23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਨਾਬਾਲਿਗ ਨਾਲ ਜਿਨਸੀ ਸ਼ੋਸ਼ਣ ਮਾਮਲੇ 'ਚ 4 ਦੋਸ਼ੀ ਕਰਾਰ

Ad Position 21
No active advertisement
ਅਜੀਤ ਡੈਸਕ 22-12-2025
ਲੈਸਟਰ (ਇੰਗਲੈਂਡ), 21 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਬਰਮਿੰਘਮ ਸ਼ਹਿਰ ਨਾਲ ਸੰਬੰਧਤ ਇਕ ਦਿਲ ਦਹਿਲਾ ਦੇਣ ਵਾਲੇ ਮਾਮਲੇ ਵਿਚ ਅਦਾਲਤ ਨੇ 16 ਸਾਲਾ ਨਾਬਾਲਿਗ ਲੜਕੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ | ਅਦਾਲਤੀ ਕਾਰਵਾਈ ਦੌਰਾਨ ਸਾਹਮਣੇ ਆਇਆ ਕਿ ਪੀੜਤ ਲੜਕੀ ਨੂੰ ਫਸਾ ਕੇ ਉਸ ਨਾਲ ਅਮਾਨਵੀ ਵਿਵਹਾਰ ਕੀਤਾ ਗਿਆ | ਅਦਾਲਤ ਨੂੰ ਦੱਸਿਆ ਗਿਆ ਕਿ ਦੋਸ਼ੀਆਂ ਨੇ ਪਹਿਲਾਂ ਲੜਕੀ ਨਾਲ ਦੋਸਤੀ ਦੇ ਨਾਂ 'ਤੇ ਸੰਪਰਕ ਬਣਾਇਆ ਤੇ ਬਾਅਦ ਵਿਚ ਉਸਨੂੰ ਧਮਕੀਆਂ, ਡਰ ਤੇ ਲਾਲਚ ਦੇ ਕੇ ਆਪਣੇ ਕਬਜ਼ੇ 'ਚ ਰੱਖਿਆ | ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਨਾਬਾਲਿਗਾਂ ਨਾਲ ਹੋਣ ਵਾਲੇ ਅਜਿਹੇ ਅਪਰਾਧ ਸਮਾਜ ਦੀ ਅੰਤਰਾਤਮਾ ਨੂੰ ਝੰਝੋੜ ਦੇਂਦੇ ਹਨ ਤੇ ਇਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਲਾਜ਼ਮੀ ਹੈ |

Ad Position 22
No active advertisement
ਪਿਛਲੀ ਖ਼ਬਰ ਏ.ਟੀ.ਐਮ ਦੀ ਲੁੱਟ ਮਾਮਲੇ 'ਚ ਪੁਲਿਸ ਨੇ 3 ਵਿਅਕਤੀ ਹਿਰਾਸਤ 'ਚ ਲਏ ਅਗਲੀ ਖ਼ਬਰ ਪਾਕਿਸਤਾਨ ਬਣਿਆ ਚੈਂਪੀਅਨ <br/>
Ad Position 24