ਕਾਲਾਵਾਲੀ/ਸਿਰਸਾ, 1 ਜੂਨ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਫੱਗੂ ਦੇ ਗੁਰੂਦੁਆਰਾ ਸ਼੍ਰੀ ਪਾਤਸ਼ਾਹੀ ਅੱਠਵੀ ਵਿਖੇ ਅੱਜ ਸੰਗਤਾਂ ਵਲੋਂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ | ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਨਿਰਮਲ ਸਿੰਘ ਨੇ ਦੱਸਿਆ ਕਿ ਗੁਰੂਦੁਆਰਾ ਸਾਹਿਬ ਵਿਖੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ 'ਤੇ ਸੇਵਾਦਾਰਾਂ ਵੱਲੋਂ ਰਾਹਗੀਰਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਛਬੀਲ ਵਿੱਚ ਪਿੰਡ ਦੇ ਛੋਟੇ ਬੱਚਿਆਂ ਨੇ ਵੀ ਸੇਵਾ ਕਰਕੇ ਆਪਣਾ ਸਹਿਯੋਗ ਦਿੱਤਾ | ਇਸ ਮੌਕੇ ਕਮੇਟੀ ਪ੍ਰਧਾਨ ਬੱਘਾ ਸਿੰਘ, ਕੁਲਦੀਪ ਸਿੰਘ ਮੈਂਬਰ ਐਚ.ਜੀ.ਪੀ.ਸੀ, ਜਰਨੈਲ ਸਿੰਘ ਸਿੱਧੂ, ਜਗਸੀਰ ਸਿੰਘ, ਬੁੱਟਾ ਸਿੰਘ, ਸੁਖਦੇਵ ਸਿੰਘ, ਖੁਸਦੀਪ ਸਿੰਘ, ਸੀਤਾ ਸਿੰਘ, ਗੁਰਦੀਪ ਸਿੰਘ ਵੈਦ ਆਦਿ ਕਮੇਟੀ ਮੈਂਬਰ ਮੌਜੂਦ ਸਨ |
ਪਿੰਡ ਫੱਗੂ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਲਾਈ ਛਬੀਲ <br/>
ਪਿੰਡ ਫੱਗੂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਲਾਈ ਛਬੀਲ ਦਾ ਦਿ੍ਸ਼ | ਤਸਵੀਰ : ਪੰਨੀਵਾਲੀਆ <br/>
02-06-2025