10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪੰਜਾਬੀ ਨੌਜਵਾਨ ਦੇ ਕਾਤਲ ਨੂੰ ਸਜ਼ਾ <br/>

Ad Position 21
No active advertisement
ਅਜੀਤ ਡੈਸਕ 22-11-2025
ਮੈਲਬੌਰਨ, 21 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਬੀਤੇ ਸਾਲ ਤਸਮਾਨੀਆ ਦੀ ਡੇਰਵੈਂਟ ਨਦੀ ਵਿਚ ਵਾਪਰੀ ਦੁੱਖਦਾਈ ਘਟਨਾ ਵਿਚ ਪੰਜਾਬੀ ਨੌਜਵਾਨ ਦੀਪਿੰਦਰਜੀਤ ਸਿੰਘ ਦੀ ਡੁੱਬਣ ਨਾਲ ਮੌਤ ਹੋ ਗਈ ਸੀ | ਦੀਪਿੰਦਰਜੀਤ ਨੂੰ ਤੈਰਾਕੀ ਨਹੀਂ ਆਉਂਦੀ ਸੀ ਜਦੋਂ ਕਿ ਇਕ 19 ਸਾਲਾ ਨੌਜਵਾਨ ਨੇ ਲੁੱਟ ਦੀ ਨੀਅਤ ਨਾਲ ਉਸਨੂੰ ਨਦੀ ਵਿਚ ਧੱਕਾ ਦੇ ਦਿੱਤਾ ਸੀ | ਅਦਾਲਤ ਵਿਚ ਚਲੇ ਮੁਕੱਦਮੇ ਦੌਰਾਨ ਇਹ ਸਪਸ਼ਟ ਹੋ ਗਿਆ ਕਿ ਦੋਸ਼ੀ ਵੱਲੋਂ ਦਿੱਤਾ ਧੱਕਾ ਹੀ ਮੌਤ ਦਾ ਕਾਰਨ ਸੀ | ਪਾਣੀ ਵਿਚ ਡਿੱਗਣ ਤੋਂ ਬਾਅਦ ਦੀਪਿੰਦਰਜੀਤ ਤੇਜ਼ ਧਾਰਾ ਨਾਲ ਸੰਘਰਸ਼ ਕਰਦਾ ਰਹਿਆ ਪਰ ਤੈਰਾਕੀ ਨਾ ਜਾਣਨ ਕਰਕੇ ਬਾਹਰ ਨਾ ਨਿਕਲ ਸਕਿਆ ਤੇ ਉਸ ਦੀ ਮੌਤ ਹੋ ਗਈ | ਅਦਾਲਤ ਵੱਲੋਂ ਦੋਸ਼ੀ ਨੌਜਵਾਨ ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਜਿਕਰਯੋਗ ਹੈ ਕਿ ਮਿ੍ਤਕ ਦੀਪਿੰਦਰਜੀਤ ਸਿੰਘ ਦਾ ਸੰਬੰਧ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਨਾਲ ਸੀ | ਘਟਨਾ ਦੇ ਸਮੇਂ ਉਸਦੀ ਇਕ ਦੋਸਤ ਵੀ ਉਸਦੇ ਨਾਲ ਮੌਜੂਦ ਸੀ, ਜੋ ਖ਼ਤਰਨਾਕ ਹਾਲਾਤਾਂ 'ਚ ਬੜੀ ਮੁਸ਼ਕਲ ਨਾਲ ਨਦੀ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਉਣ 'ਚ ਕਾਮਯਾਬ ਰਹੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਜੂਨੀਅਰ ਤੇ ਸੀਨੀਅਰ ਵੇਟ ਲਿਫਟਿੰਗ ਚੈਪੀਅਨਸ਼ਿਪ 23 ਤੋਂ <br/> ਅਗਲੀ ਖ਼ਬਰ 72ਵੀਂ ਸੀਨੀਅਰ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ ਲਈ ਪੰਜਾਬ ਟੀਮਾਂ ਦੇ ਚੋਣ ਟਰਾਇਲ 25 ਨੂੰ
Ad Position 24