ਸੈਕਰਾਮੈਂਟੋ, 19 ਦਸੰਬਰ (ਹੁਸਨ ਲੜੋਆ ਬੰਗਾ)-ਬੇਕਰਸਫੀਲਡ ਵਾਸੀ ਸਿਮਰਨਜੀਤ ਸਿੰਘ ਸੇਖੋਂ ਨੂੰ ਇਕ ਰਾਈਡਸ਼ੇਅਰ ਯਾਤਰੀ ਨਾਲ ਜਬਰ ਜਨਾਹ ਕਰਨ ਦੇ ਦੋਸ਼ਾਂ ਤਹਿਤ ਗਿ੍ਫਤਾਰ ਕਰ ਲੈਣ ਦੀ ਖਬਰ ਹੈ | ਮਾਮਲੇ ਦੀ ਵੈਂਟੁਰਾ ਕਾਊਾਟੀ ਸ਼ੈਰਿਫ ਦਫਤਰ ਜਾਂਚ ਕਰ ਰਿਹਾ ਹੈ | ਦਫਤਰ ਅਨੁਸਾਰ ਰਾਈਡਸ਼ੇਅਰ ਕੰਪਨੀ ਦੇ 35 ਸਾਲਾ ਡਰਾਈਵਰ ਸ਼ੇਖੋਂ ਨੇ ਪੀੜਤ 21 ਸਾਲਾ ਅÏਰਤ ਨੂੰ ਥਾਉਜੈਂਡ ਓਕਸ ਵਿਚੋਂ ਚੁੱਕਿਆ ਸੀ ਤੇ ਉਸ ਨੇ ਕੈਮਾਰੀਲੋ ਜਾਣਾ ਸੀ | ਜਾਂਚਕਾਰਾਂ ਅਨੁਸਾਰ ਪੀੜਤਾ ਨਸ਼ੇ ਵਿਚ ਸੀ ਤੇ ਆਪਣੀ ਦੇਖ ਭਾਲ ਕਰਨ ਦੀ ਹਾਲਤ ਵਿਚ ਨਹੀਂ ਸੀ | ਸੇਖੋਂ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਕੈਮਾਰੀਲੋ ਦੇ ਆਸ ਪਾਸ ਦੇ ਖੇਤਰ ਵਿੱਚ ਲੈ ਗਿਆ ਤੇ ਉਸ ਨਾਲ ਜਬਰ ਜਨਾਹ ਕੀਤਾ¢ ਸੇਖੋਂ ਵਿਰੁੱਧ ਇਕ ਬੇਸੁੱਧ ਅÏਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ਲਾਏ ਗਏ ਹਨ | ਉਸ ਦੀ ਜ਼ਮਾਨਤ 'ਤੇ ਰਿਹਾਈ ਲਈ 5 ਲੱਖ ਡਾਲਰ ਦੀ ਰਕਮ ਤੈਅ ਕੀਤੀ ਗਈ ਹੈ |