16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਕੈਲਗਰੀ ਦੀ ਮੌਜੂਦਾ ਮੇਅਰ ਜੋਤੀ ਗੌਂਡੇਕ ਦੁਬਾਰਾ ਲੜਨਗੇ ਚੋਣ <br/>

Ad Position 21
No active advertisement
ਅਜੀਤ ਡੈਸਕ 06-09-2025
ਕੈਲਗਰੀ, 5 ਸਤੰਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਨਗਰ ਕੌਸਲ ਦੀ ਮੌਜੂਦਾ ਮੇਅਰ ਜੋਤੀ ਗੌਂਡੇਕ ਨੇ ਕੈਲਗਰੀ ਸ਼ਹਿਰ 'ਚ ਦੁਬਾਰਾ ਮੇਅਰ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ | ਅੱਜ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਮੇਰੀ ਸਭ ਤੋਂ ਪਹਿਲੀ ਕੰਮਾਂ ਦੀ ਸ਼ੁਰੂਆਤ ਕਮਿਉਨਟੀ ਤੇ ਕੋਰਟ ਨਾਲ ਭਾਈਵਾਲੀ ਕਰਕੇ ਖੁੱਲੇ੍ਹਆਮ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਖ਼ਤਮ ਕਰਨਾ ਹੋਵੇਗਾ | ਜੇਕਰ ਸਾਡੀਆਂ ਗਲੀਆਂ ਅਸੁਰੱਖਿਅਤ ਹਨ, ਜੇਕਰ ਕਾਰੋਬਾਰ ਬੰਦ ਹਨ ਤੇ ਜੇਕਰ ਪਰਿਵਾਰ ਸਾਡੇ ਸ਼ਹਿਰ ਤੋਂ ਦੂਰ ਰਹਿੰਦੇ ਹਨ, ਉਹ ਸੁਰੱਖਿਅਤ ਮਹਿਸੂਸ ਨਹੀ ਕਰਦੇ ਹਨ, ਤਾਂ ਸਾਡਾ ਸ਼ਹਿਰ ਤਰੱਕੀ ਨਹੀ ਕਰ ਸਕਦਾ | ਇਥੇ ਦੱਸਣਯੋਗ ਹੈ ਕਿ ਜੋਤੀ ਗੌਂਡੇਕ ਜੋ ਕੀ ਪੰਜਾਬੀ ਮੂਲ ਨਾਲ ਸਬੰਧ ਰੱਖਦੀ ਹੈ ਪਰ ਉਨ੍ਹਾਂ ਤੋਂ ਇਲਾਵਾ ਹੋਰ ਅਜੇ ਤੱਕ 4 ਮੇਅਰ ਦੀ ਚੋਣ ਲੜਨ ਦੇ ਉਮੀਦਵਾਰ ਮੈਦਾਨ 'ਚ ਹਨ |

Ad Position 22
No active advertisement
ਪਿਛਲੀ ਖ਼ਬਰ ਸਾਊਥਾਲ ਸੜਕ ਹਾਦਸੇ 'ਚ ਪੰਜਾਬੀ ਦੀ ਮੌਤ <br/> ਅਗਲੀ ਖ਼ਬਰ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ
Ad Position 24