12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਐਡਮਿੰਟਨ 'ਚ ਦਸਤਾਰਾਂ ਤੇ ਦੁਮਾਲਿਆਂ ਦੇ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 05-09-2025
ਐਡਮਿੰਟਨ, 4 ਸਤੰਬਰ (ਦਰਸ਼ਨ ਸਿੰਘ ਜਟਾਣਾਂ)-ਐਡਮਿੰਟਨ ਸਿੱਖ ਯੂਥ ਵੱਲੋਂ ਵੱਡੇ ਛੋਟੇ-ਬੱਚਿਆਂ ਦੀਆਂ ਦਸਤਾਰਾਂ ਤੇ ਦੁਮਾਲਿਆਂ ਦੇ ਮੁਕਾਬਲੇ ਕਰਵਾਏ ਗਏ ਤੇ ਸਾਰੀ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਕਿ ਉਹ ਸਿਰ 'ਤੇ ਦਸਤਾਰਾਂ ਸਜਾਉਣ ਤੇ ਆਪਣੇ ਬੱਚਿਆਂ ਨੂੰ ਵੀ ਪੇ੍ਰਰਣਾ ਦੇਣ ਕਿ ਉਹ ਦਸਤਾਰ ਸਜਾ ਕੇ ਰੱਖਣ | ਇਸ ਉੱਦਮ ਦੀ ਅਗਵਾਈ ਭਾਈ ਮਲਕੀਤ ਸਿੰਘ ਢੇਸੀ ਕਰ ਰਹੇ ਸਨ ਤੇ ਉਹ ਆਪਣੇ ਉੱਦਮ ਨਾਲ ਪੱਗਾਂ ਤੇ ਦੁਮਾਲਿਆਂ ਦਾ ਪ੍ਰਬੰਧ ਵੀ ਕਰ ਕੇ ਲਿਆਏ | ਇਸ ਸਮੇਂ ਆਏ ਬੱਚਿਆਂ ਦੀਆਂ ਦੌੜਾਂ (ਰੇਸਾਂ) ਵੀ ਕਰਵਾਈਆਂ ਗਈਆਂ ਤੇ ਜੈਤੂ ਬੱਚਿਆਂ ਦਾ ਮਾਣ ਸਨਮਾਨ ਕੀਤਾ ਗਿਆ | ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਗੁਰਪ੍ਰੀਤ ਸਿੰਘ ਝੱਬਰ ਪਹੁੰਚੇ ਤੇ ਆਪਣੇ ਵਿਚਾਰ ਰੱਖੇ | ਇਸ ਸਮਾਗਮ 'ਚ ਗੁਲਜ਼ਾਰ ਸਿੰਘ, ਪਿ੍ਤਪਾਲ ਸਿੰਘ ਸੇਖੋਂ, ਪਰਵੰਤ ਸਿੰਘ ਸੇਖੋਂ, ਪਿਆਰਾ ਸਿੰਘ, ਢੱਟ, ਕੁਲਦੀਪ ਸਿੰਘ ਬਰਾੜ ਸਾਹੋਕੇ, ਸੈਡੀ ਸੌਕਰ, ਤਜਿੰਦਰ ਸਿੰਘ ਬਰਾੜ, ਫੱਤਣ ਵਾਲਾ, ਸੁਖਦੇਵ ਸਿੰਘ ਧਨੌਆ, ਜਸਵਿੰਦਰ ਬੰਬੀਹਾ, ਚੰਨਾ ਕਾਲਖ, ਭੋਲਾ ਅਚਰਵਾਲ, ਧਰਮਾਲ ਸਿੰਘ, ਗੁਰਜੋਤ ਜੋਤੀ ਕੇਸਰ ਦਿਉ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਈ.ਪੀ.ਐਲ. ਦੀਆਂ ਟਿਕਟਾਂ ਹੋਣਗੀਆਂ ਮਹਿੰਗੀਆਂ <br/> ਅਗਲੀ ਖ਼ਬਰ ਟਰੰਪ ਪ੍ਰਸ਼ਾਸਨ ਨੇ ਸੁਪਰੀਮ ਕੋਰਟ 'ਚ ਭਾਰਤ ਵਿਰੁੱਧ ਟੈਰਿਫ਼ਾਂ ਨੂੰ ਠਹਿਰਾਇਆ ਜਾਇਜ਼ <br/>
Ad Position 24