ਮੈਲਬੌਰਨ, 1 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ) ਭਾਰਤ ਦੇ ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਵਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਆਸਟ੍ਰੇਲੀਆਈ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਘਰਾਂ ਦੇ ਨਿਰਮਾਣ ਸੰਬੰਧੀ ਭਾਰਤ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝÏਤਾ ਨਹੀਂ ਹੋਇਆ ਹੈ ¢ ਗੋਇਲ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਭਾਰਤ ਜਲਦੀ ਹੀ ਆਸਟ੍ਰੇਲੀਆ ਨਾਲ ਇਕ ਵੱਡੇ ਪ੍ਰਾਜੈਕਟ ਅਧੀਨ ਘਰ ਬਣਾਉਣ ਲਈ ਸਮਝÏਤਾ ਕਰਨ ਜਾ ਰਿਹਾ ਹੈ ¢ ਇਸ ਯੋਜਨਾ ਤਹਿਤ ਭਾਰਤੀ ਕਾਮਿਆਂ ਨੂੰ ਆਸਟ੍ਰੇਲੀਆ ਭੇਜਿਆ ਜਾਣਾ ਸੀ, ਜਿਥੇ ਉਹ ਸਥਾਨਕ ਤÏਰ 'ਤੇ ਲਾਜ਼ਮੀ ਹੁਨਰ ਦੀ ਸਿਖਲਾਈ ਪ੍ਰਾਪਤ ਕਰਕੇ ਘਰਾਂ ਦਾ ਨਿਰਮਾਣ ਕਰਨਗੇ ¢ ਉਨ੍ਹਾਂ ਅਨੁਸਾਰ, ਆਸਟ੍ਰੇਲੀਆ ਵਿਚ ਮਜ਼ਦੂਰਾਂ ਦੀ ਘਾਟ ਘਰਾਂ ਦੀ ਵਧਦੀ ਕੀਮਤਾਂ ਦਾ ਮੁੱਖ ਕਾਰਨ ਹੈ ¢ ਹਾਲਾਂਕਿ, ਆਸਟ੍ਰੇਲੀਆ ਵਲੋਂ ਜਾਰੀ ਤਾਜ਼ਾ ਬਿਆਨ ਵਿਚ ਕਿਹਾ ਗਿਆ ਕਿ ਭਾਰਤ ਨਾਲ ਅਜਿਹਾ ਕੋਈ ਵੀ ਸਮਝÏਤਾ ਕਰਨ ਦੀ ਯੋਜਨਾ ਨਹੀਂ ਹੈ ¢