14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 02-06-2025
ਕਰਨਾਲ, 1 ਜੂਨ (ਗੁਰਮੀਤ ਸਿੰਘ ਸੱਗੂ)-ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਨਾਲ ਦੇ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੈਕਟਰ 7 ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਤੀ ਸ਼ਾਮ ਕੀਰਤਨ ਸਮਾਗਮ ਕਰਵਾਇਆ ਗਿਆ | ਇਹ ਕੀਰਤਨ ਸਮਾਗਮ ਸ਼ਾਮ 6 ਵਜੇ ਦਾ ਆਰੰਭ ਹੋ ਕੇ ਰਾਤ 9 ਵਜੇ ਤੱਕ ਚੱਲਿਆ | ਇਸ ਸਮਾਗਮ ਵਿਚ ਮੁੱਖ ਤੌਰ 'ਤੇ ਪੰਥ ਦੇ ਮਹਾਨ ਰਾਗੀ ਭਾਈ ਚਮਨਜੀਤ ਸਿੰਘ ਲਾਲ ਉਚੇਚੇ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਰਸ ਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ | ਭਾਈ ਚਮਨਜੀਤ ਸਿੰਘ ਲਾਲ ਦਾ ਕੀਰਤਨ ਸੁਣਨ ਲਈ ਵੱਡੀ ਗਿਣਤੀ 'ਚ ਸੰਗਤ ਗੁਰਦੁਆਰਾ ਸਾਹਿਬ ਵਿਚ ਪਹੁੰਚੀ ਅਤੇ ਸ਼ਾਂਤਮਈ ਬੈਠ ਕੇ ਭਾਈ ਸਾਹਿਬ ਪਾਸੋਂ ਕੀਰਤਨ ਸੁਣਿਆ | ਭਾਈ ਚਮਨਜੀਤ ਸਿੰਘ ਨੇ ਕੀਰਤਨ ਨਾਲ ਗੁਰਬਾਣੀ ਵਿਆਖਿਆ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੀਵਨ ਬਾਰੇ ਚਾਨਣਾ ਪਾਇਆ ਅਤੇ ਸੰਗਤ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਵਿਸਤਾਰ ਨਾਲ ਦੱਸਿਆ | ਇਸ ਕੀਰਤਨ ਸਮਾਗਮ ਲਈ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਨੂੰ ਬੜੇ ਸੁੰਦਰ ਅਤੇ ਸੁਚੱਜੇ ਤਰੀਕੇ ਨਾਲ ਸਜਾਇਆ ਗਿਆ | ਕੀਰਤਨ ਸਮਾਗਮ ਵਿਚ ਭਾਈ ਇੰਦਰਜੀਤ ਸਿੰਘ ਦੇ ਰਾਗੀ ਜਥੇ ਵੱਲੋਂ ਵੀ ਰਸਭਿੰਨਾ ਕੀਰਤਨ ਕਰ ਸੰਗਤ ਨੂੰ ਨਿਹਾਲ ਕੀਤਾ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਇੰਦਰਜੀਤ ਸਿੰਘ ਦੂਆ, ਗੁਲਜਾਰ ਸਿੰਘ ਚੀਮਾ ਨੇ ਭਾਈ ਚਮਨਜੀਤ ਸਿੰਘ ਲਾਲ ਨੂੰ ਸਿਰੋਪਾਓ ਛਾਲ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇਖ ਕੇ ਸਨਮਾਨਿਤ ਕੀਤਾ | ਭਾਈ ਚਮਨਜੀਤ ਸਿੰਘ ਲਾਲ ਵਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਰੇ ਸੇਵਾਦਾਰਾਂ ਰਾਗੀ ਸਿੰਘਾ ਅਤੇ ਪ੍ਰਚਾਰਕਾਂ ਨੂੰ ਸਿਰੋਪਾਓ ਦੇ ਕੇ ਸਨਮਾਨ ਦਿੱਤਾ | ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਵਲੋਂ ਅਰਦਾਸ ਕਰਕੇ ਕੀਰਤਨ ਸਮਾਗਮ ਦੀ ਸਮਾਪਤੀ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮਾ ਲੈਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਆਸਨ ਲਈ ਸੇਵਾ ਕਰਕੇ ਉਨ੍ਹਾਂ ਦੇ ਮੁੱਖ ਆਸਨ ਤੇ ਵਿਰਾਜਮਾਨ ਕੀਤਾ | ਸੈਕਟਰ 7 ਦੀ ਸੰਗਤ ਵਲੋਂ ਮਿੱਠੇ ਠੰਡੇ ਜਲਦੀ ਛਬੀਲ ਲਗਾਈ ਗਈ | ਕਮੇਟੀ ਵਲੋਂ ਗੁਰੂ ਕੇ ਅਟੁਤ ਲੰਗਰ ਵਰਤਾਏ ਗਏ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਦਰਪਾਲ ਸਿੰਘ ਦੂਆ, ਗੁਲਜਾਰ ਸਿੰਘ, ਸੁਖਦੇਵ ਸਿੰਘ, ਜਗਪਾਲ ਸਿੰਘ, ਮਨਜੀਤ ਸਿੰਘ ਮੱਲੀ, ਜਸਬੀਰ ਸਿੰਘ ,ਜਸਪਾਲ ਸਿੰਘ, ਸੰਜੇ ਅਰੋੜਾ, ਜਸਵਿੰਦਰ ਚਾਵਲਾ ਅਤੇ ਪਰਮਜੀਤ ਸਿੰਘ ਰਾਵਲ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਤਿੰਨ ਮੁਲਜ਼ਮ ਗਿ੍ਫ਼ਤਾਰ ਅਗਲੀ ਖ਼ਬਰ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਪੁਲਿਸ ਲਾਈਨ 'ਚ ਕੀਤਾ ਯੋਗਾ <br/>
Ad Position 24