16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪੈਂਟਾਗਨ ਦਾ ਨਾਂਅ 'ਜੰਗ ਦਾ ਵਿਭਾਗ' ਰੱਖਿਆ ਜਾਵੇਗਾ <br/>

Ad Position 21
No active advertisement
ਅਜੀਤ ਡੈਸਕ 06-09-2025
ਸੈਕਰਾਮੈਂਟੋ, 5 ਸਤੰਬਰ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਂਟਾਗਨ ਦਾ ਨਾਂਅ 'ਡਿਪਾਰਟਮੈਂਟ ਆਫ ਵਾਰ' ਰੱਖਣ ਦਾ ਫ਼ੈਸਲਾ ਕੀਤਾ ਹੈ ਤੇ ਇਸ ਸਬੰਧੀ ਉਹ ਛੇਤੀ ਹੀ ਆਦੇਸ਼ ਜਾਰੀ ਕਰਨਗੇ | ਪੈਂਟਾਗਨ ਦਾ ਨਾਂਅ ਡਿਪਾਰਟਮੈਂਟ ਆਫ ਵਾਰ 1947 'ਚ ਰੱਖਣ ਦਾ ਫ਼ੈਸਲਾ ਹੋਇਆ ਸੀ ਪਰੰਤੂ ਕੈਬਨਿਟ ਦੇ ਪੁਨਰਗਠਨ ਕਾਰਨ ਇਸ ਨੂੰ ਰੋਕ ਲਿਆ ਗਿਆ ਸੀ | ਨਾਂਅ ਬਦਲਣ ਦੀ ਪੁਸ਼ਟੀ ਕਰਦਿਆਂ ਵਾਇਟ ਹਾਊਸ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਅਗਲੇ ਕੁੱਝ ਘੰਟਿਆਂ ਦÏਰਾਨ ਰਾਸ਼ਟਰਪਤੀ ਇਸ ਸੰਬੰਧੀ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕਰ ਸਕਦੇ ਹਨ | ਟਰੰਪ ਨੇ ਪਿਛਲੇ ਮਹੀਨੇ ਦੇ ਆਖਿਰ 'ਚ ਪੱਤਰਕਾਰਾਂ ਨਾਲ ਗੱਲਬਾਤ ਦÏਰਾਨ ਰੱਖਿਆ ਵਿਭਾਗ ਦਾ ਨਾਂਅ ਬਦਲਣ ਦੀ ਗੱਲ ਕਰਦਿਆਂ ਕਿਹਾ ਸੀ ਕਿ ਇਸ ਨਾਲ ਇਕ ਨਵਾਂ ਜੋਸ਼ ਪੈਦਾ ਹੋਵੇਗਾ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਵਿਸ਼ਵ ਯੁੱਧ ਪਹਿਲਾ ਤੇ ਦੂਜਾ ਜਿੱਤਿਆ ਹੈ | ਇਸ ਲਈ 'ਡਿਪਾਰਟਮੈਂਟ ਆਫ ਵਾਰ' ਨਾਂਅ ਬਹੁਤ ਹੀ ਪ੍ਰਸੰਗਿਕ ਹੋਵਗਾ | ਮੀਡੀਆ ਨੂੰ ਵਾਇਟ ਹਾਊਸ ਤੋਂ ਆਦੇਸ਼ਾਂ ਦਾ ਵੇਰਵਾ ਜੋ ਪ੍ਰਾਪਤ ਹੋਇਆ ਹੈ, ਉਸ ਅਨੁਸਾਰ ਰੱਖਿਆ ਵਿਭਾਗ ਦਾ ਦੂਸਰਾ ਨਾਂਅ 'ਜੰਗ ਦਾ ਵਿਭਾਗ' ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਆਗਰਾ 'ਚ ਮੌਨਸੂਨ ਦੇ ਮੌਸਮ ਦੌਰਾਨ ... ਅਗਲੀ ਖ਼ਬਰ ਬਜ਼ੁਰਗ ਸਿੱਖ 'ਤੇ ਹਮਲੇ ਦਾ ਮਾਮਲਾ-ਦੋਸ਼ੀ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਦ
Ad Position 24