15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਫਿਲਸਤੀਨ ਸਮਰਥਕ ਪ੍ਰਦਰਸ਼ਨਾਂ ਦੌਰਾਨ ਬਰਤਾਨੀਆ 'ਚ ਤਣਾਅ <br/>

Ad Position 21
No active advertisement
ਅਜੀਤ ਡੈਸਕ 20-12-2025
ਲੈਸਟਰ, 19 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਕਈ ਸ਼ਹਿਰਾਂ ਵਿਚ ਫਿਲਸਤੀਨ ਦੇ ਹੱਕ ਵਿੱਚ ਹੋਏ ਵੱਡੇ ਪੱਧਰ ਦੇ ਪ੍ਰਦਰਸ਼ਨਾਂ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ, ਜਿੱਥੇ ਕੁਝ ਥਾਵਾਂ 'ਤੇ ਪ੍ਰਦਰਸ਼ਨਾਂ ਦÏਰਾਨ ਨਫ਼ਰਤੀ ਨਾਅਰੇਬਾਜ਼ੀ ਅਤੇ ਉਗਰ ਸੋਚ ਦੇ ਪ੍ਰਗਟਾਵੇ ਦੇ ਦੋਸ਼ ਸਾਹਮਣੇ ਆਏ ਹਨ | ਮੈਨਚੈਸਟਰ ਸਿਟੀ ਸੈਂਟਰ 'ਚ ਹੋਏ ਇੱਕ ਵੱਡੇ ਪ੍ਰਦਰਸ਼ਨ ਦÏਰਾਨ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ, ਜਿਨ੍ਹਾਂ ਦੇ ਹੱਥਾਂ ਵਿਚ ਫਿਲਸਤੀਨੀ ਝੰਡੇ ਅਤੇ ਵੱਖ-ਵੱਖ ਨਾਅਰੇ ਲਿਖੀਆਂ ਤਖ਼ਤੀਆਂ ਸਨ, ਜਿਸ ਕਾਰਨ ਸਥਿਤੀ ਦੀ ਨਜ਼ਾਕਤ ਨੂੰ ਦੇਖਦਿਆਂ ਪੁਲਿਸ ਵੱਲੋਂ ਭਾਰੀ ਬਲ ਤਾਇਨਾਤ ਕੀਤਾ ਗਿਆ | ਸੁਰੱਖਿਆ ਏਜੰਸੀਆਂ ਅਨੁਸਾਰ ਪ੍ਰਦਰਸ਼ਨ ਦÏਰਾਨ ਬਣੀਆਂ ਕੁਝ ਵੀਡੀਓਜ਼ ਅਤੇ ਆਨਲਾਈਨ ਵਾਇਰਲ ਹੋ ਰਹੀ ਸਮੱਗਰੀ ਵਿਚ ਅਜਿਹੇ ਨਾਅਰੇ ਅਤੇ ਬਿਆਨ ਸੁਣਾਈ ਦੇ ਰਹੇ ਹਨ, ਜਿਨ੍ਹਾਂ ਨੂੰ ਨਫ਼ਰਤ ਭਰੀ ਭਾਸ਼ਾ ਦੇ ਘੇਰੇ ਵਿਚ ਵੇਖਿਆ ਜਾ ਰਿਹਾ ਹੈ | ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ¢ ਦੂਜੇ ਪਾਸੇ ਫਿਲਸਤੀਨ ਸਮਰਥਕ ਸੰਗਠਨਾਂ ਅਤੇ ਮਨੁੱਖੀ ਅਧਿਕਾਰ ਗਰੁੱਪਾਂ ਨੇ ਪ੍ਰਦਰਸ਼ਨਾਂ ਨੂੰ ਸ਼ਾਂਤਮਈ ਦੱਸਿਆ ਹੈ ਅਤੇ ਕਿਹਾ ਕਿ ਉਨ੍ਹਾਂ ਦਾ ਮਕਸਦ ਗਾਜ਼ਾ 'ਚ ਜਾਰੀ ਮਨੁੱਖੀ ਸੰਕਟ, ਨਾਗਰਿਕ ਮÏਤਾਂ ਅਤੇ ਤਬਾਹੀ ਵੱਲ ਸੰਸਾਰ ਦਾ ਧਿਆਨ ਖਿੱਚਣਾ ਹੈ |

Ad Position 22
No active advertisement
ਪਿਛਲੀ ਖ਼ਬਰ ਕੈਲੀਫੋਰਨੀਆ 'ਚ ਜਬਰ ਜਨਾਹ ਮਾਮਲੇ 'ਚ ਪੰਜਾਬੀ ਗਿ੍ਫ਼ਤਾਰ ਅਗਲੀ ਖ਼ਬਰ ਕਾਨਪੁਰ ਚਿੜੀਆਘਰ ਵਿਖੇ ਸਰਦੀਆਂ ਦੇ ...
Ad Position 24