ਸ਼ਿਕਾਗੋ, 1 ਨਵੰਬਰ (ਕੇਵਲ ਗੁਰਾਇਆ)-ਗਲੋਬਲ ਪੰਜਾਬੀ ਮਿਲਾਪ ਦੇ ਯਤਨਾਂ ਸਦਕਾ ਠਾਕੁਰ ਸਿੰਘ ਬਸਾਤੀ, ਸਾਜਿਦ ਚੌਧਰੀ ਤੇ ਡਾ. ਰਵਿੰਦਰ ਸਹਿਰਾ ਅਸਹਿਯੋਗ ਨਾਲ 'ਮੈਂ ਨਾਨਕ ਦੀ ਬਾਣੀ ਹਾਂ' ਡਾ. ਆਤਮਜੀਤ ਸਿੰਘ ਦੁਆਰਾ ਪੇਸ਼ ਕੀਤਾ ਗਿਆ | ਇਸ ਮੌਕੇ ਸਰੋਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ | ਠਾਕੁਰ ਸਿੰਘ ਬਸਾਤੀ ਨੇ ਡਾ. ਆਤਮਜੀਤ ਸਿੰਘ ਬਾਰੇ ਦੱਸਿਆਂ ਕਿ ਉਹ ਅਮਿ੍ੰਤਸਰ ਦੇ ਜੰਮਪਲ ਹਨ | 20 ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ | ਉਨ੍ਹਾਂ ਦੱਸਿਆਂ ਕਿ ਉਹ ਪਿਛਲੇ 35 ਸਾਲ ਤੋਂ ਨਾਟਕ ਕਰ ਰਹੇ ਹਨ | ਇਹ ਨਾਟਕ ਅਮਿੱਟ ਪੈੜਾਂ ਛੱਡ ਗਿਆ | ਸਮਾਜ ਸੁਧਾਰ ਲਈ ਇਕ ਵੱਡੇ ਯਤਨ ਵਜੋਂ ਨਾਟਕ ਦੀ ਪੇਸ਼ਕਾਰੀ ਸਫਲ ਰਹੀ | ਮਿਊਜ਼ਿਕ ਦੀ ਜ਼ਿੰਮੇਵਾਰੀ ਆਕਾਸ਼ ਜੋਸ਼ੀ ਨੇ ਨਿਭਾਈ | ਇਸ ਮੌਕੇ ਖਾਣਪੀਣ ਦਾ ਪ੍ਰਬੰਧਕ ਅਮਰ ਕਾਰਪਿਟ ਅਮਰੀਕ ਸਿੰਘ ਵਲੋਂ ਕੀਤਾ ਗਿਆ | ਠਾਕੁਰ ਸਿੰਘ ਬਸਾਤੀ ਨੇ ਸਭ ਦਾ ਧੰਨਵਾਦ ਕੀਤਾ |