ਯਮੁਨਾਨਗਰ, 2 ਜੂਨ (ਗੁਰਦਿਆਲ ਸਿੰਘ ਨਿਮਰ)-ਪ੍ਰਤਾਪ ਨਗਰ ਥਾਣੇ ਦੀ ਪੁਲਿਸ ਨੇ ਖੇਤਾਂ 'ਚੋਂ ਟਿਊਬਵੈੱਲ ਪੱਖਾ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣੇ ਦੇ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਬੀਤੀ 31 ਮਈ ਨੂੰ ਪਿੰਡ ਕਲੇਸਰ ਨਿਵਾਸੀ ਸਾਜਿਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਬੀਤੀ 29 ਮਈ ਦੀ ਰਾਤ ਨੂੰ ਉਨ੍ਹਾਂ ਦੇ ਖੇਤ 'ਚੋਂ ਕਿਸੇ ਵਲੋਂ ਟਿਊਬਵੈੱਲ ਦਾ ਪੱਖਾ ਚੋਰੀ ਕਰ ਲਿਆ ਗਿਆ | ਇਸ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਨ ਉਪਰੰਤ ਚੋਰਾਂ ਦਾ ਪਤਾ ਲਗਾਉਣ ਲਈ ਪੁਲਿਸ ਵਲੋਂ ਹੈੱਡ ਕਾਂਸਟੇਬਲ ਪ੍ਰਤੀਪ ਕੁਮਾਰ ਦੀ ਅਗਵਾਈ ਹੇਠ ਇਕ ਟੀਮ ਬਣਾਈ ਗਈ, ਜਿਸ ਨੇ ਮੁਲਜ਼ਮ ਦੀ ਪੈੜ ਨੱਪਦਿਆਂ ਪਿੰਡ ਕਾਲੇਸਰ ਦੇ ਹੀ ਰਹਿਣ ਵਾਲੇ ਤਸਿਮ ਨੂੰ ਚੋਰੀ ਦੇ ਦੋਸ਼ੀ ਹੇਠ ਕਾਬੂ ਕਰਕੇ ਪੱਖਾ ਬਰਾਮਦ ਕਰ ਲਿਆ | ਪੁਲਿਸ ਵਲੋਂ ਮੁਲਜ਼ਮ ਨੂੰ ਕਾਬੂ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ |
ਪੁਲਿਸ ਵਲੋਂ ਟਿਊਬਵੈੱਲ ਦਾ ਪੱਖਾ ਚੋਰੀ ਕਰਨ ਵਾਲਾ ਮੁਲਜ਼ਮ ਕਾਬੂ <br/>
ਟਿਊਬਵੈੱਲ ਦਾ ਪੱਖਾ ਚੋਰੀ ਕਰਨ ਵਾਲਾ ਮੁਲਜ਼ਮ ਪੁਲਿਸ ਦੀ ਹਿਰਾਸਤ 'ਚ | ਤਸਵੀਰ : ਨਿਮਰ<br/>
03-06-2025