ਬਰੇਸ਼ੀਆ(ਇਟਲੀ), 4 ਜੂਨ (ਬਲਦੇਵ ਸਿੰਘ ਬੂਰੇ ਜੱਟਾਂ)-ਸਾਹਿਤ ਸੁਰ ਸੰਗਮ ਸਭਾ, ਇਟਲੀ ਵਲੋਂ ਸ਼ਾਂਤੀ ਸਦਭਾਵਨਾ ਤੇ ਸ਼ਹਾਦਤ ਨੂੰ ਸਮਰਪਿਤ, ਨੋਵੇਲਾਰਾ ਸ਼ਹਿਰ ਵਿਖੇ ਸਾਹਿਤਕ ਇਕੱਤਰਤਾ ਹੋਈ | ਜਿਸ ਵਿਚ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ¢ ਜੌਹਲ ਰੈਸਟੋਰੈਂਟ ਨੋਵੇਲਾਰਾ ਵਿਖੇ ਕਰਵਾਏ ਇਸ ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਵਲੋਂ ਸਭ ਨੂੰ ਜੀ ਆਇਆਂ ਕਿਹਾ ਤੇ ਸਮਾਗਮ ਦਾ ਮਨੋਰਥ ਤੇ ਸਭਾ ਦੇ ਕਾਰਜਾਂ ਦਾ ਜ਼ਿਕਰ ਕੀਤਾ ¢ ਇਸ ਇਕੱਤਰਤਾ ਵਿਚ ਸ਼ਾਮਿਲ ਹੋਏ ਲੇਖਕਾਂ ਵਿਚ ਰਾਣਾ ਅਠÏਲਾ, ਸਿੱਕੀ ਝੱਜੀ ਪਿੰਡ ਵਾਲਾ, ਜਸਵਿੰਦਰ ਕੌਰ ਮਿੰਟੂ, ਕਰਮਜੀਤ ਕੌਰ ਰਾਣਾ, ਰਾਜੂ ਹਠੂਰੀਆ, ਪ੍ਰੋਫੈਸਰ ਜਸਪਾਲ ਸਿੰਘ, ਭੁਪਿੰਦਰ ਸਿੰਘ, ਦਲਜਿੰਦਰ ਰਹਿਲ, ਬਿੰਦਰ ਕੋਲੀਆਂਵਾਲ, ਗੁਰਮੀਤ ਸਿੰਘ ਮੱਲ੍ਹੀ ਤੇ ਹੋਰਨਾਂ ਵਲੋਂ ਬਖੂਬੀ ਹਾਜਰੀ ਲਗਵਾਈ ¢ ਗੀਤਾਂ ਦੀ ਪੇਸ਼ਕਾਰੀ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਇਟਲੀ ਵੱਸਦੇ ਪੰਜਾਬੀ ਕਲਾਕਾਰ ਮਨਜੀਤ ਸ਼ਾਲ੍ਹਾਪੁਰੀ ਤੇ ਮਹਿਕਪ੍ਰੀਤ ਸਿੰਘ ਮੱਲ੍ਹੀ ਨੇ ਧਾਰਮਿਕ ਤੇ ਸੱਭਿਆਚਾਰਕ ਗੀਤ ਸੁਣਾ ਕੇ ਸਰੋਤਿਆਂ ਦੀ ਖ਼ੂਬ ਵਾਹ-ਵਾਹ ਖੱਟੀ ¢ ਇਸ ਇਕੱਤਰਤਾ ਵਿਚ ਸਭਾ ਦੇ ਮੈਂਬਰਾਂ ਤੇ ਅਹੁਦੇਦਾਰਾਂ ਵਿਚ ਬਲਵਿੰਦਰ ਕੌਰ, ਹਰਮੀਤ ਸਿੰਘ ਢੋਟ, ਪ੍ਰਭਦੀਪ ਕੌਰ ਢੋਟ, ਜਸਬੀਰ ਕੌਰ ਮੱਲ੍ਹੀ, ਰਵਨੀਤ ਕੌਰ, ਪਿ੍ੰਸ ਗੈਵਿਨ ਸਿੰਘ ਬੱਲ ਤੇ ਗੁਰਲੀਨ ਕੌਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ¢ ਜ਼ਿਕਰਯੋਗ ਹੈ ਕਿ ਇਸ ਸਾਹਿਤਕ ਸਮਾਗਮ ਵਿਚ ਜੇ. ਡੀ. ਧਨੋਆ ਪ੍ਰੋਡਕਸ਼ਨ ਵਲੋਂ ਪੇਸ਼ ਗੁਰਮੀਤ ਸਿੰਘ ਮੱਲ੍ਹੀ ਦਾ ਲਿਖਿਆ ਤੇ ਸ਼ਿਵਾਨੀ ਮਨਗੋਤਰਾ ਦਾ ਗਾਇਆ ਗੀਤ 'ਜ਼ਿੰਦਗੀ ਮੇਰੀ' ਦਾ ਪੋਸਟਰ ਵਿਸ਼ਾਲ ਬਿਆਸ ਦੁਆਰਾ ਸੰਪਾਦਿਤ ਪੰਜਾਬੀ ਪਰਚਾ 'ਮੰਤਵ ਮਿਆਰੀ ਪੰਜਾਬੀ ਪਰਚੇ' 'ਸੁਰਤਿ' ਦੇ ਤੀਜੇ ਅੰਕ ਸਮੇਤ ਡਾ. ਸਿਮਰਨ ਕੌਰ ਸੇਠੀ ਤੇ ਡਾ. ਮਨਪ੍ਰੀਤ ਕੌਰ ਧਾਲੀਵਾਲ ਵਲੋਂ ਸੰਪਾਦਿਤ ਪੁਸਤਕ ਵਣਜਾਰਾ ਬੇਦੀ ਲੋਕ ਅਰਪਣ ਕੀਤੀਆਂ ਗਈਆਂ¢ ਅੰਤ ਵਿਚ ਸਮਾਗਮ ਦੇ ਸੰਚਾਲਕ ਦਲਜਿੰਦਰ ਰਹਿਲ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ |