ਟਰੈਫਿਕ ’ਚ ਫਸੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਵਾਲੇ ਪੰਜਾਬੀ ਡਰਾਈਵਰ ਦਾ ਸਨਮਾਨ
ਵੈਨਕੂਵਰ, 9 ਅਗਸਤ (ਮਲਕੀਤ ਸਿੰਘ)-ਪਿਛਲੇ ਦਿਨੀ ਸਰੀ ਦੀ ਹਾਈਵੇ 10 ਅਤੇ 148 ਵਾਲੀ ਮੇਨ ਸੜਕ ਦੇ ਚੌਰਾਹੇ ਨਜ਼ਦੀਕ ਟਰੈਫਿਕ ‘ਚ ਬੁਰੀ ਤਰ੍ਹਾਂ ਫਸ ਚੁੱਕੇ ਆਟੋਜਿਮ ਬਿਮਾਰੀ ਨਾਲ ਪੀੜਤ ਬੱਚੇ ਨੂੰ ਆਪਣੀ ਜਾਨ ਜੋਖਮ ਚ ਪਾ ਕੇ ਸੁਰੱਖਿਅਤ ਕੱਢਣ ਵਾਲੇ ਪੰਜਾਬੀ ਮੂਲ ਦੇ ਬਹਾਦਰ ਡਰਾਈਵਰ ਮੋਤੀ ਜੌਹਲ ਨੂੰ ਵਿਧਾਇਕ ਮਨਦੀਪ ਧਾਲੀਵਾਲ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਬੋਲਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਮੋਤੀ ਜੌਹਲ ਵੱਲੋਂ ਉਕਤ ਬੱਚੇ ਨੂੰ ਟਰੈਫਿਕ ਦੀ ਭੀੜ ਵਿੱਚੋਂ ਸੁਰੱਖਿਅਤ ਬਾਹਰ ਕੱਢ ਕੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਅਤੇ ਸਾਡੇ ਸਮਾਜ ਨੂੰ ਅਜਿਹੇ ਉਦਮੀ ਅਤੇ ਸ਼ਵੇਦਨਸ਼ੀਲ ਨੌਜਵਾਨਾਂ ਦੀ ਲੋੜ ਹੈ।
ਵੈਨਕੂਵਰ, 9 ਅਗਸਤ (ਮਲਕੀਤ ਸਿੰਘ)-ਪਿਛਲੇ ਦਿਨੀ ਸਰੀ ਦੀ ਹਾਈਵੇ 10 ਅਤੇ 148 ਵਾਲੀ ਮੇਨ ਸੜਕ ਦੇ ਚੌਰਾਹੇ ਨਜ਼ਦੀਕ ਟਰੈਫਿਕ ‘ਚ ਬੁਰੀ ਤਰ੍ਹਾਂ ਫਸ ਚੁੱਕੇ ਆਟੋਜਿਮ ਬਿਮਾਰੀ ਨਾਲ ਪੀੜਤ ਬੱਚੇ ਨੂੰ ਆਪਣੀ ਜਾਨ ਜੋਖਮ ਚ ਪਾ ਕੇ ਸੁਰੱਖਿਅਤ ਕੱਢਣ ਵਾਲੇ ਪੰਜਾਬੀ ਮੂਲ ਦੇ ਬਹਾਦਰ ਡਰਾਈਵਰ ਮੋਤੀ ਜੌਹਲ ਨੂੰ ਵਿਧਾਇਕ ਮਨਦੀਪ ਧਾਲੀਵਾਲ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਬੋਲਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਮੋਤੀ ਜੌਹਲ ਵੱਲੋਂ ਉਕਤ ਬੱਚੇ ਨੂੰ ਟਰੈਫਿਕ ਦੀ ਭੀੜ ਵਿੱਚੋਂ ਸੁਰੱਖਿਅਤ ਬਾਹਰ ਕੱਢ ਕੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਅਤੇ ਸਾਡੇ ਸਮਾਜ ਨੂੰ ਅਜਿਹੇ ਉਦਮੀ ਅਤੇ ਸ਼ਵੇਦਨਸ਼ੀਲ ਨੌਜਵਾਨਾਂ ਦੀ ਲੋੜ ਹੈ। ਇਸ ਮੌਕੇ ਤੇ ਮੋਤੀ ਜੌਹਲ ਵੱਲੋਂ ਵੀ ਵਿਧਾਇਕ ਧਾਲੀਵਾਲ ਅਤੇ ਬਾਕੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਡਰਾਈਵਰ ਮੋਤੀ ਜੌਹਲ ਦੇ ਇਸ ਬਹਾਦਰੀ ਭਰੇ ਕਾਰਨਾਮੇ ਸਦਕਾ ਸਰੀ ਪੁਲਿਸ ਵੱਲੋਂ ਵੀ ਵੱਖਰੇ ਤੌਰ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ Moti Johal ਡਰਾਈਵਰ ਮੋਤੀ ਜੌਹਲ ਸਨਮਾਨਿਤ ਕੀਤੇ ਜਾਣ ਦੀ ਇੱਕ ਤਸਵੀਰ