ਲੈਸਟਰ, 19 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਿ੍ਟੇਨ ਦੇ ਸ਼ਾਹੀ ਪਰਿਵਾਰ ਤੋਂ ਵੱਖ ਹੋ ਚੁੱਕੇ ਪਿ੍ੰਸ ਹੈਰੀ ਅਤੇ ਉਸ ਦੀ ਪਤਨੀ ਮੇਘਨ ਮਾਰਕਲ ਦੇ ਮੁੜ ਯੂਨਾਈਟਡ ਕਿੰਗਡਮ ਵਿਚ ਵਧੇਰੇ ਸਮਾਂ ਬਿਤਾਉਣ ਦੀਆਂ ਸੰਭਾਵਨਾਵਾਂ ਫਿਰ ਚਰਚਾ 'ਚ ਹਨ ¢ ਹੈਰੀ ਅਤੇ ਮੇਘਨ ਦੀ ਸੁਰੱਖਿਆ ਨੂੰ ਲੈ ਕੇ ਬਣਾਈ ਗਈ ਨਵੀਂ ਸਮੀਖਿਆ ਕਮੇਟੀ ਨੇ ਸ਼ਾਹੀ ਹਲਕਿਆਂ ਅਤੇ ਰਾਜਨੀਤਿਕ ਵਰਗ ਵਿਚ ਅਟਕਲਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ | ਯਾਦ ਰਹੇ ਕਿ ਉਨ੍ਹਾਂ ਨੇ ਜਦੋਂ ਸ਼ਾਹੀ ਫ਼ਰਜ਼ਾਂ ਤੋਂ ਅਲੱਗ ਹੋਣ ਦਾ ਫ਼ੈਸਲਾ ਕੀਤਾ ਸੀ, ਉਸ ਤੋਂ ਬਾਅਦ ਬਿ੍ਟੇਨ ਵਿਚ ਉਨ੍ਹਾਂ ਨੂੰ ਮਿਲਣ ਵਾਲੀ ਸਰਕਾਰੀ ਪੁਲਿਸ ਸੁਰੱਖਿਆ ਆਪਣੇ ਆਪ ਖ਼ਤਮ ਕਰ ਦਿੱਤੀ ਗਈ ਸੀ ¢ ਤਾਜ਼ਾ ਰਿਪੋਰਟਾਂ ਅਨੁਸਾਰ ਹੁਣ ਬਿ੍ਟਿਸ਼ ਅਧਿਕਾਰੀਆਂ ਵਲੋਂ ਹੈਰੀ ਅਤੇ ਮੇਘਨ ਦੀ ਸੁਰੱਖਿਆ ਸਥਿਤੀ ਦੀ ਨਵੀਂ ਸਿਰੇ ਤੋਂ ਸਮੀਖਿਆ ਕੀਤੀ ਜਾ ਰਹੀ ਹੈ ¢ ਇਸ ਸਮੀਖਿਆ ਦਾ ਮਕਸਦ ਇਹ ਜਾਂਚ ਕਰਨਾ ਹੈ ਕਿ ਕੀ ਉਨ੍ਹਾਂ ਨੂੰ ਯੂ.ਕੇ. ਦੇ ਦੌਰਿਆਂ ਦÏਰਾਨ ਵਧੇਰੇ ਜਾਂ ਵੱਖਰੇ ਕਿਸਮ ਦੇ ਸੁਰੱਖਿਆ ਪ੍ਰਬੰਧਾਂ ਦੀ ਲੋੜ ਹੈ ¢ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਸਿਰਫ਼ ਸੁਰੱਖਿਆ ਤੱਕ ਸੀਮਤ ਨਹੀਂ, ਸਗੋਂ ਹੈਰੀ ਅਤੇ ਬਿ੍ਟੇਨ ਵਿਚਕਾਰ ਤਣਾਅਪੂਰਨ ਰਿਸ਼ਤਿਆਂ ਵਿਚ ਸੰਭਾਵਿਤ ਬਦਲਾਅ ਦਾ ਵੀ ਸੰਕੇਤ ਹੋ ਸਕਦਾ ਹੈ ¢ ਸ਼ਾਹੀ ਮਾਮਲਿਆਂ ਦੇ ਜਾਣਕਾਰਾਂ ਅਨੁਸਾਰ ਜੇਕਰ ਸੁਰੱਖਿਆ ਸਬੰਧੀ ਫ਼ੈਸਲਿਆਂ ਵਿਚ ਨਰਮੀ ਆਉਂਦੀ ਹੈ ਤਾਂ ਹੈਰੀ ਅਤੇ ਮੇਘਨ ਲਈ ਯੂ.ਕੇ. ਆਉਣਾ ਜ਼ਿਆਦਾ ਆਸਾਨ ਹੋ ਸਕੇਗਾ ¢ ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਹੈਰੀਮੇਘਨ ਦੀ ਸੁਰੱਖਿਆ ਸਮੀਖਿਆ ਸਿਰਫ਼ ਇੱਕ ਪ੍ਰਸ਼ਾਸਕੀ ਪ੍ਰਕਿਰਿਆ ਨਹੀਂ, ਸਗੋਂ ਇਹ ਸ਼ਾਹੀ ਪਰਿਵਾਰ, ਸਰਕਾਰ ਅਤੇ ਜਨਤਾ ਦਰਮਿਆਨ ਸੰਵੇਦਨਸ਼ੀਲ ਸੰਤੁਲਨ ਨੂੰ ਵੀ ਦਰਸਾਉਂਦੀ ਹੈ |
ਹੈਰੀ-ਮੇਘਨ ਦੀ ਯੂ.ਕੇ. ਵਾਪਸੀ ਦੀ ਤਿਆਰੀ
ਅਜੀਤ ਡੈਸਕ
20-12-2025