26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਟਰੰਪ ਵੱਲੋਂ ਨਾਈਜੀਰੀਆ ਵਿਰੁੱਧ ਫ਼ੌਜੀ ਕਾਰਵਾਈ ਦਾ ਆਦੇਸ਼-ਈਸਾਈਆਂ ਵਿਰੁੱਧ ਹਿੰਸਾ ਦਾ ਦੋਸ਼ <br/>

Ad Position 21
No active advertisement
ਅਜੀਤ ਡੈਸਕ 03-11-2025
ਸੈਕਰਾਮੈਂਟੋ, 2 ਨਵੰਬਰ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਵਿਭਾਗ ਨੂੰ ਆਦੇਸ਼ ਦਿੱਤਾ ਹੈ ਕਿ ਉਹ ਨਾਈਜੀਰੀਆ ਵਿਰੁੱਧ ਸੰਭਾਵੀ ਫ਼ੌਜੀ ਕਾਰਵਾਈ ਲਈ ਤਿਆਰ ਰਹੇ ਕਿਉਂਕਿ ਨਾਈਜੀਰੀਆ 'ਚ ਈਸਾਈਆਂ ਵਿਰੁੱਧ ਹਿੰਸਾ ਖ਼ਤਮ ਨਹੀਂ ਹੋ ਰਹੀ | ਨਾਈਜੀਰੀਆ ਟਰੰਪ ਦੇ ਇਨ੍ਹਾਂ ਦੋਸ਼ਾਂ ਨੂੰ ਵਾਰ-ਵਾਰ ਰੱਦ ਕਰ ਚੁੱਕਾ ਹੈ | ਸੋਸ਼ਲ ਮੀਡੀਆ ਪੋਸਟ 'ਚ ਟਰੰਪ ਨੇ ਕਿਹਾ ਹੈ 'ਨਾਈਜੀਰੀਆ 'ਚ ਈਸਾਈਆਂ ਦਾ 'ਸਮੂਹਿਕ ਕਤਲੇਆਮ' ਹੋ ਰਿਹਾ ਹੈ, ਅਮਰੀਕਾ ਫ਼ੌਰੀ ਤੌਰ 'ਤੇ ਨਾਈਜੀਰੀਆ ਨੂੰ ਹਰ ਤਰਾਂ ਦੀ ਸਹਾਇਤਾ ਬੰਦ ਕਰ ਦੇਵੇਗਾ | ਟਰੰਪ ਨੇ ਕਿਹਾ ਕਿ ਨਾਈਜੀਰੀਆ ਸਰਕਾਰ ਈਸਾਈਆਂ ਵਿਰੁੱਧ ਹਿੰਸਾ ਰੋਕਣ ਲਈ ਤੇਜ਼ੀ ਨਾਲ ਕਾਰਵਾਈ ਕਰੇ | ਟਰੰਪ ਨੇ ਆਪਣੇ ਲੰਬੇ ਸੰਦੇਸ਼ 'ਚ ਕਿਹਾ ਹੈ ਕਿ ਭਿਆਨਕ ਜ਼ੁਲਮ ਕਰਨ ਵਾਲੇ ਇਸਲਾਮਿਕ ਅੱਤਵਾਦੀਆਂ ਦਾ ਮੁਕੰਮਲ ਸਫ਼ਾਇਆ ਹੀ ਮਸਲੇ ਦਾ ਹੱਲ ਹੈ | ਇਸ ਦੇ ਜਵਾਬ 'ਚ ਰੱਖਿਆ ਮੰਤਰੀ ਪੇਟ ਹੇਗਸੇਠ ਨੇ ਸੋਸ਼ਲ ਮੀਡੀਆ ਉੱਪਰ ਟਰੰਪ ਦੇ ਬਿਆਨ ਦੇ ਸਕਰੀਨ ਸ਼ਾਟ ਸਮੇਤ ਕਿਹਾ ਹੈ 'ਹਾਂ ਸਰ ਨਾਈਜੀਰੀਆ ਜਾਂ ਹੋਰ ਕਿਤੇ ਵੀ ਨਿਰਦੋਸ਼ ਈਸਾਈਆਂ ਦੇ ਕਤਲ ਹਰ ਹਾਲਤ 'ਚ ਫ਼ੌਰੀ ਬੰਦ ਹੋਣੇ ਚਾਹੀਦੇ ਹਨ | ਰੱਖਿਆ ਵਿਭਾਗ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ | ਨਾਈਜੀਰੀਆ ਸਰਕਾਰ ਈਸਾਈਆਂ ਦੀ ਰੱਖਿਆ ਕਰੇ ਜਾਂ ਫਿਰ ਅਸੀਂ ਇਸਲਾਮਿਕ ਅੱਤਵਾਦੀਆਂ ਦਾ ਸਫ਼ਾਇਆ ਕਰ ਦੇਵਾਂਗੇ ਜੋ ਅਤਿਆਚਾਰ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਖੇਡਾਂ ਦੀ ਪ੍ਰਫੁੱਲਤਾ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਦੇ ਰਹਾਂਗੇ-ਅਮੋਲਕ ਸਿੰਘ ਗਾਖਲ <br/> ਅਗਲੀ ਖ਼ਬਰ ਸਾਊਥਾਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ <br/>
Ad Position 24