ਸਿਰਸਾ, 1 ਜੂਨ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਸਿਰਸਾ, ਚੋਪਟਾ ਅਤੇ ਡੱਬਵਾਲੀ ਦਾ ਦੌਰਾ ਕਰਕੇ ਪਤਵੰਤਿਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਸੋਗਗ੍ਰਸਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ | ਇਸ ਦੌਰਾਨ ਉਨ੍ਹਾਂ ਦੇ ਨਾਲ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਰਾਜਕੁਮਾਰ ਸ਼ਰਮਾ, ਨਵੀਨ ਕੇਡੀਆ ਵੀ ਸਨ | ਕੁਮਾਰੀ ਸ਼ੈਲਜਾ ਨੇ ਰਾਜਪਾਲ ਭਾਂਬੂ ਦੇ ਪਿਤਾ ਭੂਪ ਸਿੰਘ ਭਾਂਬੂ ਦੇ ਦੇਹਾਂਤ 'ਤੇ ਉਨ੍ਹਾਂ ਦੇ ਘਰ ਜਾ ਕੇ ਦੁੱਖ ਸਾਂਝਾ ਕੀਤਾ ਅਤੇ ਸੰਜੀਵ ਗਰਗ ਦੇ ਪਿਤਾ ਪ੍ਰਕਾਸ਼ ਚੰਦ ਬਾਂਸਲ ਦੀ ਮੌਤ 'ਤੇ ਦੁੱਖ ਪ੍ਰਗਟ ਕਰਨ ਲਈ ਗਊਸ਼ਾਲਾ ਰੋਡ ਸਿਰਸਾ ਪਹੁੰਚੀ | ਕੁਮਾਰੀ ਸ਼ੈਲਜਾ ਨੇ ਗਊਸ਼ਾਲਾ ਰੋਡ 'ਤੇ ਦੀਪਿਕਾ ਹਿਟਲਰ ਦੇ ਪਤੀ ਵਿਨੋਦ ਹਿਟਲਰ, ਰਾਣੀਆ ਰੋਡ 'ਤੇ ਸੁਭਾਸ਼ ਮਹਿਰਾ ਦੇ ਭਰਾ ਰੋਹਤਾਸ ਮਹਿਰਾ, ਡੱਬਵਾਲੀ ਰੋਡ 'ਤੇ ਗਜਾਨੰਦ ਸੋਨੀ ਦੇ ਪਿਤਾ ਬਿ੍ਜ ਲਾਲ ਸੋਨੀ ਦੇ ਦੇਹਾਂਤ 'ਤੇ ਦੁੱਖ ਸਾਂਝਾ ਕੀਤਾ | ਇਸ ਤੋਂ ਬਾਅਦ ਕੁਮਾਰੀ ਸ਼ੈਲਜਾ ਨੇ ਡੱਬਵਾਲੀ ਵਿੱਚ ਪਹੁੰਚ ਕੇ ਪਵਨ ਬੱਬਰ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ | ਸੰਸਦ ਮੈਂਬਰ ਨੇ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਅਤੇ ਦੁਖੀ ਪਰਿਵਾਰਾਂ ਨੂੰ ਦਿਲਾਸਾ ਦਿੱਤਾ |