿੱਤਾ | ਪਹਿਲਾਂ ਉਸ ਨੇ ਬੀ.ਏ. ਤੇ ਫਿਰ ਸੋਸ਼ਲ ਵਰਕ 'ਚ ਮਾਸਟਰ ਡਿਗਰੀ ਕੀਤੀ, 2018 'ਚ ਲੂਸੀ ਦੀ ਪੋਤਰੀ ਕਲਸੀ ਫਰੇਜ਼ਰ ਨੇ ਬੀ.ਐੱਡ. ਪਾਸ ਕੀਤੀ ਜਿਸ ਨੇ ਆਪਣੀ ਦਾਦੀ ਨੂੰ ਬੀ.ਐੱਡ ਕਰਨ ਲਈ ਪੇ੍ਰਰਿਆ | ਇੰਡੀਅਨ ਟੀਚਰ ਐਜੂਕੇਸ਼ਨ ਪੋ੍ਰਗਰਾਮ ਤਹਿਤ ਲੂਸੀ ਫਰੇਜ਼ਰ ਨੂੰ ਦਾਖ਼ਲਾ ਮਿਲ ਗਿਆ ਤੇ ਸਖ਼ਤ ਮਿਹਨਤ ਤੋਂ ਬਾਅਦ ਲੂਸੀ ਫਰੇਜ਼ਰ ਬੀ.ਐੱਡ ਦੀ ਡਿਗਰੀ ਲੈ ਕੇ ਪੂਰੀ ਖੁਸ਼ ਹੈ |